Subhkaran News: ਸ਼ੁਭਕਰਨ ਦੇ ਭੋਗ ਮੌਕੇ ਚੜ੍ਹੇ ਚੜਾਵੇ ਨੂੰ ਲੈ ਕੇ ਪਿਆ ਰੌਲਾ, ਡੱਲੇਵਾਲ ਨੇ ਦਿੱਤੀ ਸਫਾਈ
Bathinda News: ਕਿਸਾਨ ਸ਼ੁਭਕਰਨ ਸਿੰਘ ਦਾ ਦਾਣਾ ਮੰਡੀ ਵਿਖੇ ਭੋਗ ਪਿਆ ਸੀ ਅਤੇ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਸੀ।
Subhkaran News: ਖਨੌਰੀ ਬਾਰਡਰ 'ਤੇ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਸਮੇਂ ਚੜ੍ਹੇ ਚੜਾਵੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਅਨਾਊਂਸਮੈਂਟ ਕਰਨ ਦੀ ਇੱਕ ਆਡੀਓ ਸਹਾਮਣੇ ਆਈ ਹੈ, ਜਿਸ 'ਚ ਗ੍ਰੰਥੀ ਵੱਲੋਂ ਇਹ ਕਿਹਾ ਗਿਆ ਹੈ ਕਿ ਇਕ ਕਿਸਾਨ ਜੱਥੇਬੰਦੀ ਵਲੋਂ ਸ਼ੁਭਕਰਨ ਸਿੰਘ ਦੇ ਭੋਗ ਵੇਲੇ ਚੜਾਵੇ ਦੇ ਰੂਪ ਵਿੱਚ ਇਕੱਠੇ ਹੋਏ ਪੈਸੇ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਕੀਤੀ ਗਈ ਹੈ। ਇਸ ਸਬੰਧ ਵਿੱਚ ਕਿਸਾਨ ਸ਼ੁਭਕਰਨ ਸਿੰਘ ਦਾ ਦਾਣਾ ਮੰਡੀ ਵਿਖੇ ਭੋਗ ਪਿਆ ਸੀ ਅਤੇ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਸੀ।
ਗੁਰੂ ਘਰ ਦੇ ਗ੍ਰੰਥੀ ਨੇ ਕੀਤੀ ਅਨਾਊਂਸਮੈਂਟ
ਗ੍ਰੰਥੀ ਵੱਲੋਂ ਕਿਹਾ ਗਿਆ ਕਿ ਭੋਗ ਸਮਾਗਮ ਦੌਰਾਨ ਗੋਲਕ 'ਚ ਜਿਹੜਾ ਚੜਾਵਾ ਚੜ੍ਹਿਆ, ਉਹ ਕੁੱਝ ਪਤਵੰਤ ਸੱਜਣਾਂ ਵਲੋਂ ਮੰਗਿਆ ਜਾ ਰਿਹਾ ਹੈ। ਇਸ ਲਈ ਗੁਰੂ ਘਰ ਵਲੋਂ ਇਸ ਸਬੰਧੀ ਦਾਣਾ ਮੰਡੀ ਵਿੱਚ ਇਕੱਠ ਰੱਖਿਆ ਗਿਆ ਹੈ। ਇਸ ਮੀਟਿੰਗ ਵਿੱਚ ਜੋ ਵੀ ਫੈਸਲਾ ਲਿਆ ਜਾਵੇਗਾ। ਉਸ ਮੁਤਾਬਿਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਗੁਰਦੁਆਰਾ ਅਕਾਲਸਰ ਸਾਹਿਬ ਦੇ ਪ੍ਰਧਾਨ ਵੱਲੋ ਵੀ ਜ਼ੀ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਇਹ ਫੈਸਲਾ ਕਮੇਟੀ ਵੱਲੋਂ ਲਿਆ ਗਿਆ ਹੈ। ਉਸ ਤੋਂ ਬਾਅਦ ਹੀ ਅਨਾਊਂਸਮੈਂਟ ਕੀਤੀ ਗਈ ਹੈ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਪਿੰਡ ਵਿੱਚ ਜੋ ਵਿਅਕਤੀ ਸਿੱਧੂਪੁਰ ਜੱਥੇਬੰਦੀ ਦਾ ਵਿਅਕੀ ਹੈ ਜਿਸ ਦਾ ਨਾਂਅ ਗੁਰਪ੍ਰੀਤ ਸਿੰਘ ਹੈ ਉਸ ਵੱਲੋਂ ਪੈਸੇ ਦੀ ਮੰਗੀ ਕੀਤੀ ਜਾ ਰਹੀ ਹੈ।
ਜਥੇਬੰਦੀ ਸਿੱਧੂਪੁਰ ਵੱਲੋਂ ਸਫਾਈ
ਇਸ ਸਬੰਧੀ ‘ਚ ਸਿੱਧੂਪੁਰ ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਜ਼ੀ ਮੀਡੀਆ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਸ਼ੁਭਕਰਨ ਨੂੰ ਪੰਜਾਬ ਸਰਕਾਰ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ, ਜਿਸ ਕਰਕੇ ਉਸ ਦੇ ਭੋਗ ਦਾ ਖਰਚ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਸ ਦੇ ਭੋਗ ਤੇ ਨਾ ਪਰਿਵਾਰ ਨੇ ਨਾ ਹੀ ਕਿਸ ਜੱਥੇਬੰਦੀ ਨੇ ਕੋਈ ਖਰਤ ਕੀਤੀ ਹੈ। ਡੱਲੇਵਾਲ ਨੇ ਪੈਸਿਆ ਦੀ ਮੰਗ ਨੂੰ ਲੈ ਕੇ ਸਫਾਈ ਦਿੰਦੇ ਹੋਏ ਕਿਹਾ ਕਿ ਸਾਡੇ ਉਨ੍ਹਾਂ ਪੈਸਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਜੱਥੇਬੰਦੀ ਦੇ ਕਿਸੇ ਵਿਅਕਤੀ ਵੀ ਪੈਸੇ ਦੀ ਮੰਗ ਕੀਤੀ ਹੈ ਤਾਂ ਉਸ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ।