Dalbir Goldy: ਦਲਬੀਰ ਗੋਲਡੀ ਨੇ ਆਪ `ਚ ਸ਼ਾਮਲ ਹੋ ਕੇ ਸਿਆਸੀ ਖੁਦਕੁਸ਼ੀ ਕੀਤੀ- ਰਾਜਾ ਵੜਿੰਗ
Dalbir Goldy: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਦਲਬੀਰ ਗੋਲਡੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਹੈ, ਇਸ ਲਈ ਉਹ `ਆਪ` `ਚ ਸ਼ਾਮਲ ਹੋਏ ਹਨ, ਜੇਕਰ ਮੀਤ ਹੇਅਰ ਲੋਕ ਸਭਾ ਸੀਟ `ਤੇ ਜਾਂਦੇ ਹਨ ਤਾਂ ਬਰਨਾਲਾ ਤੋਂ ਟਿਕਟ ਦੇਵਾਂਗੇ।
Dalbir Goldy: ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਕਾਂਗਰਸ ਛੱਡਣ ਮਗਰੋਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਦਲਵੀਰ ਗੋਲਡੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਮੀਤ ਹੇਅਰ ਨੇ ਜੁਆਇਨ ਕਰਵਾਇਆ। ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਬੀਤੇ ਦਿਨ ਹੀ ਦਲਵੀਰ ਗੋਲਡੀ ਨੇ ਕਾਂਗਰਸ ਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦੋਵੇਂ ਮੀਆਂ ਬੀਬੀ ਵਿਰੋਧੀਆਂ ਖਿਲਾਫ ਸ਼ੇਰਾਂ ਵਾਂਗ ਦਹਾੜਦੇ ਸਨ। ਪਰ ਅੱਜ ਇਨ੍ਹਾਂ ਨੇ ਆਮ ਆਮਦੀ ਪਾਰਟੀ ਵਿੱਚ ਸ਼ਾਮਲ ਹੋਏ ਕੇ ਸਿਆਸੀ ਖੁਦਕੁਸ਼ੀ ਕਰ ਲਈ ਹੈ। ਕਾਂਗਰਸ ਪਾਰਟੀ ਨੇ ਗੋਲਡੀ ਨੇ ਬਹੁਤ ਕੁੱਝ ਕੀਤਾ ਸੀ। ਪਾਰਟੀ ਨੇ ਗੋਲਡੀ ਦੇ 10 ਸਾਲਾਂ ਦੇ ਕੈਰਿਅਰ ਵਿੱਚ ਦੋ ਵਾਰ ਟਿਕਟ ਦਿੱਤੀ ਸੀ। ਵਿਧਾਨਸਭਾ ਚੋਣਾਂ ਵੇੇਲੇ ਪ੍ਰਿਅੰਕਾ ਗਾਂਧੀ ਜੀ ਚੋਣ ਪ੍ਰਚਾਰ ਦੇ ਲਈ ਧੂਰੀ ਆਏ। ਪਰ ਗੋਲਡੀ ਨੇ ਪਾਰਟੀ ਵੱਲੋਂ ਮਿਲਿਆ ਮਾਣ ਤਾਣ ਸਭ ਕੁੱਝ ਭੁਲਾ ਦਿੱਤਾ।
ਪ੍ਰਤਾਪ ਸਿੰਘ ਬਾਜਵਾ ਨੇ ਦਲਵੀਰ ਸਿੰਘ ਗੋਲਡੀ ਅਤੇ ਰਵਨੀਤ ਸਿੰਘ ਬਿੱਟੂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਰਬੀ ਘੋੜਿਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਖੱਚਰਾਂ ਦੀ ਗਿਣਤੀ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਾਂਗਰਸ ਦੀ ਵਿਚਾਰਧਾਰਾ ਨੂੰ ਅਪਣਾ ਰਹੇ ਹਨ। ਉਹ ਪਾਰਟੀ ਨਹੀਂ ਹਨ, ਤੁਸੀਂ ਵੀ ਧਿਆਨ ਸਿੰਘ ਦੇ ਪਰਿਵਾਰ ਨਾਲ ਡਟ ਕੇ ਖੜ੍ਹੇ ਹੋ।
ਕਾਂਗਰਸ ਨੇ ਦਲਬੀਰ ਸਿੰਘ ਗੋਲਡੀ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਸੀ, ਜਦੋਂ ਉਹ ਵਿਦਿਆਰਥੀ ਆਗੂ ਸਨ, ਅਸੀਂ ਉਨ੍ਹਾਂ ਨੂੰ ਮੌਕਾ ਦਿੱਤਾ ਅਤੇ ਛੋਟੀ ਉਮਰ ਵਿੱਚ ਉਹ ਦੋ ਵਾਰ ਵਿਧਾਇਕ ਚੁਣੇ ਗਏ। 10 ਦਿਨ ਕਾਂਗਰਸ ਦੀ ਟਿਕਟ 'ਤੇ ਵੀ ਚੋਣ ਪ੍ਰਚਾਰ 'ਚ ਹਿੱਸਾ ਲਿਆ ਪਰ ਉਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ 'ਚੋਂ ਕੂੜਾ-ਕਰਕਟ ਨਿਕਲ ਰਿਹਾ ਹੈ।
ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਦਲਬੀਰ ਗੋਲਡੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਹੈ, ਇਸ ਲਈ ਉਹ 'ਆਪ' 'ਚ ਸ਼ਾਮਲ ਹੋਏ ਹਨ, ਜੇਕਰ ਮੀਤ ਹੇਅਰ ਲੋਕ ਸਭਾ ਸੀਟ 'ਤੇ ਜਾਂਦੇ ਹਨ ਤਾਂ ਬਰਨਾਲਾ ਤੋਂ ਟਿਕਟ ਦੇਵਾਂਗੇ।