Dhuri Protest: `ਘਰ-ਘਰ ਰਾਸ਼ਨ ਸਕੀਮ` ਦੇ ਖ਼ਿਲਾਫ਼ ਡਿਪੂ ਹੋਲਡਰਾਂ ਦਾ ਪ੍ਰਦਰਸ਼ਨ
Dhuri Protest: ਡਿੱਪੂ ਹੋਲਡਰ ਮਾਰਕਫੈਡ ਵੱਲੋਂ ਕਣਕ ਦੀ ਵੰਡ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ। ਇਸ ਮੌਕੇ ਪ੍ਰਦਰਸ਼ਨਕਾਰੀ ਨੇ ਮਾਰਕਫੈਡ ਅਤੇ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ।
Dhuri Protest(Devinder Kumar Kheepal): ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਨੇ ਧੂਰੀ ਫੂਡ ਸਪਲਾਈ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਡਿੱਪੂ ਹੋਲਡਰ ਮਾਰਕਫੈਡ ਵੱਲੋਂ ਕਣਕ ਦੀ ਵੰਡ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ। ਇਸ ਮੌਕੇ ਪ੍ਰਦਰਸ਼ਨਕਾਰੀ ਨੇ ਮਾਰਕਫੈਡ ਅਤੇ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ। ਯੂਨੀਅਨ ਮੁਤਾਬਿਕ ਸਰਕਾਰ ਪੰਜਾਬ ਦੇ ਹਜ਼ਾਰਾਂ ਘਰਾਂ ਨੂੰ ਬੇਰੁਜ਼ਗਾਰ ਕਰਨਾ ਚਾਹੁੰਦੀ ਹੈ।
ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਜਲਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡਿੱਪੂ ਹੋਲਡਰਾਂ ਅਤੇ ਲੋਕ ਵਿਰੋਧੀ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਪਹਿਲਾਂ ਲੋਕਾਂ ਨੂੰ ਉਹਨਾਂ ਦੇ ਪਿੰਡ ਅਤੇ ਵਾਰਡ ਦੇ ਨੇੜੇ ਹੀ ਰਾਸ਼ਨ ਮਿਲ ਜਾਂਦਾ ਸੀ ਪਰ ਹੁਣ ਸਰਕਾਰ ਵੱਲੋਂ ਲਏ ਜਾ ਰਹੇ ਗਲਤ ਫੈਸਲਿਆਂ ਕਾਰਨ ਲੋਕਾਂ ਦੇ ਘਰਾਂ ਦੇ ਚੁੱਲੇ ਬਾਲਣ ਵਾਲੇ ਡਿਪੂ ਹੋਲਡਰਾਂ ਦੇ ਚੁੱਲੇ ਸਰਕਾਰ ਠੰਡੇ ਕਰਨ ਜਾਰੀ ਹੈ। ਸਰਕਾਰ ਇਸ ਫੈਸਲੇ ਨਾਲ 18 ਹਜ਼ਰ ਡਿੱਪੂ ਹੋਲਡਰਾਂ ਦਾ ਰੁਜ਼ਗਾਰ ਖੋਹਣ ਦੀ ਤਿਆਰੀ ਕਰ ਰਹੀ ਹੈ । ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਸਮੁੱਚੇ ਪੰਜਾਬ ਦੀਆਂ ਸਬ ਡਿਵੀਜ਼ਨਾਂ ਤੇ ਡਿੱਪੂ ਹੋਲਡਰ ਆਮ ਲੋਕਾਂ ਨੂੰ ਨਾਲ ਲੈ ਕੇ ਲੜੀਵਾਰ ਧਰਨੇ ਦੇਣਗੇ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਡਿੱਪੂ ਮਾਰੂ ਫੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ। ਅਤੇ ਮੁੱਖ ਮੰਤਰੀ ਦੇ ਧੂਰੀ ਵਿੱਚ ਮੌਜੂਦ ਦਫਤਰ ਬਾਰ ਪੱਕਾ ਧਰਨਾ ਲਗਾਉਣ ਦੀ ਗੱਲ ਆਖੀ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਉਪਭੋਗਤਾ ਕਮਿਸ਼ਨ ਨੇ ਬਾਜਵਾ ਡਿਵੈਲਪਰਾਂ ਨੂੰ ਵਿਆਜ ਸਮੇਤ ਰਿਫੰਡ ਦੇਣ ਦੇ ਆਦੇਸ਼ ਕੀਤੇ ਜਾਰੀ
ਡੀਪੂ ਹੋਲਡਰ ਸੁਰਿੰਦਰ ਕੌਰ ਦਾ ਕਹਿਣਾ ਹੈ ਕਿ ਕਈ ਮੇਰੀਆਂ ਭੈਣਾਂ ਨੇ ਜਿਹੜੀਆਂ ਵਿਧਵਾ ਹਨ ਉਨ੍ਹਾਂ ਨੇ ਡਿੱਪੂ ਰੋਜ਼ਗਾਰ ਦਾ ਸਾਧਨ ਨੇ ਜਿਸ ਰਾਹੀ ਉਹ ਆਪਣੇ ਬੱਚੇ ਇਹਨਾਂ ਦੇ ਸਿਰ 'ਤੇ ਪਾਲਦੀਆਂ ਹਨ। ਇਹ ਸਰਕਾਰ ਨੂੰ ਚਾਹੀਦਾ ਹੈ ਕਿ ਡਿੱਪੂ ਹੋਲਡਰਾਂ ਨੂੰ ਵਿਹਲਾ ਨਾ ਕਰੇ ਜੋਂ ਕਿ ਸਾਨੂੰ ਰੁਜ਼ਗਾਰ ਪਹਿਲਾਂ ਮਿਲਿਆ ਹੋਇਆ ਹੈ ਉਹ ਸਾਡੇ ਤੋਂ ਨਾ ਖੋਹੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਫੈਸਲੇ ਦਾ ਡੱਟ ਕੇ ਵਿਰੋਧ ਕਰਾਂਗੇ ਅਤੇ ਆਉਣ ਵਾਲੇ ਸਮੇਂ ਵਿੱਚ ਧੂਰੀ ਮੁੱਖ ਮੰਤਰੀ ਦੇ ਦਫਤਰ ਅੱਗੇ ਪੱਕੇ ਮੋਰਚੇ ਲਾਵਾਂਗੇ।
ਇਹ ਵੀ ਪੜ੍ਹੋ: Mohali News: ਨਗਰ ਨਿਗਮ ਮੋਹਾਲੀ ਨੇ ਬਾਜਵਾ ਡਿਵੈਲਪਰਸ ਸਮੇਤ 5 ਹੋਰ ਇੰਡਸਟਰੀਅਲ ਪਲਾਟ ਕੀਤੇ ਸੀਲ