Dera Baba Nanak:  ਡੇਰਾ ਬਾਬਾ ਨਾਨਕ ਦੀ ਵਿਧਾਨ ਸਭਾ ਸੀਟ ਉਪਰ ਜ਼ਿਮਨੀ ਚੋਣ ਵਾਸਤੇ ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਉਮੀਦਵਾਰ ਵਜੋਂ ਉਤਾਰ ਦਿੱਤਾ ਹੈ। ਗੁਰਦੀਪ ਸਿੰਘ ਰੰਧਾਵਾ 2022 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਗੁਰਦੀਪ ਸਿੰਘ ਰੰਧਾਵਾ ਟਿਕਟ ਮਿਲਣ ਮਗਰੋਂ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਹਾ ਕਿ ਉਹ ਪੰਚਾਇਤੀ ਚੋਣਾਂ ਦਾ ਸੈਮੀਫਾਈਨਲ ਖੇਡ ਕੇ ਹਟੇ ਹਨ ਤੇ ਹੁਣ ਫਾਈਨਲ ਵੀ ਆਮ ਆਦਮੀ ਪਾਰਟੀ ਜਿੱਤੇਗੀ ਕਿਉਂਕਿ 80 ਫੀਸਦੀ ਤੋਂ ਵੱਧ ਸਰਪੰਚ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਬਣੇ ਹਨ। ਮੁੱਦੇ 2022 ਵਾਲੇ ਹੀ ਰਹਿਣਗੇ ਬੇਰੁਜ਼ਗਾਰੀ ਵਤੇ ਵਿਕਾਸ ਦਾ ਮੁੱਦਾ ਅਹਿਮ ਰਹੇਗਾ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ:  Ind vs NZ: 36 ਸਾਲ ਬਾਅਦ ਨਿਊਜ਼ਲੈਂਡ ਨੇ ਭਾਰਤ ਵਿੱਚ ਟੈਸਟ ਮੈਚ ਜਿੱਤਿਆ, ਸੀਰੀਜ਼ 'ਚ 1-0 ਨਾਲ ਅੱਗੇ


ਰੰਧਾਵਾ ਨੇ ਕਿਹਾ ਕਿ ਉਹ ਕਿਸੇ ਨਾਲ ਵੀ ਆਪਣਾ ਮੁਕਾਬਲਾ ਨਹੀਂ ਗਿਣਦੇ ਕਿਉਂਕਿ ਕਿਸੇ ਵੀ ਪਾਰਟੀ ਨੇ ਹਾਲੇ ਆਪਣਾ ਕੋਈ ਵੀ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰਿਆ ਜਦੋਂ ਕੋਈ ਉਮੀਦਵਾਰ ਆਵੇਗਾ ਫਿਰ ਦੇਖਾਂਗੇ ਕਿ ਮੁਕਾਬਲਾ ਕਿਸੇ ਨਾਲ ਹੁੰਦਾ ਵੀ ਹੈ ਤੇ ਜਾਂ ਫਿਰ ਨਹੀਂ ਕਿਉਂਕਿ ਜਦੋਂ ਦਾ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਹਾਂ ਲਗਾਤਾਰ ਚੋਣ ਲੜ ਰਹੇ ਹਾਂ ਚਾਹੇ ਉਹ 2022 ਦੀ ਵਿਧਾਨ ਸਭਾ ਦੀ ਚੋਣ ਹੋਈ 2024 ਦੇ ਵਿੱਚ ਲੋਕ ਸਭਾ ਦੀ ਚੋਣ ਦੌਰਾਨ ਵੀ ਆਮ ਆਦਮੀ ਪਾਰਟੀ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਵੋਟਾਂ ਪਾਈਆਂ ਤੇ ਹੁਣ ਜਦੋਂ ਸਰਪੰਚੀ ਦੇ ਇਲੈਕਸ਼ਨ ਸਨ ਤਦ ਵੀ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ।


ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਉਪਰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।  ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ,ਚੱਬੇਵਾਲ ਤੋਂ ਇਸ਼ਾਨ ਚੱਬੇਵਾਲ, ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਹੈ।


ਇਹ ਵੀ ਪੜ੍ਹੋ: Jalandhar News: ਜਲੰਧਰ 'ਚ 6 ਨਜਾਇਜ਼ ਪਿਸਤੌਲਾਂ ਸਮੇਤ 3 ਤਸਕਰ ਗ੍ਰਿਫ਼ਤਾਰ; ਮੁਲਜ਼ਮ ਬੰਬੀਹਾ ਗੈਂਗ ਨਾਲ ਜੁੜੇ ਮੁਲਜ਼ਮ