Meta On Ai Update (ਰਵਨੀਤ ਕੌਰ): ਫੇਸਬੁੱਕ ਦੀ ਪੈਰੇਂਟ ਕੰਪਨੀ ਮੈਟਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਵੱਡਾ ਐਲ਼ਾਨ ਕੀਤਾ ਹੈ। ਦਰਅਸਲ ਕੰਪਨੀ ਇਸ ਸਾਲ ਮਈ ਮਹੀਨੇ ਆਪਣੇ ਨਿਯਮਾਂ ਚ ਕੁਝ ਨਵਾਂ ਬਦਲਾਅ ਕਰਨ ਜਾ ਰਹੀ ਹੈ। ਮੈਟਾ ਮੁਤਾਬਕ ਕੰਪਨੀ ਮਈ ਤੋਂ ਫੇਸਬੁੱਕ, ਇੰਸਟਾਗ੍ਰਾਮ ਤੇ ਥੇਡਸ 'ਤੇ ਆਰਟੀਫੀਅਸ਼ਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਏ ਗਏ ਵੀਡੀਓਜ਼, ਈਮੇਜ਼ ਤੇ ਆਡੀਓ ਲਈ Made with AI ਲੇਬਲ ਲਾਉਣਾ ਸ਼ੁਰੂ ਕਰ ਦੇਵੇਗੀ।


COMMERCIAL BREAK
SCROLL TO CONTINUE READING

ਮੇਟਾ ਦੇ ਓਵਰਸਾਈਟ ਬੋਰਡ ਵੱਲੋਂ ਇਹ ਸਲਾਹ ਦਿੱਤੀ ਗਈ ਸੀ ਕਿ ਕੰਪਨੀ ਨੂੰ ਆਪਣਾ ਦਾਇਰਾ ਵਧਾਉਣਾ ਚਾਹੀਦਾ ਹੈ। ਅੱਜਕਲਹ ਮੌਜੂਦ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣੇ ਕੰਟੈਂਟ ਨੂੰ ਆਪਣੇ ਨਿਯਮਾਂ ਚ ਸ਼ਾਮਲ ਕਰਨਾ ਚਾਹੀਦਾ ਹੈ।


ਮੈਟਾ ਬੰਦ ਰਿਹਾ ਆਪਣਾ ਪਾਲਿਸੀ 


ਮੈਟਾ ਨੇ ਆਪਣੇ ਬਿਆਨ 'ਚ ਕਿਹਾ ਕਿ ਅਸੀਂ ਸਮੱਗਰੀ ਦੀ ਹੇਰਾਫੇਰੀ, ਡੀਪਫੇਕ ਅਤੇ ਝੂਠ ਨਾਲ ਨਜਿੱਠਣ ਲਈ ਆਪਣੀਆਂ ਨੀਤੀਆਂ ਨੂੰ ਬਦਲਣ ਜਾ ਰਹੇ ਹਾਂ। ਇਸ ਕਾਰਨ AI ਟੂਲ ਦੀ ਵਰਤੋਂ ਕਰਕੇ ਬਣਾਈ ਗਈ ਸਮੱਗਰੀ ਨੂੰ ਲੇਬਲ ਲਗਾ ਕੇ ਵੱਖਰੀ ਪਛਾਣ ਦਿੱਤੀ ਜਾਵੇਗੀ, ਤਾਂ ਜੋ ਯੂਜ਼ਰ ਜਾਣ ਸਕੇ ਕਿ ਇਹ ਸਮੱਗਰੀ AI ਦੀ ਮਦਦ ਨਾਲ ਬਣਾਈ ਗਈ ਹੈ, ਜਿਸ ਨਾਲ ਉਨ੍ਹਾਂ ਦੀ ਪਛਾਣ ਕਰਨਾ ਬਹੁਤ ਆਸਾਨ ਹੋ ਜਾਵੇਗਾ।


Made with AI ਲੇਬਲ ਦਿੱਤਾ ਜਾਵੇਗਾ


ਮੈਟਾ ਦੀ ਕੰਟੈਂਟ ਪਾਲਿਸੀ ਦੀ ਵਾਈਸ ਪ੍ਰਧਾਨ ਮੋਨਿਕਾ ਬਿਕਰਟ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ ਕਿ ਅਸੀਂ AI ਦੁਆਰਾ ਤਿਆਰ ਕੀਤੀਆਂ ਤਸਵੀਰਾਂ, ਏਆਈ ਦੁਆਰਾ ਤਿਆਰ ਕੀਤੇ ਵੀਡੀਓਜ਼ ਅਤੇ ਆਡੀਓਜ਼ ਨੂੰ 'ਮੇਡ ਵਿਦ ਏਆਈ' ਦੇ ਰੂਪ ਵਿੱਚ ਲੇਬਲ ਕਰਾਂਗੇ। ਤਾਂ ਜੋ ਯੂਜ਼ਰ ਨੂੰ ਪਤਾ ਲੱਗ ਸਕੇ ਕੰਟੈਂਟ AI ਦੁਆਰਾ ਤਿਆਰ ਕੀਤਾ ਗਿਆ ਹੈ।