RERA Chairman Resignation: ਪੰਜਾਬ ਰੇਰਾ ਦੇ ਚੇਅਰਮੈਨ ਸੱਤਿਆਪਾਲ ਗੋਪਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਨੂੰ ਸੂਬਾ ਸਰਕਾਰ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ।
Trending Photos
RERA Chairman Resignation: ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦੇ ਚੇਅਰਮੈਨ ਸੱਤਿਆਪਾਲ ਗੋਪਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਨੂੰ ਸੂਬਾ ਸਰਕਾਰ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਉਹ ਪੰਜਾਬ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ 23 ਦਸੰਬਰ 2022 ਨੂੰ ਇਸ ਅਹੁਦੇ 'ਤੇ ਸ਼ਾਮਲ ਹੋਏ ਸਨ।
ਉਹ 1988 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਹਨ। ਉਹ ਮੂਲ ਰੂਪ ਤੋਂ ਦਿੱਲੀ ਦਾ ਰਹਿਣ ਵਾਲਾ ਹੈ। 36 ਸਾਲਾਂ ਤੋਂ ਵੱਧ ਦੇ ਆਪਣੇ ਜਨਤਕ ਸੇਵਾ ਕਰੀਅਰ ਦੌਰਾਨ, ਉਸਨੇ ਰਾਸ਼ਟਰੀ ਮਹੱਤਵ ਅਤੇ ਜ਼ਿੰਮੇਵਾਰੀ ਦੇ ਕਈ ਅਹੁਦਿਆਂ 'ਤੇ ਕੰਮ ਕੀਤਾ। ਇਸ ਦੇ ਨਾਲ ਹੀ ਉਹ ਦਿੱਲੀ ਸਰਕਾਰ ਵਿੱਚ ਨੌਕਰੀ ਕਰ ਚੁੱਕੇ ਹਨ। ਉਹ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਅਹਿਮ ਅਹੁਦਿਆਂ ਉਤੇ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : Chandigarh News: ਗੋਲੀਬਾਰੀ ਮਾਮਲਾ: ਪੁਲਿਸ ਨੇ ਦੋ ਪਿਸਤੌਲ ਅਤੇ 51 ਕਾਰਤੂਸ ਕੀਤੇ ਬਰਾਮਦ
ਹਾਲਾਂਕਿ ਜਦੋਂ ਉਨ੍ਹਾਂ ਨੂੰ ਰੇਰਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਤਾਂ ਵਿਰੋਧੀ ਧਿਰ ਨੇ ਇਸ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਪੰਜਾਬ ਵਿੱਚ ਬਾਹਰਲੇ ਲੋਕਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਭਾਗ ਦੇ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਬਾਕਾਇਦਾ ਉਹਨਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਦੂਜੇ ਪਾਸੇ ਸੱਤਿਆ ਗੋਪਾਲ ਦੇ ਅਸਤੀਫ਼ੇ ਦੇ ਅਸਲ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਅਸਤੀਫ਼ੇ ਨੂੰ ਲੈ ਕੇ ਅਟਕਲਾਂ ਦਾ ਦੌਰ ਗਰਮ ਹੈ। ਉਹ ਪਿਛਲੇ ਕੁਝ ਸਮੇਂ ਤੋਂ ਛੁੱਟੀ ਉਤੇ ਸਨ। ਸੂਤਰ ਦੱਸਦੇ ਹਨ ਕਿ ਸੱਤਿਆ ਗੋਪਾਲ ਦੇ ਰੇਰਾ ਦਾ ਅਹੁਦਾ ਸੰਭਾਲਣ ਪਿਛੋਂ ਹਾਊਸਿੰਗ ਪ੍ਰਾਜੈਕਟਾਂ ਨੂੰ ਰੇਰਾ ਲਾਇਸੈਂਸ ਜਾਰੀ ਕਰਨ ਵਿੱਚ ਦੇਰੀ ਹੋ ਰਹੀ ਸੀ।
ਸੂਤਰਾਂ ਮੁਤਾਬਕ ਕਾਂਗਰਸ ਸਰਕਾਰ ਸਮੇਂ ਔਸਤਨ ਪ੍ਰਤੀ ਮਹੀਨਾ 14 ਤੋਂ 16 ਰੇਰਾ ਲਾਇਸੈਂਸ ਜਾਰੀ ਹੁੰਦੇ ਸਨ ਜਦੋਂ ਕਿ ਹੁਣ ਪ੍ਰਤੀ ਮਹੀਨਾ ਔਸਤਨ ਦੋ ਤੋਂ ਚਾਰ ਲਾਇਸੈਂਸ ਹੀ ਜਾਰੀ ਹੋ ਰਹੇ ਸਨ। ਰੇਰਾ ਕੋਲ ਇਸ ਵੇਲੇ ਲਾਇਸੈਂਸ ਜਾਰੀ ਹੋਣ ਵਾਲੇ 182 ਪ੍ਰੋਜੈਕਟ ਬਕਾਇਆ ਪਏ ਸਨ ਜਿਨ੍ਹਾਂ 'ਚ 81 ਪ੍ਰੋਜੈਕਟ ਤਾਂ ਇਕੱਲੇ ਜ਼ਿਲ੍ਹਾ ਮੁਹਾਲੀ ਦੇ ਸਨ। ਰੇਰਾ ਲਾਇਸੈਂਸ ਜਾਰੀ ਨਾ ਹੋਣ ਕਰਕੇ ਡਿਵੈਲਪਰਾਂ ਦੀ ਖੱਜਲ-ਖੁਆਰੀ ਵਧ ਗਈ ਸੀ। ਜ਼ਿਲ੍ਹਾ ਸੰਗਰੂਰ ਦੇ 5, ਬਰਨਾਲਾ ਦੇ ਅੱਠ ਤੇ ਜ਼ਿਲ੍ਹਾ ਬਠਿੰਡਾ ਦੇ 10 ਪ੍ਰੋਜੈਕਟ ਰੇਰਾ ਲਾਇਸੈਂਸ ਦੀ ਉਡੀਕ ਵਿੱਚ ਬਕਾਇਆ ਪਏ ਸਨ।
ਇਹ ਵੀ ਪੜ੍ਹੋ : Punjab Weather News: ਧੁੰਦ ਤੋਂ ਮਿਲੀ ਨਿਜਾਤ; ਜਾਣੋ ਕਦੋਂ ਪੰਜਾਬ ਵਾਸੀਆਂ ਨੂੰ ਠੰਢ ਤੋਂ ਮਿਲੇਗੀ ਰਾਹਤ