Imroz Passed Away: ਪੰਜਾਬ ਦੇ ਮਹਾਨ ਕਲਾਕਾਰ ਤੇ ਕਵੀ ਇਮਰੋਜ਼ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ 97 ਸਾਲ ਦੀ ਉਮਰ 'ਚ ਆਖਰੀ ਸਾਹ ਲਏ। ਉਹ ਪੰਜਾਬ ਦੇ ਸਾਹਿਤਕ ਚਿੱਤਰਕਾਰ ਸੀ ਤੇ ਅੰਮ੍ਰਿਤਾ ਪ੍ਰੀਤਮ ਨਾਲ ਮੁਹੱਬਤ ਕਰਕੇ ਸਾਹਿਤਕ ਹਲਕਿਆਂ ਵਿੱਚ ਖ਼ੂਬ ਜਾਣਿਆ ਪਛਾਣਿਆ ਨਾਂ ਰਿਹਾ ਸੀ।


COMMERCIAL BREAK
SCROLL TO CONTINUE READING

ਇਮਰੋਜ਼ ਦਾ ਜਨਮ 26 ਜਨਵਰੀ 1926 ਨੂੰ (ਪਛਮੀ) ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ। ਉਨ੍ਹਾਂ ਦਾ ਅਸਲ ਨਾਂ ਇੰਦਰਜੀਤ ਸੀ ਪਰ 1966 ਵਿੱਚ ਜਦੋਂ ਪੰਜਾਬੀ ਦੀ ਕਵਿੱਤਰੀ ਅਮ੍ਰਿਤਾ ਪ੍ਰੀਤਮ ਦੀ ਸੰਪਾਦਨਾ ਵਿੱਚ ਪੰਜਾਬੀ ਦੇ ਸਾਹਿਤਕ ਰਸਾਲੇ ਨਾਗਮਣੀ ਦਾ ਪ੍ਰਕਾਸ਼ਨ ਆਰੰਭ ਹੋਇਆ ਤਾਂ ਇੰਦਰਜੀਤ ਉਸ 'ਚ ਬਤੌਰ ਆਰਟਿਸਟ ਸ਼ਾਮਲ ਸੀ ਤੇ ਦੂਜੇ ਅੰਕ ਤੋਂ ਉਸ ਦਾ ਨਾਂ ਇੰਦਰਜੀਤ ਦੀ ਬਜਾਏ ਇਮਰੋਜ਼ ਵਜੋਂ ਛਪਣ ਲੱਗ ਪਿਆ ਸੀ।


ਨਾਗਮਣੀ 35 ਸਾਲਾਂ ਤੋਂ ਵੀ ਵੱਧ, ਭਾਵ ਅਮ੍ਰਿਤਾ ਪ੍ਰੀਤਮ ਦੇ ਆਖਰੀ ਸਮੇਂ ਤੱਕ, ਛਪਦਾ ਰਿਹਾ ਤੇ ਇਮਰੋਜ਼ ਇਸ ਦੇ ਆਖਰੀ ਅੰਕ ਤੱਕ ਬਤੌਰ ਕਲਾਕਾਰ ਇਸ ਨਾਲ ਜੁੜੇ ਰਹੇ ਸਨ। ਇਮਰੋਜ਼ ਦਿੱਲੀ ਦੇ ਹੌਜ਼ ਖਾਸ ਇਲਾਕੇ ਵਿੱਚ ਰਹਿੰਦੇ ਸੀ ਤੇ ਉਨ੍ਹਾਂ ਨੇ ਅਮ੍ਰਿਤਾ ਦੇ ਮਰਨ ਉਪਰੰਤ ਕਵਿਤਾਵਾਂ ਵੀ ਲਿਖਣੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਕੁਝ ਕਿਤਾਬਾਂ ਵੀ ਛਪੀਆਂ ਸਨ।


ਇਮਰੋਜ਼ ਦਾ ਜਨਮ ਸਾਲ 1926 ਵਿੱਚ ਲਾਹੌਰ ਤੋਂ 100 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਹੋਇਆ ਸੀ। ਇਮਰੋਜ਼ ਨੇ ਜਗਜੀਤ ਸਿੰਘ ਦੀ 'ਬਿਰਹਾ ਦਾ ਸੁਲਤਾਨ' ਅਤੇ ਬੀਬੀ ਨੂਰਾਨ ਦੀ 'ਕੁਲੀ ਰਹਿ ਵਿਚਾਰ' ਸਮੇਤ ਕਈ ਮਸ਼ਹੂਰ ਐਲਪੀਜ਼ ਦੇ ਕਵਰ ਡਿਜ਼ਾਈਨ ਕੀਤੇ ਸਨ।


ਇਮਰੋਜ਼ ਦੀ ਮੁਲਾਕਾਤ ਇੱਕ ਕਲਾਕਾਰ ਰਾਹੀਂ ਅੰਮ੍ਰਿਤਾ ਨਾਲ ਹੋਈ ਜਦੋਂ ਅੰਮ੍ਰਿਤਾ ਆਪਣੀ ਕਿਤਾਬ ਦਾ ਕਵਰ ਡਿਜ਼ਾਈਨ ਕਰਨ ਲਈ ਕਿਸੇ ਨੂੰ ਲੱਭ ਰਹੀ ਸੀ। ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਤੇ ਹਿੰਦੀ ਵਿੱਚ ਕਵਿਤਾਵਾਂ ਅਤੇ ਨਾਵਲ ਲਿਖੇ। ਉਸਨੇ 100 ਤੋਂ ਵੱਧ ਕਿਤਾਬਾਂ ਲਿਖੀਆਂ। ਉਸ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਹਨ-ਫਾਈਵ ਈਅਰ ਲੌਂਗ ਰੋਡ, ਪਿੰਜਰ, ਅਦਾਲਤ, ਕੋਰੇ ਕਾਗਜ਼, ਅਣਚਾਸ ਦਿਨ, ਸਾਗਰ ਔਰ ਸਿਪੀਆਂ।


1935 ਵਿੱਚ ਅੰਮ੍ਰਿਤਾ ਦਾ ਵਿਆਹ ਲਾਹੌਰ ਦੇ ਕਾਰੋਬਾਰੀ ਪ੍ਰੀਤਮ ਸਿੰਘ ਨਾਲ ਹੋਇਆ। ਦੋਵਾਂ ਦੇ ਬੱਚੇ ਵੀ ਸਨ। ਉਸਨੇ 1960 ਵਿੱਚ ਆਪਣੇ ਪਤੀ ਨੂੰ ਛੱਡ ਦਿੱਤਾ। ਫਿਰ ਅੰਮ੍ਰਿਤਾ ਨੂੰ ਮਸ਼ਹੂਰ ਗੀਤਕਾਰ ਸਾਹਿਰ ਲੁਧਿਆਣਵੀ ਨਾਲ ਪਿਆਰ ਹੋ ਗਿਆ ਪਰ ਸਾਹਿਰ ਦੀ ਜ਼ਿੰਦਗੀ 'ਚ ਇੱਕ ਔਰਤ ਦੀ ਐਂਟਰੀ ਕਾਰਨ ਦੋਵੇਂ ਇਕੱਠੇ ਨਹੀਂ ਹੋ ਸਕੇ।


ਇਸ ਤੋਂ ਬਾਅਦ ਅੰਮ੍ਰਿਤਾ ਦੇ ਜੀਵਨ ਵਿੱਚ ਚਿੱਤਰਕਾਰ ਅਤੇ ਲੇਖਕ ਇਮਰੋਜ਼ ਆਇਆ ਜਿਸ ਨੂੰ ਅੰਮ੍ਰਿਤਾ ਨਾਲ ਪਿਆਰ ਹੋ ਗਿਆ। ਕਿਹਾ ਜਾਂਦਾ ਹੈ ਕਿ ਅੰਮ੍ਰਿਤਾ ਅਕਸਰ ਆਪਣੀਆਂ ਉਂਗਲਾਂ ਨਾਲ ਇਮਰੋਜ਼ ਦੀ ਪਿੱਠ 'ਤੇ ਸਾਹਿਰ ਦਾ ਨਾਂ ਲਿਖਦੀ ਸੀ। ਇਹ ਗੱਲ ਇਮਰੋਜ਼ ਨੂੰ ਵੀ ਪਤਾ ਸੀ ਪਰ ਉਹ ਆਪਣੇ ਪਿਆਰ 'ਤੇ ਜ਼ਿਆਦਾ ਵਿਸ਼ਵਾਸ ਕਰਦਾ ਸੀ। ਉਹ ਕਹਿੰਦੀ ਸੀ, ਸਾਹਿਰ ਮੇਰੀ ਜ਼ਿੰਦਗੀ ਦਾ ਅਸਮਾਨ ਹੈ ਤੇ ਇਮਰੋਜ਼ ਮੇਰੇ ਘਰ ਦੀ ਛੱਤ ਹੈ।


ਕੁਝ ਸਾਲ ਪਹਿਲਾਂ ਇਮਰੋਜ਼ ਨੇ ਅੰਮ੍ਰਿਤਾ ਅਤੇ ਸਾਹਿਰ ਦੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਸੀ। ਇੱਕ ਇੰਟਰਵਿਊ ਦੌਰਾਨ ਉਸਨੇ ਕਿਹਾ- ਮੈਨੂੰ ਨਹੀਂ ਲੱਗਦਾ ਕਿ ਅੰਮ੍ਰਿਤਾ ਅਤੇ ਸਾਹਿਰ ਲੁਧਿਆਣਵੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਇਸ ਤੋਂ ਇਲਾਵਾ ਜਦੋਂ ਸਾਹਿਰ ਕਿਸੇ ਮੁਸ਼ਾਇਰੇ ਵਿੱਚ ਸ਼ਾਮਲ ਹੋਣ ਆਇਆ ਸੀ, ਉਹ ਕਦੇ ਵੀ ਅੰਮ੍ਰਿਤਾ ਨੂੰ ਮਿਲਣ ਦਿੱਲੀ ਨਹੀਂ ਆਇਆ। ਅੰਮ੍ਰਿਤਾ ਵੀ ਕਦੇ ਉਸ ਨੂੰ ਮਿਲਣ ਮੁੰਬਈ ਨਹੀਂ ਗਈ, ਜਿੱਥੇ ਉਹ ਰਹਿੰਦੀ ਸੀ।


ਅੰਮ੍ਰਿਤਾ ਅਤੇ ਮੈਂ ਦੋਸਤਾਂ ਵਾਂਗ ਵੱਖ-ਵੱਖ ਕਮਰਿਆਂ ਵਿੱਚ ਰਹਿੰਦੇ ਸੀ ਅਤੇ ਖਰਚੇ ਸਾਂਝੇ ਕਰਦੇ ਸੀ। ਅੰਮ੍ਰਿਤਾ ਅਤੇ ਇਮਰੋਜ਼ ਦੀ ਉਮਰ ਵਿੱਚ ਸੱਤ ਸਾਲ ਦਾ ਅੰਤਰ ਸੀ। ਅੰਮ੍ਰਿਤਾ ਦੀ ਮੌਤ ਸਾਲ 2005 ਵਿੱਚ ਹੋਈ ਸੀ। ਆਪਣੀ ਮੌਤ ਤੋਂ ਪਹਿਲਾਂ ਅੰਮ੍ਰਿਤਾ ਨੇ ਇਮਰੋਜ਼ ਲਈ ਇੱਕ ਕਵਿਤਾ ਲਿਖੀ ਸੀ, 'ਮੈਂ ਤੈਨੂੰ ਫੇਰ ਮਿਲਾਂਗੀ।' ਇਸ ਦੇ ਨਾਲ ਹੀ ਇਮਰੋਜ਼ ਉਸ ਦੀ ਮੌਤ ਤੋਂ ਤੁਰੰਤ ਬਾਅਦ ਕਵੀ ਬਣ ਗਿਆ। ਉਸ ਨੇ ਅੰਮ੍ਰਿਤਾ 'ਤੇ ਇੱਕ ਪ੍ਰੇਮ ਕਵਿਤਾ ਪੂਰੀ ਕੀਤੀ - 'ਉਸ ਨੇ ਸਰੀਰ ਛੱਡਿਆ, ਸਾਥ ਨਹੀਂ।'


ਇਹ ਵੀ ਪੜ੍ਹੋ : Safar-E-Shahadat : ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਗਲੀ- ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਦੀ