Crime News : ਫ਼ਰਦੀਕੋਟ ਜੇਲ੍ਹ ਵਿੱਚ 2 ਕੈਦੀਆਂ ਦੀ ਆਪਸ ਵਿੱਚ ਝੜਪ ਹੋ ਗਈ, ਝੜਪ ਨੂੰ ਰੋਕਣ ਆਏ ਇੱਕ ਹਵਲਾਤੀ ਦੇ ਸੱਟ ਲੱਗ ਗਈ। ਮਾਡਰਨ ਜੇਲ੍ਹ ਦੇ ਸੁਪਰਡੈਂਟ ਰਾਜੀਵ ਕੁਮਾਰ ਮੁਤਾਬਿਕ 18 ਦਸੰਬਰ ਨੂੰ ਦੋ ਕੈਦੀ ਕਿਸ ਗੱਲ ਨੂੰ ਲੈ ਕੇ ਆਪਸ ਵਿੱਚ ਭਿੜ ਗਏ ।


COMMERCIAL BREAK
SCROLL TO CONTINUE READING

ਜਦੋਂ ਨਾਲ ਦੇ ਕੈਦੀ ਲੜਾਈ ਰੋਕਣ ਲਈ ਅੱਗ ਵਧੇ ਤਾਂ ਗੁਰਮੀਤ ਸਿੰਘ ਨਾਮੀ ਕੈਦੀ ਨੂੰ ਧੱਕ ਵੱਜ ਗਿਆ ਅਤੇ ਉਹ ਜਮੀਨ ਤੇ ਡਿੱਗ ਗਿਆ, ਹੇਠਾਂ ਡਿੱਗ ਨਾਲ ਗੁਰਮੀਤ ਸਿੰਘ ਦਾ ਬੁੱਲ੍ਹ ਫੱਟ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ।


ਜੇਲ੍ਹ ਸੁਪਰਡੈਂਟ ਦਾ ਕਹਿਣਾ ਹੈ ਜੇਲ੍ਹ ਅੰਦਰ ਫਿਲਹਾਲ ਸਥਿਤੀ ਕਾਬੂ ਵਿੱਚ ਹੈ। ਝੜਪ ਤੋਂ ਬਾਅਦ ਪੁਲਿਸ ਨੇ ਜੇਲ੍ਹ 'ਚ ਸਰਚ ਅਭਿਆਨ ਚਲਾਇਆ, ਜੇਲ੍ਹ ਅੰਦਰ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਦਸਤੇ ਵੱਲੋਂ ਸਥਾਨਕ ਜੇਲ੍ਹ ਅੰਦਰ ਸਰਚ ਅਭਿਆਨ ਚਲਾਇਆ ਗਿਆ, 


ਜਿਸ ਦੌਰਾਨ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ਅਤੇ ਆਲੇ ਦੁਆਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਫ਼ਰਦੀਕੋਟ ਜੇਲ੍ਹ ਪ੍ਰਸ਼ਾਸਨ ਨੇ ਇਹ ਸਰਚ ਜੇਲ੍ਹ ਅੰਦਰ ਬਰਾਮਦ ਹੋ ਰਹੇ ਮੋਬਾਇਲਾਂ ਅਤੇ ਨਸ਼ੀਲੇ ਪਦਾਰਥ ਦੀ ਰੋਕਥਾਮ ਲਈ ਇਹ ਸਰਚ ਅਭਿਆਨ ਚਲਾਇਆ ਗਿਆ ਹੈ। 


ਇਹ ਵੀ ਪੜ੍ਹੋ: Farmer Protest News: ਨਹਿਰ 'ਚ ਪਿਆ ਪਾੜ, ਕਿਸਾਨਾਂ ਨੇ ਲਾਇਆ ਧਰਨਾ


ਇਸ ਦੌਰਾਨ 4 ਮੋਬਾਇਲ ਅਤੇ ਡਾਟਾ ਕੇਬਲ ਬਰਾਮਦ ਹੋਈ ਹੈ। 2 ਘੰਟੇ ਚੱਲੇ ਇਸ ਸਰਚ ਅਭਿਆਨ ਦੌਰਾਨ ਜੇਲ੍ਹ ਦੀ ਦੀਵਾਰ ਬਾਹਰੋਂ ਥ੍ਰੋਅ ਕਰਨ ਦੀਆਂ ਘਟਨਾਵਾਂ ਨੂੰ ਲੈ ਕੇ ਵੀ ਸਰਚ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਅਜਿਹੇ ਅਚਾਨਕ ਸਰਚ ਅਭਿਆਨ ਸਮੇਂ-ਸਮੇਂ 'ਤੇ ਜਾਰੀ ਰਹਿਣਗੇ।


ਦੱਸਦਈਏ ਫ਼ਰਦੀਕੋਟ ਦੀ ਮਾਡਰਨ ਜੇਲ੍ਹ ਪਿਛਲੇ ਕਈ ਸਮੇਂ ਤੋਂ ਕੈਦੀਆਂ ਦੀ ਝੜਪਾਂ, ਮੋਬਾਇਲਾਂ ਅਤੇ ਨਸ਼ੇ ਨੂੰ ਖ਼ਬਰਾਂ ਵਿੱਚ ਬਣੀ ਰਹਿੰਦੀ ਹੈ, ਇਸ ਤੋਂ ਪਹਿਲਾ ਜੇਲ੍ਹ ਪ੍ਰਸ਼ਾਸਨ ਨੇ 12 ਮੋਬਾਇਲ ਅਤੇ 100 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਹੈ। ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਇਕ ਕੈਦੀ ਸਮੇਤ ਅਣਪਛਾਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। 


ਇਹ ਵੀ ਪੜ੍ਹੋ: Bikram Majithia News: SIT ਅੱਗੇ ਪੇਸ਼ੀ, ਮਜੀਠੀਆ ਬੋਲੇ ਮੈਨੂੰ ਕਾਨੂੰਨ 'ਤੇ ਪੂਰਾ ਭਰੋਸਾ


 


(ਦੇਵਾ ਨੰਦ ਦੀ ਰਿਪੋਰਟ)