Nangal News: ਈਡੀ ਵੱਲੋਂ ਜ਼ਬਤ ਜ਼ਮੀਨ `ਤੇ ਮਾਈਨਿੰਗ ਮਾਮਲੇ `ਚ ਕਰੈਸ਼ਰ ਮਾਲਕ ਗ੍ਰਿਫ਼ਤਾਰ
Nangal News: ਨੰਗਲ ਦੇ ਪਿੰਡ ਨਾਂਨਗਰਾ ਵਿੱਚ ਈਡੀ ਵੱਲੋਂ ਡਰੱਗ ਤਸਕਰ ਦੀ ਜ਼ਮੀਨ ਅਟੈਚ ਕੀਤੀ ਗਈ ਸੀ। ਇਸ ਸਬੰਧੀ ਇੱਕ ਕਰੈਸ਼ਰ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Nangal News: ਨੰਗਲ ਦੇ ਪਿੰਡ ਨਾਂਨਗਰਾ ਵਿੱਚ ਈਡੀ ਵੱਲੋਂ ਡਰੱਗ ਤਸਕਰ ਜਗਦੀਸ਼ ਭੋਲਾ ਦੀ ਛੇ ਏਕੜ ਜ਼ਮੀਨ ਅਟੈਚ ਕੀਤੀ ਗਈ ਸੀ ਤੇ ਇਸ ਜ਼ਮੀਨ ਉਤੇ ਮਾਈਨਿੰਗ ਮਾਫੀਆ ਵੱਲੋਂ ਬੜੇ ਵੱਡੇ ਪੱਧਰ ਉਤੇ ਮਾਈਨਿੰਗ ਕਰਕੇ 20 ਤੋਂ 25 ਫੁੱਟ ਡੂੰਘੇ ਟੋਏ ਪਾ ਦਿੱਤੇ ਗਏ ਅਤੇ ਇੱਕ ਸਥਾਨਕ ਵਕੀਲ ਵਿਸ਼ਾਲ ਸੈਣੀ ਵੱਲੋਂ ਇਸ ਦੀ ਸ਼ਿਕਾਇਤ 23 ਅਕਤੂਬਰ ਨੂੰ ਨੰਗਲ ਦੇ ਤਹਿਸੀਲਦਾਰ ਨੂੰ ਕੀਤੀ ਗਈ ਸੀ ਪਰ ਇਸ ਜ਼ਮੀਨ ਉਤੇ 17 ਅਕਤੂਬਰ ਨੂੰ ਹੀ ਮਾਮਲਾ ਦਰਜ ਕਰ ਲਿਆ ਗਿਆ ਸੀ।
ਇਸ ਤੋਂ ਬਾਅਦ ਵੀ ਮਾਈਨਿੰਗ ਮਾਫੀਆ ਬੇਖੌਫ ਹੋ ਕੇ ਇੱਥੇ ਮਾਈਨਿੰਗ ਕਰਦਾ ਰਿਹਾ। ਮਾਮਲਾ ਭਖਣ ਤੋਂ ਬਾਅਦ ਈਡੀ ਦੇ ਅਧਿਕਾਰੀ ਵੀ ਇਸ ਜ਼ਮੀਨ ਉਤੇ ਪਹੁੰਚੇ ਸਨ। ਨੰਗਲ ਪੁਲਿਸ ਵੱਲੋਂ ਇਸ ਜ਼ਮੀਨ ਦੇ ਨਾਲ ਲੱਗਦੇ ਇੱਕ ਕਰੈਸ਼ਰ ਸ੍ਰੀ ਰਾਮ ਕਰੈਸ਼ਰ ਦੇ ਅਣਪਛਾਤੇ ਮਾਲਕ ਖਿਲਾਫ 159 ਨੰਬਰ ਐਫਆਈਆਰ ਦਰਜ ਕਰਕੇ ਮਾਮਲਾ ਦਰਜ ਕੀਤਾ ਗਿਆ ਸੀ।
ਨੰਗਲ ਪੁਲਿਸ ਵੱਲੋਂ ਕੱਲ੍ਹ ਦੇ ਰਾਤ ਇਸ ਕਰੈਸ਼ਰ ਦੇ ਮਾਲਕ ਨਸੀਬ ਚੰਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਨੂੰ ਅੱਜ ਨੰਗਲ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਨੰਗਲ ਕੋਰਟ ਵੱਲੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Ludhiana News: ਸ਼ੋਅਰੂਮ ਵਿੱਚ ਖੇਡ ਰਹੀ ਸੀ 3 ਸਾਲਾ ਬੱਚੀ, ਅਚਾਨਕ ਸ਼ੀਸ਼ਾ ਡਿੱਗਣ ਨਾਲ ਹੋਈ ਮੌਤ
ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਉਕਤ ਈਡੀ ਦੁਆਰਾ ਅਟੈਚ ਜ਼ਮੀਨ ਉਤੇ ਪੁੱਜ ਕੇ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਸੀ ਤੇ ਨਾਜਾਇਜ਼ ਮਾਈਨਿੰਗ ਵਿੱਚ ਸਰਕਾਰ ਦੇ ਇੱਕ ਮੰਤਰੀ ਤੇ ਪੁਲਿਸ ਦੇ ਇੱਕ ਉੱਚ ਅਧਿਕਾਰੀ ਦੇ ਸ਼ਾਮਿਲ ਹੋਣ ਦੇ ਦੋਸ਼ ਲਗਾਏ ਗਏ ਸਨ। ਹੁਣ ਇੱਕ ਕਰੈਸ਼ਰ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਵਿੱਚ ਨੰਗਲ ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ।
ਕਾਬਿਲੇਗੌਰ ਹੈ ਕਿ ਰੋਪੜ ਜ਼ਿਲ੍ਹੇ ਵਿੱਚ ਮਾਈਨਿੰਗ ਦਾ ਮਾਮਲਾ ਹਾਈ ਕੋਰਟ ਵਿੱਚ ਵੀ ਪੁੱਜਾ ਸੀ, ਜਿਥੇ ਕਈ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Chandigarh Farmers Protest: ਕਿਸਾਨਾਂ ਨੇ ਮੁਹਾਲੀ 'ਚ ਲਗਾਏ ਡੇਰੇ; ਪੁਲਿਸ ਵੱਲੋਂ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਬੰਦ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ