Tarn Taran News: ਕਰਜ਼ੇ ਤੋਂ ਤੰਗ ਕਿਸਾਨ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕਰਕੇ ਕੀਤੀ ਖ਼ੁਦਕੁਸ਼ੀ
Tarn Taran News: ਕਰਜ਼ੇ ਤੋਂ ਦੁਖੀ ਕਿਸਾਨ ਨੇ ਅੰਮ੍ਰਿਤਸਰ, ਗੋਇੰਦਵਾਲ ਅਤੇ ਬਿਆਸ ਜਾਣ ਵਾਲੀ ਡੀਐਮਯੂ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ `ਚ ਸੋਗ ਦਾ ਮਾਹੌਲ ਫੈਲ ਗਿਆ।
Tarn Taran News: ਕਰਜ਼ੇ ਤੋਂ ਦੁਖੀ ਕਿਸਾਨ ਨੇ ਅੰਮ੍ਰਿਤਸਰ, ਗੋਇੰਦਵਾਲ ਅਤੇ ਬਿਆਸ ਜਾਣ ਵਾਲੀ ਡੀਐਮਯੂ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ 'ਚ ਸੋਗ ਦਾ ਮਾਹੌਲ ਫੈਲ ਗਿਆ। ਮ੍ਰਿਤਕ ਕਿਸਾਨ ਮਲੂਕ ਸਿੰਘ (55) ਪਿੰਡ ਰਾਮਪੁਰ ਭੂਤਵਿੰਡ ਦਾ ਰਹਿਣ ਵਾਲਾ ਸੀ। ਜਿਸ ਨੇ ਇੱਕ ਸਾਲ ਪਹਿਲਾਂ ਆਪਣੇ ਵੱਡੇ ਪੁੱਤਰ ਨੂੰ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ। ਜਦੋਂ ਕਿ ਦੂਜਾ ਪੁੱਤਰ ਖੇਤਾਂ ਵਿੱਚ ਆਪਣੇ ਪਿਤਾ ਦੀ ਮਦਦ ਕਰਦਾ ਹੈ।
ਪਿੰਡ ਰਾਮਪੁਰ ਭੂਤਵਿੰਡ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਮਲੂਕ ਸਿੰਘ (55) 'ਤੇ ਵਿਚੋਲਿਆਂ ਅਤੇ ਰਿਸ਼ਤੇਦਾਰਾਂ ਤੋਂ ਲਏ ਪੈਸਿਆਂ ਕਾਰਨ ਢਾਈ ਲੱਖ ਰੁਪਏ, 1 ਲੱਖ ਰੁਪਏ ਅਤੇ ਕਰੀਬ 6 ਲੱਖ ਰੁਪਏ ਦਾ ਕਰਜ਼ਾ ਸੀ। ਇਸ ਪੈਸੇ ਨਾਲ ਉਸ ਨੇ ਆਪਣੇ ਵੱਡੇ ਪੁੱਤਰ ਨੂੰ ਵਿਦੇਸ਼ ਭੇਜ ਦਿੱਤਾ।
ਜਦੋਂ ਕਿ ਦੂਜਾ ਪੁੱਤਰ ਪਿੰਡ ਵਿੱਚ ਖੇਤੀ ਦਾ ਕੰਮ ਦੇਖਦਾ ਹੈ। ਮਲੂਕ ਸਿੰਘ ਕੋਲ ਚਾਰ ਏਕੜ ਜ਼ਮੀਨ ਹੈ। ਜਿਸ 'ਤੇ ਉਸ ਨੇ ਮਟਰ ਦੀ ਫ਼ਸਲ ਵੀ ਬੀਜੀ ਹੋਈ ਸੀ ਪਰ ਮਟਰ ਦੀ ਫ਼ਸਲ ਦਾ ਭਾਅ ਡਿੱਗਣ ਉਤੇ ਉਹ ਹੋਰ ਵੀ ਚਿੰਤਤ ਹੋ ਗਿਆ। ਭਰਾਵਾਂ ਸੁਖਵਿੰਦਰ ਤੇ ਅਜੀਤ ਸਿੰਘ ਨੇ ਦੱਸਿਆ ਕਿ ਮਲੂਕ ਸਿੰਘ ਬੀਤੀ ਸ਼ਾਮ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕਰਦਾ ਰਿਹਾ।
ਕੁਝ ਸਮੇਂ ਬਾਅਦ ਉਹ ਉੱਠ ਕੇ ਘਰੋਂ ਨਿਕਲ ਗਿਆ, ਜਿਸ ਦੀ ਉਹ ਕਾਫੀ ਦੇਰ ਤੱਕ ਭਾਲ ਕਰਦਾ ਰਿਹਾ। ਰਾਤ 11 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਮਲੂਕ ਸਿੰਘ ਰਾਮਪੁਰ ਭੂਤਵਿੰਡ ਫਾਟਕ ਤੋਂ 500 ਗਜ਼ ਦੂਰ ਅੰਮ੍ਰਿਤਸਰ ਤੋਂ ਬਿਆਸ ਜਾ ਰਹੀ ਡੀਐਮਯੂ ਟਰੇਨ ਹੇਠਾਂ ਆ ਗਿਆ ਹੈ। ਕਰਜ਼ੇ ਦੀ ਪ੍ਰੇਸ਼ਾਨੀ ਕਾਰਨ ਮਲੂਕ ਸਿੰਘ ਨੇ ਇਹ ਕਦਮ ਚੁੱਕਿਆ। ਜਿਸ ਕਾਰਨ ਉਸਦਾ ਪੂਰਾ ਪਰਿਵਾਰ ਸਦਮੇ ਵਿੱਚ ਹੈ।
ਇਹ ਵੀ ਪੜ੍ਹੋ : Amit Shah Chandigarh Visit: ਚੰਡੀਗੜ੍ਹ ਦੇ ਲੋਕਾਂ ਨੂੰ ਅੱਜ ਮਿਲੇਗਾ ਤੋਹਫਾ! ਅਮਿਤ ਸ਼ਾਹ ਕਰ ਸਕਦੇ ਹਨ ਵੱਡੇ ਐਲਾਨ
ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦਿਆਲ ਸਿੰਘ ਮੀਆਂਵਿੰਡ, ਸਤਨਾਮ ਸਿੰਘ ਖੋਜਕੀਪੁਰ ਨੇ ਮ੍ਰਿਤਕ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਤੋਂ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਨ ਅਤੇ ਬੇਰੋਜ਼ਗਾਰ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Safar-E-Shahadat : ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਗਲੀ- ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਦੀ