Coronavirus ਨੂੰ ਲੈ ਕੇ ਚੀਨ ਦੇ ਇੱਕ ਵਿਗਿਆਨੀ ਨੇ ਕੀਤਾ ਵੱਡਾ ਖੁਲਾਸਾ, ਲੈਬ `ਚ ਬਣਾਇਆ ਗਿਆ ਸੀ ਕੋਰੋਨਾ ਵਾਇਰਸ
ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਅਮਰੀਕੀ ਸਰਕਾਰ ਦੇ ਚੀਨ ਵਿੱਚ Coronavirus ਖੋਜ ਦੀ ਫੰਡਿੰਗ ਕਾਰਨ ਹੋਈ ਸੀ।
Coronavirus, Covid-19, in Wuhan Lab: ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੇ ਵੁਹਾਨ ਲੈਬ (wuhan lab) ਵਿੱਚ ਕੰਮ ਕਰਨ ਵਾਲੇ ਇਕ ਅਮਰੀਕੀ ਵਿਗਿਆਨੀ ਨੇ ਇਕ ਵੱਡਾ ਖੁਲਾਸਾ ਕੀਤਾ ਹੈ ਅਤੇ ਕਿਹਾ ਕਿ ਕੋਵਿਡ-19 (COVID-19) ਇੱਕ 'ਮਨੁੱਖ ਵੱਲੋਂ ਬਣਾਇਆ ਵਾਇਰਸ' ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਵਾਇਰਸ ਲੈਬ ਤੋਂ ਲੀਕ ਹੋਇਆ ਸੀ।
ਅਮਰੀਕਾ ਦੇ ਖੋਜਕਰਤਾ ਐਂਡਰਿਊ ਹਫ ਦੀ ਨਵੀਂ ਕਿਤਾਬ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਕੋਵਿਡ-19 (COVID-19) ਵਾਇਰਸ ਦੋ ਸਾਲ ਪਹਿਲਾਂ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੀ ਲੈਬ (Wuhan Institute of Virology-WIV lab) ਤੋਂ ਲੀਕ ਹੋਇਆ ਸੀ।
ਵੁਹਾਨ ਲੈਬ ਇੱਕ ਖੋਜ ਲੈਬ ਹੈ ਅਤੇ ਇਸ ਦੀ ਫੰਡਿੰਗ ਚੀਨ ਦੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਮੁਤਾਬਕ ਮਹਾਂਮਾਰੀ ਵਿਗਿਆਨੀ (epidemiologist) ਐਂਡਰਿਊ ਹਫ ਨੇ ਆਪਣੀ ਕਿਤਾਬ — 'ਦ ਟਰੁੱਥ ਅਬਾਊਟ ਵੁਹਾਨ' — ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਅਮਰੀਕੀ ਸਰਕਾਰ ਦੇ ਚੀਨ ਵਿੱਚ Coronavirus ਖੋਜ ਦੀ ਫੰਡਿੰਗ ਕਾਰਨ ਹੋਈ ਸੀ।
ਦੱਸ ਦਈਏ ਕਿ ਹਫ ਨਿਊਯਾਰਕ 'ਚ ਸਥਿਤ ਇੱਕ ਗੈਰ-ਲਾਭਕਾਰੀ ਸੰਸਥਾ 'ਈਕੋਹੈਲਥ ਅਲਾਇੰਸ' ਦੇ ਸਾਬਕਾ ਉਪ ਪ੍ਰਧਾਨ ਹਨ ਅਤੇ ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਕਿ ਚੀਨ ਦੇ ਪ੍ਰਯੋਗ ਸੁਰੱਖਿਆ ਨਾਲ ਨਹੀਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ Coronavirus Wuhan Lab ਵਿੱਚ ਲੀਕ ਹੋਇਆ ਸੀ।
ਐਂਡਰਿਊ ਹਫ ਇਹ ਵੀ ਲਿਖਿਆ ਕਿ ਵੁਹਾਨ ਲੈਬ ਦੀ ਪ੍ਰਯੋਗਸ਼ਾਲਾ ਨੂੰ ਚਮਗਿੱਦੜਾਂ ਵਿੱਚ ਕੋਰੋਨਵਾਇਰਸ ਦਾ ਅਧਿਐਨ ਕਰਨ ਲਈ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (NIH) ਤੋਂ ਫੰਡ ਮਿਲਿਆ ਸੀ।
ਹੋਰ ਪੜ੍ਹੋ: ਸੇਬ ਦੇ ਵਪਾਰੀ ਦੀ ਮਦਦ ਲਈ ਆਏ ਅੱਗੇ ਦੋ ਪੰਜਾਬੀ ਵਪਾਰੀ, ਦਿੱਤਾ 9 ਲੱਖ ਤੋਂ ਵੱਧ ਦਾ ਚੈੱਕ
(For more news related to Coronavirus, Covid-19, and Wuhan Lab, stay tuned to Zee PHH)