Punjab News: “ਮਿਸ਼ਨ ਨਿਸਚੈ” ਤਹਿਤ ਕਰਵਾਈ ਗਈ ਸਾਈਕਲਿੰਗ ਮੈਰਾਥਨ, ਜੇਤੂਆਂ ਨੂੰ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ
Punjab News: ਸਾਰੇ ਵਰਗਾਂ ਦੇ ਲੋਕਾਂ ਵਲੋਂ ਲਿਆ ਗਿਆ ਹਿੱਸਾ,ਕਰੀਬ 24 ਕਿਲੋਮੀਟਰ ਲੰਬੀ ਮੈਰਾਥਨ ਕਰਵਾਈ ਗਈ।
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ਿਆਂ ਖਿਲਾਫ਼ ਸਮਾਜਿਕ ਚੇਤਨਾ ਦਾ ਪਸਾਰ ਕਰਨ ਤੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਡੀ.ਜੀ.ਪੀ ਪੰਜਾਬ ਗੋਰਵ ਯਾਦਵ ਜੀ ਦੀ ਯੋਗ ਅਗਵਾਈ ਵਿਚ ਐਸ.ਐਸ.ਪੀ ਫਰੀਦਕੋਟ ਡਾ: ਪ੍ਰਗਿਆ ਜੈਨ ਵੱਲੋਂ ਸ਼ੁਰੂ ਕੀਤੇ ਮਿਸ਼ਨ ਨਿਸਚੈ ਤਹਿਤ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਪਿਡਾਂ, ਸ਼ਹਿਰਾ, ਕਸਬਿਆਂ ਅਤੇ ਹੋਰ ਪਬਲਿਕ ਸਥਾਨਾਂ ਪਰ ਲਗਾਤਾਰ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਫਰੀਦਕੋਟ ਪੁਲਿਸ ਵੱਲੋਂ ਅੱਜ ਇੱਕ ਸਾਈਕਲਿੰਗ ਮੈਰਾਥਨ ਦਾ ਆਯੋਜਨ ਕੀਤਾ ਗਿਆ।
ਇਹ ਸਾਈਕਲਿੰਗ ਮੈਰਾਥਨ ਟੀ-ਪੁਆਇੰਟ ਟਹਿਣਾ ਤੋਂ ਸ਼ੁਰੂ ਹੋ ਕੇ ਪਿੰਡ ਚੰਦਬਾਜਾ ਪੁੱਲ ਰਾਹੀਂ ਟੀ-ਪੁਆਇੰਟ ਟਹਿਣਾ ''ਤੇ ਖਤਮ ਹੋਈ ਜਿਸ ਦੌਰਾਨ ਕਰੀਬ 24 ਕਿਲੋਮੀਟਰ ਦਾ ਰਸਤਾ ਤੈਅ ਕੀਤਾ ਗਿਆ।ਇਸ ਰੈਲੀ ਨੂੰ ਐਸਪੀ ਬਲਜੀਤ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ ਮੌਨਸੂਨ ਦੀ ਰਫ਼ਤਾਰ ਮੱਠੀ, ਮੌਸਮ ਰਹੇਗਾ ਸਾਫ, ਜਾਣੋ ਆਪਣੇ ਸ਼ਹਿਰ ਦਾ ਹਾਲ
ਇਸ ਮੌਕੇ ਐਸਪੀ ਬਲਜੀਤ ਸਿੰਘ ਨੇ ਦੱਸਿਆ ਕਿ ਮਿਸ਼ਨ ਨਿਸਚੈ ਤਹਿਤ ਨਸ਼ਿਆਂ ਵਿਰੁੱਧ ਲੜਾਈ ਵਿੱਚ ਇਹ ਸਾਈਕਲਿੰਗ ਮੈਰਾਥਨ ਇਕ ਹੋਰ ਕਦਮ ਹੈ। ਇਸ ਸਾਈਕਲਿੰਗ ਮੈਰਾਥਨ ਵਿੱਚ ਹਰ ਉਮਰ ਦੇ ਲੋਕਾ ਨੇ ਭਾਗ ਲਿਆ। ਪਰਿਵਾਰਕ ਮੈਂਬਰ, ਵਿਦਿਆਰਥੀ, ਨੌਜਵਾਨ ਅਤੇ ਜਿਆਦਾ ਉਮਰ ਦੇ ਵਿਅਕਤੀ ਸਭ ਨੂੰ ਇਸ ਮੈਰਾਥਨ ਵਿਚ ਸ਼ਾਮਲ ਹੋਏ। ਸਾਈਕਲਿੰਗ ਵਰਗੀ ਸਰਗਰਮੀ ਨਾ ਸਿਰਫ ਸਰੀਰਕ ਤੰਦਰੁਸਤੀ ਲਈ ਫਾਇਦੇਮੰਦ ਹੈ, ਸਗੋਂ ਇਹ ਇੱਕ ਮਜ਼ਬੂਤ ਸੁਨੇਹਾ ਵੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ ਸਾਡੀ ਸਿਹਤ ਅਤੇ ਭਵਿੱਖ ਲਈ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਇਸ ਮੈਰਾਥਨ ਦਾ ਮੁੱਖ ਮਕਸਦ ਪਬਲਿਕ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਰੀਰਕ ਤੰਦਰੁਸਤੀ ਸਬੰਧੀ ਜਾਗਰੂਕਤਾ ਨੂੰ ਵਧਾਉਣਾ ਹੈ। ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਉਣ ਅਤੇ ਨਵੀਂ ਪੀੜ੍ਹੀ ਨੂੰ ਸੁਰੱਖਿਅਤ ਭਵਿੱਖ ਦੇਣ ਲਈ ਇਸ ਇਵੈਂਟ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਇਸ ਵਿਸ਼ੇ ''ਤੇ ਪੂਰੇ ਜ਼ਿਲ੍ਹੇ ਵਿੱਚ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਸਾਈਕਲਿੰਗ ਮੈਰਾਥਨ ਵੀ ਇੱਕ ਮਹੱਤਵਪੂਰਨ ਕੜੀ ਹੈ।
ਇਸ ਮੌਕੇ ਸਾਈਕਲ ਰੈਲੀ ਚ ਹਿੱਸਾ ਲੈਣ ਵਾਲੇ ਸਮਾਜਸੇਵਿਆ ਨੇ ਦੱਸਿਆ ਕਿ ਅੱਜ ਨੌਂਜਵਾਨਾ ਪੀੜੀ ਨਾ ਸਿਰਫ ਨਸ਼ਿਆਂ ਚ ਗਲਤਾਨ ਹੋਈ ਹੈ ਬਲਕਿ ਡਿਜਿਟਲ ਗੇਜ਼ਟ ਵੀ ਇੱਕ ਮਾੜਾ ਨਸ਼ਾ ਹੈ ਜਿਸ ਚੋ ਅਸੀਂ ਨੌਂਜਵਾਨਾ ਨੂੰ ਬਾਹਰ ਕੱਢਣਾ ਹੈ ਅਤੇ ਇਸ ਰੈਲੀ ਜਰੀਏ ਸੁਨੇਹਾ ਦਿੱਤਾ ਜਾ ਰਿਹਾ ਹੈ ਕੇ ਓਹ ਖੇਡਾਂ ਨਾਲ ਜੁੜਨ ਜਿਸ ਨਾਲ ਉਹ ਸਿਹਤ ਪੱਖੋਂ ਤੰਦਰੁਸਤ ਰਹਿਣ।
ਇਹ ਵੀ ਪੜ੍ਹੋ: Patiala Murder: ਪਟਿਆਲਾ 'ਚ ਨੌਜਵਾਨ ਦਾ ਦਿਨ-ਦਿਹਾੜੇ ਕਤਲ; ਘਟਨਾ ਸੀਸੀਟੀਵੀ ਵਿੱਚ ਕੈਦ