Punjab- ਸਰਕਾਰੀ ਹਸਪਤਾਲਾਂ ਵਿਚ ਡੇਂਗੂ ਟੈਸਟ ਬਿਲਕੁਲ ਮੁਫ਼ਤ, ਪ੍ਰਾਈਵੇਟ ਹਸਪਤਾਲ ਨਹੀਂ ਕਰ ਸਕਣਗੇ ਮਨਮਾਨੀ
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਦੇ ਸਿਹਤ ਵਿਭਾਗ ਨੂੰ ਡੇਂਗੂ ਅਤੇ ਮਲੇਰੀਆ `ਤੇ ਕਾਬੂ ਪਾਉਣ ਲਈ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਸਰਕਾਰ ਵੱਲੋਂ ਡੇਂਗੂ ਤੇ ਕਾਬੂ ਪਾਉਣ ਲਈ ਹਸਪਤਾਲਾਂ ਵਿਚ ਸਪੈਸ਼ਲ ਵਾਰਡ ਬਣਾਏ ਗਏ ਹਨ।
ਚੰਡੀਗੜ: ਪੰਜਾਬ ਦੇ ਵਿਚ ਡੇਂਗੂ ਨੇ ਪੈਰ ਪਸਾਰ ਲਏ ਹਨ। ਲਗਾਤਾਰ ਡੇਂਗੂ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵੱਖ-ਵੱਖ ਸਿਹਤ ਵਿਭਾਗਾਂ ਵਿਚ ਜਾ ਕੇ ਡੇਂਗੂ ਦੀ ਰੋਕਥਾਮ ਤੋਂ ਬਚਣ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਇਸਦੇ ਨਾਲ ਹੀ ਮਲੇਰੀਆ ਅਤੇ ਚਿਨਗੂਨੀਆਂ ਦੀ ਰੋਕਥਾਮ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਡੇਂਗੂ ਦੇ ਇਲਾਜ ਅਤੇ ਵੱਖ ਵੱਖ ਟੈਸਟਾਂ ਦੀਆਂ ਕੀਮਤਾਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਡੇਂਗੂ ਟੈਸਟ ਦੀ ਕੀਮਤ 600 ਰੁਪਏ ਹੈ। ਇਹਨਾਂ ਨਿਰਧਾਰਿਤ ਕੀਮਤਾਂ 'ਤੇ ਕੋਈ ਵੀ ਮਰੀਜ਼ ਡੇਂਗੂ ਦਾ ਟੈਸਟ ਕਰਵਾ ਸਕਦਾ ਹੈ। ਕੋਈ ਵੀ ਹਸਪਤਾਲ ਟੈਸਟ ਲਈ ਇਸਤੋਂ ਜ਼ਿਆਦਾ ਦੀ ਕੀਮਤ ਵਸੂਲ ਨਹੀਂ ਕਰ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਨਿਯਮਾਂ ਦੇ ਖਿਲਾਫ਼ ਹੋਵੇਗਾ। ਉਥੇ ਈ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦਾ ਟੈਸਟ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ।
ਕਿਸ ਸ਼ਹਿਰ ਵਿਚ ਡੇਂਗੂ ਦੇ ਕਿੰਨੇ ਕੇਸ
ਪੰਜਾਬ ਦੇ ਕਈ ਸ਼ਹਿਰਾਂ ਵਿਚ ਡੇਂਗੂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਤੁਹਾਨੂੰ ਦੱਸਦੇ ਆਂ ਕਿ ਕਿਸ ਸ਼ਹਿਰ ਵਿਚ ਡੇਂਗੂ ਦੇ ਕਿੰਨੇ ਮਾਮਲੇ ਸਾਹਮਣੇ ਆਏ ਹਨ...
ਸ਼ਹਿਰ ਕੇਸ
ਮੁਹਾਲੀ 400
ਰੋਪੜ 390
ਫਤਿਹਗੜ੍ਹ ਸਾਹਿਬ 206
ਫਿਰੋਜ਼ਪੁਰ 150
ਡੇਂਗੂ ਦੇ ਇਲਾਜ ਲਈ ਪ੍ਰਬੰਧ
ਪੰਜਾਬ ਸਰਕਾਰ ਵੱਲੋਂ ਡੇਂਗੂ ਤੇ ਕਾਬੂ ਪਾਉਣ ਲਈ ਹਸਪਤਾਲਾਂ ਵਿਚ ਸਪੈਸ਼ਲ ਵਾਰਡ ਬਣਾਏ ਗਏ ਹਨ। ਜਿਹਨਾਂ ਵਿਚ 1200 ਤੋਂ ਜ਼ਿਆਦਾ ਬੈਡਾਂ ਦੀ ਵਿਵਸਥਾ ਹੈ। ਡੇਂਗੂ ਦੀ ਬਿਮਾਰੀ ਮੱਛਰਾਂ ਤੋਂ ਫੈਲਦੀ ਹੈ ਅਤੇ ਇਹ ਗੰਦੇ ਪਾਣੀ ਵਿੱਚ ਪਲਦੇ ਹਨ। ਅਜਿਹੀ ਸਥਿਤੀ ਵਿੱਚ ਸਿਹਤ ਮੰਤਰੀ ਨੇ ਰਾਜ ਦੇ ਅਧਿਕਾਰੀਆਂ ਨੂੰ ਸ਼ਹਿਰਾਂ ਅਤੇ ਕਸਬਿਆਂ ਵਿਚ ਫੋਗਿੰਗ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਹੈ।
ਡੇਂਗੂ ਦੇ ਲੱਛਣ
ਡੇਂਗੂ ਦੇ ਲੱਛਣ ਡੇਂਗੂ ਦੇ ਲੱਛਣਾਂ ਬਾਰੇ ਜਾਣਨਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਅਜਿਹੇ ਲੱਛਣ ਵਿਖਾਈ ਦੇਣ 'ਤੇ ਛੇਤੀ ਤੋਂ ਛੇਤੀ ਡਾਕਟਰੀ ਸਲਾਹ ਲਈ ਜਾ ਸਕੇ...
* ਡੇਂਗੂ ਵਿਚ ਅਕਸਰ 104 ਤੋਂ 105 ਡਿਗਰੀ ਤੱਕ ਤੇਜ਼ ਬੁਖਾਰ ਹੁੰਦਾ ਹੈ
* ਮੂੰਹ ਦਾ ਸੁਆਦ ਵਿਗੜ ਜਾਂਦਾ ਹੈ
* ਡੇਂਗੂ ਪ੍ਰਭਾਵਿਤ ਮਰੀਜ਼ਾਂ ਦੀ ਛਾਤੀ ਵਿਚ ਜਲਣ ਹੁੰਦੀ ਹੈ ਅਤੇ ਪੇਟ ਵਿਚ ਦਰਦ ਹੁੰਦਾ ਹੈ
* ਕੁਝ ਹਾਲਤਾਂ ਵਿਚ ਡੇਂਗੂ ਬੁਖਾਰ 2 ਦਿਨ ਤੱਕ ਹੁੰਦਾ ਹੈ ਅਤੇ ਕੁਝ ਵਿਚ 7 ਦਿਨਾਂ ਤੱਕ ਇਹ ਬੁਖਾਰ ਰਹਿੰਦਾ ਹੈ
* ਮਰੀਜ਼ ਨੂੰ ਭੁੱਖ ਨਹੀਂ ਲੱਗਦੀ ਅਤੇ ਵਾਰ ਵਾਰ ਉਲਟੀ ਵੀ ਆਉਂਦੀ ਹੈ
* ਬੱਚੇ ਇਸਦੀ ਚਪੇਟ ਵਿਚ ਜ਼ਿਆਦਾ ਆਉਂਦੇ ਹਨ
WATCH LIVE TV