ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ ਤੇ ਅਜਿਹੇ 'ਚ ਮਲਾਇਕਾ ਵੱਲੋਂ ਸਾਂਝੇ ਕੀਤੇ ਗਏ ਨਵੇਂ ਇੰਸਟਾਗ੍ਰਾਮ ਪੋਸਟ ਤੋਂ ਇਹ ਲੱਗ ਰਿਹਾ ਹੈ ਕਿ ਹੁਣ ਦੋਵੇਂ ਵਿਆਹ ਕਰਨ ਲਈ ਤਿਆਰ ਹਨ।
Trending Photos
Arjun Kapoor and Malaika Arora marriage news: ਬਾਲੀਵੁੱਡ ਇੰਡਸਟਰੀ ਦੇ ਦੋ ਦਿੱਗਜ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ ਤੇ ਇਨ੍ਹਾਂ ਦੋਵਾਂ ਦੇ ਸੋਸ਼ਲ ਮੀਡੀਆ ਪੋਸਟ ਅਕਸਰ ਵਾਇਰਲ ਹੁੰਦੇ ਹਨ। ਇਸ ਦੌਰਾਨ ਮਲਾਇਕਾ ਵੱਲੋਂ ਪਾਈ ਗਈ ਇੱਕ ਪੋਸਟ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ।
ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੋਵੇਂ ਸੋਸ਼ਲ ਮੀਡੀਆ 'ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ ਪਰ ਹੁਣ ਇੱਕ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਉਹ ਦੋਵੇਂ ਹੁਣ ਜਲਦ ਵਿਆਹ ਕਰਵਾਉਣ ਜਾ ਰਹੇ ਹਨ।
Arjun Kapoor and Malaika Arora marriage news:
ਹਾਲਾਂਕਿ ਮਲਾਇਕਾ ਅਤੇ ਅਰਜੁਨ ਹਮੇਸ਼ਾ ਇਸ ਸਵਾਲ ਤੋਂ ਭੱਜਦੇ ਹੋਏ ਨਜ਼ਰ ਆਏ ਹਨ ਪਰ ਮਲਾਇਕਾ ਦੀ ਨਵੀਂ ਇੰਸਟਾਗ੍ਰਾਮ ਪੋਸਟ ਨੇ ਪ੍ਰਸ਼ੰਸਕਾਂ ਨੂੰ ਮਲਾਇਕਾ ਅਰੋੜਾ ਨੇ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਨਵੀਂ ਪੋਸਟ ਨੂੰ ਦੇਖ ਕੇ ਲੋਕ ਹੈਰਾਨ ਹਨ ਤੇ ਇਸ ਪੋਸਟ ਤੋਂ ਲੋਕ ਅਨੁਮਾਨ ਲਗਾ ਰਹੇ ਹਨ ਕਿ ਮਲਾਇਕਾ ਅਤੇ ਅਰਜੁਨ ਜਲਦ ਹੀ ਵਿਆਹ ਕਰਨ ਜਾ ਰਹੇ ਹਨ।
ਹੋਰ ਪੜ੍ਹੋ: ਪਾਕਿਸਤਾਨੀ ਐਕਟ੍ਰੈੱਸ ਨੂੰ ਆਇਆ ਸੁਪਨਾ ਕਿ ਪਾਕਿਸਤਾਨ ਨੇ ਜਿੱਤਿਆ T20 World Cup 2022
ਮਲਾਇਕਾ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਮਲਾਇਕਾ ਤੇ ਅਰਜੁਨ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਮਲਾਇਕਾ ਅਰੋੜਾ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾਈ ਤੇ ਕੈਪਸ਼ਨ 'ਚ ਲਿਖਿਆ ਕਿ "I said YES…(ਅਤੇ ਮੈਂ ਕਿਹਾ ਹਾਂ...)"
ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਹੈਰਾਨ ਹਨ ਕਿ ਇਹ ਸੱਚਮੁੱਚ ਅਰਜੁਨ-ਮਲਾਇਕਾ ਦੇ ਵਿਆਹ ਦਾ ਸੰਕੇਤ ਹੈ ਜਾਂ ਫ਼ਿਰ ਇੱਕ ਪ੍ਰਮੋਸ਼ਨਲ ਰਣਨੀਤੀ ਹੈ. ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮਨੋਰੰਜਨ ਜਗਤ ਦੀਆਂ ਸ਼ਖਸੀਅਤਾਂ ਸੋਸ਼ਲ ਮੀਡੀਆ 'ਤੇ ਅਜਿਹੀ ਪ੍ਰਮੋਸ਼ਨਲ ਪੋਸਟ ਸਾਂਝੀ ਕਰ ਚੁੱਕੇ ਹਨ।
ਮਲਾਇਕਾ ਤੋਂ ਪਹਿਲਾਂ ਸੋਨਾਕਸ਼ੀ ਸਿਨਹਾ ਵੱਲੋਂ ਇੱਕ ਪੋਸਟ ਪਾਇਆ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਰਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀ ਸੀ। ਤਸਵੀਰ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਉਸ ਦੇ ਨਵੇਂ ਬਿਜ਼ਨੈੱਸ 'ਸੋਇਜ਼' ਦੀ ਪ੍ਰਮੋਸ਼ਨ ਲਈ ਸੀ।
ਹੋਰ ਪੜ੍ਹੋ: ਚੰਡੀਗੜ੍ਹ ਦੀ ਨਿੱਜੀ ਯੂਨਿਵਰਸਿਟੀ ਦਾ ਹਾਲ ਬੁਰਾ, ਦਾਲ 'ਚੋਂ ਨਿਕਲਿਆ ਮਰਿਆ ਹੋਇਆ ਚੂਹਾ!