Congress Meeting(ਕਮਲਦੀਪ ਸਿਘ): ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਕਮਰ ਕੱਸ ਲਈ ਹੈ। ਅੱਜ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ  ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਵੱਖ-ਵੱਖ ਲੀਡਰਾਂ ਦੇ ਨਾਲ ਬੈਠਕਾਂ ਕੀਤੀਆਂ। ਇਨ੍ਹਾਂ ਬੈਠਕਾਂ ਵਿੱਚ ਵਿਧਾਨਸਭਾ ਦੌਰਾਨ ਜੋ ਕਮੀਆਂ ਰਹਿ ਗਈਆਂ ਸਨ, ਉਹ ਕਮੀਆਂ ਕਿਸ ਤਰੀਕੇ ਦੇ ਨਾਲ ਦੂਰ ਕੀਤੀਆਂ ਜਾਣ ਇਸ ਸੰਬਧੀ ਚਰਚਾ ਕੀਤੀ ਗਈ।


COMMERCIAL BREAK
SCROLL TO CONTINUE READING

ਛੋਟੀਆਂ ਗੰਨਾਂ ਦੂਜੀਆਂ ਪਾਰਟੀਆਂ ਵਿੱਚ ਚੱਲ ਗਈਆਂ-ਰਾਜਾ


ਇਸ ਮੌਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਮੀਟਿੰਗ ਵਿੱਚ ਚਰਚਾ ਕੀਤੀ ਗਈ ਹੈ ਕਿ ਕਿਸ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਉਸ ਸੰਬਧੀ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਤਿਆਰੀਆਂ ਨੂੰ ਲੈਕੇ ਗੱਲਬਾਤ ਕੀਤੀ ਗਈ ਹੈ। ਰਾਜਾ ਵੜਿੰਗ ਨੇ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਇਸ ਹਫਤੇ ਦੇ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਇਸ ਦੇ ਨਾਲ ਹੀ ਕਾਂਗਰਸ ਛੱਡਕੇ ਦੂਜੀਆਂ ਪਾਰਟੀਆਂ ਵਿੱਚ ਜਾਣ ਵਾਲੇ ਸਾਥੀਂ ਤੇ ਬੋਲਦੇ ਹੋਏ ਵੜਿੰਗ ਨੇ ਕਿਹਾ ਕਿ ਸਾਡੇ ਕੋਲ ਜੋ ਛੋਟੀਆਂ ਗੰਨਾਂ ਸਨ, ਉਹ ਦੂਜੀਆਂ ਪਾਰਟੀਆਂ ਵਿੱਚ ਭੱਜ ਚੁੱਕੀਆਂ ਹਨ। ਹੁਣ ਸਿਰਫ ਵੱਡੀਆਂ ਗੰਨਾਂ ਹੀ ਰਹਿ ਗਈਆਂ ਨੇ ਜਿਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ।


ਚੋਣ ਲੜਨ ਪਰਿਵਾਰ ਦਾ ਆਪਣਾ ਫੈਸਲਾ- ਵੜਿੰਗ


ਇਸ ਮੌਕੇ ਵੜਿੰਗ ਨੇ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਪਰਿਵਾਰ ਕਾਂਗਰਸ ਦਾ ਹੀ ਪਰਿਵਾਰ ਹੈ। ਚੋਣ ਲੜਨੀ ਹੈ ਜਾਂ ਨਹੀਂ ਲੜਨੀ ਇਹ ਉਹਨਾਂ ਦਾ ਆਪਣਾ ਫੈਸਲਾ ਪਰ ਕਾਂਗਰਸ ਹਮੇਸ਼ਾਂ ਉਹਨਾਂ ਦੇ ਨਾਲ ਖੜੀ ਹੋਈ ਹੈ।


ਜਲਦ ਹੋਵੇਗਾ ਉਮੀਦਵਾਰਾਂ ਦਾ ਐਲਾਨ


ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਦਰ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ। ਜਿਸ ਦੇ ਚੱਲਦਿਆਂ ਅੱਜ ਵੀ ਕਾਫੀ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਬਹੁਤ ਜਲਦ ਪੰਜਾਬ ਕਾਂਗਰਸ 13 ਦੀਆਂ 13 ਸੀਟਾਂ ਤੇ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰੇਗੀ।


ਲੋਕ ਸਭਾ ਚੋਣ ਲੜਨ ਲਈ ਤਿਆਰ- ਪਰਗਟ ਸਿੰਘ


ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਮੰਥਨ ਕੀਤਾ ਗਿਆ। ਜਿਸ ਵਿੱਚ ਕਾਫੀ ਆਗੂ ਸ਼ਾਮਲ ਰਹੇ, ਹਰੇਕ ਵਿਅਕਤੀ ਨੇ ਆਪੋ ਆਪਣੀ ਰਾਏ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਆਗੂ ਨੂੰ ਕਿਹਾ ਕਿ "ਤੁਸੀਂ ਸਰਵੇ ਕਰਵਾ ਲਓ ਜਿੱਥੇ ਜਰੂਰਤ ਪਵੇਗੀ...ਉੱਥੇ ਹੀ ਮੈਨੂੰ ਚੋਣ ਲੜਵਾ ਦਿਓ।


ਪਟਿਆਲਾ ਲੋਕ ਸਭਾ ਸੀਟ ਦੇ ਕਾਂਗਰਸੀ ਆਗੂਆਂ ਦੀ ਹਾਈ ਕਮਾਂਡ ਨੂੰ ਦੋ ਟੁੱਕ


ਰਾਜਪੁਰਾ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਹਰਦਿਆਲ ਕੰਬੋਜ ਨੇ ਕਿਹਾ ਕਿ ਜੇਕਰ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਤਾਂ ਨੁਕਸਾਨ ਹੋਵੇਗਾ, ਕੋਈ ਵੀ ਪੁਰਾਣਾ ਵਰਕਰ ਪਾਰਟੀ ਦੇ ਨਾਲ ਨਹੀ ਚੱਲੇਗਾ। ਸਾਡੀ ਪਟਿਆਲਾ ਲੋਕ ਸਭਾ ਹਲਕੇ ਦੇ ਸਾਰੇ ਆਗੂਆਂ ਦੀ ਮੰਗ ਹੈ ਕਿ ਪੁਰਾਣੇ ਆਗੂ ਨੂੰ ਹੀ ਇਸ ਹਲਕੇ ਤੋਂ ਟਿਕਟ ਦਿੱਤੀ ਜਾਵੇ। ਇਸ ਸਬੰਧੀ ਅਸੀਂ ਹਾਈਕਮਾਂਡ ਨੂੰ ਚਿੱਠੀ ਵੀ ਲਿਖੀ ਚੁੱਕੇ ਆ।