Debina Bonnerjee and Gurmeet Choudhary second baby news: ਮਨੋਰੰਜਨ ਜਗਤ ਤੋਂ ਇੱਕ ਵਾਰ ਫਿਰ ਚੰਗੀ ਖ਼ਬਰ ਸਾਹਮਣੇ ਆਈ ਹੈ। ਟੀਵੀ ਇੰਡਸਟਰੀ ਦੇ ਦਿੱਗਜ ਦੇਬੀਨਾ ਬੋਨਰਜੀ ਅਤੇ ਗੁਰਮੀਤ ਚੌਧਰੀ ਦੇ ਘਰ ਦੂਜੀ ਧੀ ਨੇ ਜਨਮ ਲਿਆ ਹੈ ਤੇ ਦੋਨਾਂ ਨੂੰ ਲੋਕਾਂ ਤੋਂ ਵਧਾਈਆਂ ਮਿਲ ਰਹੀਆਂ ਹਨ।  


COMMERCIAL BREAK
SCROLL TO CONTINUE READING

ਦੇਬੀਨਾ ਬੋਨਰਜੀ ਅਤੇ ਗੁਰਮੀਤ ਚੌਧਰੀ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਇਹ ਜਾਣਕਾਰੀ ਆਪਨ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਦੱਸ ਦਈਏ ਕਿ ਦੇਬੀਨਾ ਅਤੇ ਗੁਰਮੀਤ ਦੀ ਧੀ ਨੇ ਸਮੇਂ ਤੋਂ ਪਹਿਲਾਂ ਜਨਮ ਲਿਆ ਹੈ ਤੇ ਅਜਿਹੇ 'ਚ ਦੋਨਾਂ ਨੇ ਆਪਣੇ ਪ੍ਰਸ਼ੰਸਕਾਂ ਤੋਂ ਅਸੀਸ ਦੇਣ ਦੀ ਮੰਗ ਕੀਤੀ ਹੈ।  


ਪੋਸਟ ਸਾਂਝੀ ਕਰਦਿਆਂ ਦੇਬੀਨਾ ਅਤੇ ਗੁਰਮੀਤ ਨੇ ਲਿਖਿਆ ਕਿ "ਸਾਡੀ ਬੱਚੀ ਦਾ ਸੰਸਾਰ ਵਿੱਚ ਸੁਆਗਤ ਹੈ। ਜਿਵੇਂ ਕਿ ਅਸੀਂ ਦੁਬਾਰਾ ਮਾਤਾ-ਪਿਤਾ ਬਣ ਰਹੇ ਹਾਂ, ਅਸੀਂ ਇਸ ਸਮੇਂ ਕੁਝ ਨਿੱਜਤਾ ਦੀ ਕਦਰ ਕਰਦੇ ਹਾਂ ਕਿਉਂਕਿ ਸਾਡਾ ਬੱਚਾ ਸਮੇਂ ਤੋਂ ਪਹਿਲਾਂ ਸੰਸਾਰ ਵਿੱਚ ਆਇਆ ਹੈ। ਅਸੀਸ ਦਿੰਦੇ ਰਹੋ ਅਤੇ ਆਪਣੇ ਨਿਰੰਤਰ ਪਿਆਰ ਦੀ ਵਰਖਾ ਕਰਦੇ ਰਹੋ"


ਹੋਰ ਪੜ੍ਹੋ: T20 World Cup 2022: ਪਾਕਿਸਤਾਨ ਦੀ ਇਸ ਅਦਾਕਾਰਾ ਦਾ ਸੁਪਨਾ ਹੋ ਰਿਹਾ ਸੱਚ, ਫਾਇਨਲ 'ਚ ਪਹੁੰਚਿਆ ਇੰਗਲੈਂਡ


 ਦੱਸ ਦੇਈਏ ਕਿ ਦੇਬੀਨਾ ਅਤੇ ਗੁਰਮੀਤ ਵਿਆਹ ਦੇ 11 ਸਾਲ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣੇ ਸਨ ਤੇ ਕੁਝ ਸਮੇਂ ਬਾਅਦ ਹੀ ਦੋਨਾਂ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਸੀ ਕਿ ਦੇਬੀਨਾ ਮੁੜ ਤੋਂ ਮਾਂ ਬਣਨ ਵਾਲੀ ਹੈ। ਦੇਬੀਨਾ ਦੇ ਦੂਜੀ ਵਾਰ ਮਾਂ ਬਣਨ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਗਿਆ ਸੀ ਪਰ ਦੇਬੀਨਾ ਨੇ ਸਾਰੇ ਸਵਾਲਾਂ ਦੇ ਢੁਕਵਾਂ ਜਵਾਬ ਦਿੱਤੇ ਸਨ।  


ਹੁਣ ਦੋਵੇਂ ਆਪਣੀ ਦੂਜੀ ਧੀ ਦੇ ਜਨਮ ਤੋਂ ਬਹੁਤ ਖੁਸ਼ ਹਨ ਤੇ Debina Bonnerjee and Gurmeet Choudhary ਦੇ second baby ਦੀ news ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਸੋਸ਼ਲ ਮੀਡੀਆ 'ਤੇ ਦੋਨਾਂ ਨੂੰ ਵਧਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਦੇਬੀਨਾ ਆਪਣੇ ਪ੍ਰੈਗਨੈਂਸੀ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਦੱਸ ਦਈਏ ਕਿ ਦੇਬੀਨਾ ਬੈਨਰਜੀ ਅਤੇ ਅਦਾਕਾਰ ਗੁਰਮੀਤ ਚੌਧਰੀ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਮਜ਼ਬੂਤ ​​ਰਿਸ਼ਤੇ ਨੂੰ ਹਮੇਸ਼ਾ ਸਾਂਝਾ ਕਰਦੇ ਰਹਿੰਦੇ ਹਨ।


ਦੇਬੀਨਾ ਅਤੇ ਗੁਰਮੀਤ ਸਾਲ 2011 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ ਤੇ ਇਨ੍ਹਾਂ ਦੀ ਮੁਲਾਕਾਤ ਇੱਕ ਸ਼ੋਅ ਦੌਰਾਨ ਹੋਈ ਸੀ। 


ਹੋਰ ਪੜ੍ਹੋ: ਮਲਾਇਕਾ ਅਰੋੜਾ ਨੇ ਅਰੁਜਨ ਕਪੂਰ ਨੂੰ ਵਿਆਹ ਲਈ ਕਿਹਾ 'ਹਾਂ', ਲੋਕ ਦੇ ਰਹੇ ਨੇ ਵਧਾਈਆਂ