Black Paper: ਕਾਂਗਰਸ ਲਿਆਏਗੀ ਬਲੈਕ ਪੇਪਰ; ਭਾਜਪਾ ਸਰਕਾਰ ਨੂੰ ਵਿਖਾਏਗੀ ਸ਼ੀਸ਼ਾ
Black Paper: ਮੋਦੀ ਸਰਕਾਰ ਪਿਛਲੇ 10 ਸਾਲਾਂ ਦੀ ਆਪਣੀ ਕਾਰਗੁਜ਼ਾਰੀ ਬਾਰੇ ਵਾਈਟ ਪੇਪਰ ਲਿਆਉਣ ਜਾ ਰਹੀ ਹੈ। ਹੁਣ ਕਾਂਗਰਸ ਇਸ ਦੇ ਵਿਰੋਧ `ਚ ਬਲੈਕ ਪੇਪਰ ਲਿਆਉਣ ਦੀ ਤਿਆਰੀ ਕਰ ਰਹੀ ਹੈ।
Black Paper: ਕੇਂਦਰ ਸਰਕਾਰ ਪਿਛਲੇ 10 ਸਾਲਾਂ ਵਿੱਚ ਭਾਜਪਾ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਵਾਈਟ ਪੇਪਰ ਲਿਆ ਰਹੀ ਹੈ। ਇਸ ਦੇ ਉਲਟ ਕਾਂਗਰਸ ਬਲੈਕ ਪੇਪਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਦੇ ਇਸ ਕਦਮ ਦਾ ਉਦੇਸ਼ ਭਾਜਪਾ ਦੇ ਵਾਈਟ ਪੇਪਰ ਦਾ ਮੁਕਾਬਲਾ ਕਰਨਾ ਤੇ ਉਸ ਨੂੰ ਗਲਤ ਠਹਿਰਾਉਣਾ ਹੈ। ਸੂਤਰਾਂ ਅਨੁਸਾਰ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ‘ਬਲੈਕ ਪੇਪਰ’ ਜਾਰੀ ਕਰਨਗੇ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਬਜਟ ਸੈਸ਼ਨ ਦੌਰਾਨ ਨਿਰਮਲਾ ਸੀਤਾਰਮਨ ਨੇ ਭਾਸ਼ਣ ਦੌਰਾਨ ਐਲਾਨ ਕੀਤਾ ਸੀ ਕਿ ਸਰਕਾਰ 2014 ਮਗਰੋਂ ਕੀਤੇ ਗਏ ਵਿਕਾਸ ਕਾਰਜਾਂ ਸਬੰਧੀ 'ਵਾਈਟ ਪੇਪਰ' ਪੇਸ਼ ਕਰਨਗੇ।
ਯੂ.ਪੀ.ਏ. ਸਰਕਾਰਾਂ 'ਤੇ 'ਝੂਠੀਆਂ ਗੱਲਾਂ' ਫੈਲਾਉਣ ਦਾ ਦੋਸ਼
ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਨੇਤਾਵਾਂ 'ਤੇ ਹਮਲਾ ਬੋਲਿਆ। ਮੁੱਖ ਤੌਰ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਬੁੱਧਵਾਰ ਨੂੰ ਰਾਜ ਸਭਾ 'ਚ ਪ੍ਰਧਾਨ ਮੰਤਰੀ ਮੋਦੀ ਦੇ ਨਿਸ਼ਾਨੇ 'ਤੇ ਸਨ, ਖੜਗੇ ਨੇ ਐਕਸ 'ਤੇ ਪੋਸਟ ਕਰ ਕੇ ਜਵਾਬੀ ਹਮਲਾ ਕੀਤਾ। ਪਿਛਲੇ ਬਜਟ ਇਜਲਾਸ ਦੌਰਾਨ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ ਹੋਈ।
ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ ਨਿਗਮ ਚੋਣ 'ਚ ਉਲਟਫੇਰ ਪਿਛੋਂ ਕਾਂਗਰਸ ਦਾ ਪ੍ਰਦਰਸ਼ਨ, ਕਈ ਆਗੂ ਹਿਰਾਸਤ 'ਚ ਲਏ
ਮਲਿਕਾਰਜੁਨ ਖੜਗੇ ਨੇ ਲਿਖਿਆ, "10 ਸਾਲ ਸੱਤਾ 'ਚ ਰਹਿਣ ਦੇ ਬਾਵਜੂਦ ਉਹ ਆਪਣੇ ਬਾਰੇ ਗੱਲ ਕਰਨ ਦੀ ਬਜਾਏ ਸਿਰਫ਼ ਕਾਂਗਰਸ ਪਾਰਟੀ ਦੀ ਆਲੋਚਨਾ ਕਰਦੇ ਹਨ। ਅੱਜ ਵੀ ਉਨ੍ਹਾਂ ਨੇ ਮਹਿੰਗਾਈ, ਬੇਰੁਜ਼ਗਾਰੀ ਅਤੇ ਆਰਥਿਕ ਅਸਮਾਨਤਾ 'ਤੇ ਕੋਈ ਗੱਲ ਨਹੀਂ ਕੀਤੀ?" ਕਾਂਗਰਸ ਪ੍ਰਧਾਨ ਨੇ ਲਿਖਿਆ, 'ਮੋਦੀ ਦੀ ਗਾਰੰਟੀ ਸਿਰਫ ਝੂਠ ਫੈਲਾਉਣ ਲਈ ਹੈ! ਖੜਗੇ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਪਿਛਲੀਆਂ ਯੂਪੀਏ ਸਰਕਾਰਾਂ ਵਿਰੁੱਧ "ਅਣਗਿਣਤ ਝੂਠ" ਬੋਲਣ ਅਤੇ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਬੇਰੁਜ਼ਗਾਰੀ ਦਰ ਵਿੱਚ ਵਾਧੇ, ਔਸਤ GDP ਵਿਕਾਸ ਦਰ ਵਿੱਚ ਗਿਰਾਵਟ ਤੇ ਖਾਲੀ ਸਰਕਾਰੀ ਅਸਾਮੀਆਂ 'ਤੇ ਧਿਆਨ ਕੇਂਦਰਿਤ ਕਰਨ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ : RERA Chairman Resignation: ਪੰਜਾਬ ਰੇਰਾ ਦੇ ਚੇਅਰਮੈਨ ਦਾ ਅਸਤੀਫਾ ਪ੍ਰਵਾਨ; ਨਿਯੁਕਤੀ ਵੇਲੇ ਵੀ ਹੋਇਆ ਸੀ ਵਿਰੋਧ