Rajnath Singh in Chandigarh: ਰੱਖਿਆ ਮੰਤਰੀ ਅੱਜ ਆਉਣਗੇ ਚੰਡੀਗੜ੍ਹ; ਆਮ ਲੋਕਾਂ ਲਈ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੇ ਰੂਟ
Rajnath Singh in Chandigarh: ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟ੍ਰੈਫਿਕ ਬਾਰੇ ਕੋਈ ਵੀ ਅਪਡੇਟ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਅਕਾਉਂਟ ਨੂੰ ਫਾਲੋ ਕਰਨ।
Rajnath Singh in Chandigarh: ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਯਾਨਿ ਸੋਮਵਾਰ ਨੂੰ ਚੰਡੀਗੜ੍ਹ 'ਚ ਆਉਣਗੇ। ਉਹ ਸਰਕਾਰੀ ਪ੍ਰੈਸ ਬਿਲਡਿੰਗ, ਸੈਕਟਰ-18 ਵਿਖੇ ਪਹਿਲੇ ਏਅਰ ਫੋਰਸ ਹੈਰੀਟੇਜ ਸੈਂਟਰ ਅਤੇ ਰਾਏਪੁਰ ਕਲਾਂ ਵਿਖੇ ਗੋਸ਼ਾਲਾ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਕਰੀਬ 60 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੰਜਾਬ ਇੰਜਨੀਅਰਿੰਗ ਕਾਲਜ ਅਤੇ ਪੀਜੀਜੀਸੀ-46 ਵਿੱਚ ਦੋ ਹੋਸਟਲਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਰਾਜਨਾਥ ਸਿੰਘ ਸਵੇਰੇ ਕਰੀਬ 10:30 ਵਜੇ ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚਣਗੇ। ਉਥੋਂ ਉਹ ਸਿੱਧੇ ਸੈਕਟਰ-18 ਸਥਿਤ ਏਅਰ ਫੋਰਸ ਹੈਰੀਟੇਜ ਸੈਂਟਰ ਲਈ ਰਵਾਨਾ ਹੋਣਗੇ। ਰੱਖਿਆ ਮੰਤਰੀ ਸੈਕਟਰ-18 ਵਿੱਚ ਕਰੀਬ ਪੌਣੇ ਦੋ ਘੰਟੇ ਰੁਕਣਗੇ। ਇਸ ਦੌਰਾਨ ਉਹ ਹੈਰੀਟੇਜ ਸੈਂਟਰ ਦੇ ਉਦਘਾਟਨ ਦੇ ਨਾਲ-ਨਾਲ ਪਾਰਕਿੰਗ ਏਰੀਆ ਵਿੱਚ ਲਗਾਏ ਗਏ ਮਿਗ-21 ਦੇ ਕਾਕਪਿਟ ਵਿੱਚ ਬੈਠ ਕੇ ਜਾਇਜ਼ਾ ਲੈਣਗੇ। ਇਸ ਦੇ ਨਾਲ ਹੀ ਹੈਰੀਟੇਜ ਮਿਊਜ਼ੀਅਮ ਦੇ ਲਾਅਨ ਏਰੀਏ ਵਿੱਚ ਸਥਾਪਿਤ ਸੋਵੀਨੀਅਰ ਸ਼ਾਪ ਦਾ ਵੀ ਦੌਰਾ ਕਰਨਗੇ।