Devoleena Bhattacharjee wedding news: ਦੇਵੋਲੀਨਾ ਭੱਟਾਚਾਰਜੀ ਨੇ ਕੀਤੀ ਕੋਰਟ ਮੈਰਿਜ? ਸਿੰਦੂਰ-ਮੰਗਲਸੂਤਰ `ਚ ਸਾਹਮਣੇ ਆਈਆਂ ਤਸਵੀਰਾਂ
ਦੇਵੋਲੀਨਾ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ `ਚ ਉਹ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।
Devoleena Bhattacharjee wedding news and pictures: ਟੀਵੀ ਸੀਰੀਅਲ 'ਸਾਥ ਨਿਭਾਨਾ ਸਾਥੀਆ' 'ਚ ਗੋਪੀ ਬਹੂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨਾਲ ਜੁੜੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਦਾ ਵਿਆਹ ਹੋ ਗਿਆ ਹੈ ਅਤੇ ਉਨ੍ਹਾਂ ਦੇ ਦੁਲਹਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦੱਸਿਆ ਜਾ ਰਿਹਾ ਰਿਹਾ ਕਿ ਦੇਵੋਲੀਨਾ ਭੱਟਾਚਾਰਜੀ ਨੇ ਕੋਰਟ ਮੈਰਿਜ ਕੀਤੀ ਹੈ ਅਤੇ ਦੁਲਹਨ ਬਣੀ ਦੇਵੋਲੀਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਦੇਵੋਲੀਨਾ ਭੱਟਾਚਾਰਜੀ ਅਤੇ ਵਿਸ਼ਾਲ ਸਿੰਘ ਵੱਲੋਂ ਇੱਕ ਸਾਂਝੀ ਪੋਸਟ ਸ਼ੇਅਰ ਕੀਤੀ ਗਈ ਜਿਸ ਵਿੱਚ ਉਹ ਪੌੜ੍ਹੀਆਂ ਤੋਂ ਉਤਰਦੇ ਹੋਏ ਦਿਖਾਈ ਦੇ ਰਹੇ ਹਨ।
ਇਸ ਤੋਂ ਪਹਿਲਾਂ ਦੋਵਾਂ ਵੱਲੋਂ ਆਪਣੇ ਹਲਦੀ ਦੀ ਵੀਡੀਓ ਸ਼ੇਅਰ ਕੀਤੀ ਗਈ ਅਤੇ ਅਦਾਕਾਰਾ ਵੱਲੋਂ ਦੁਲਹਨ ਦੇ ਅਵਤਾਰ 'ਚ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਗਈ। ਦੇਵੋਲੀਨਾ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ 'ਚ ਉਹ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।
ਜਿਵੇਂ ਹੀ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਮਿਲਣ ਲੱਗੀਆਂ। ਹਾਲਾਂਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਫਰਜ਼ੀ ਦੱਸਿਆ ਕਿਉਂਕਿ ਉਨ੍ਹਾਂ ਵੱਲੋਂ ਹੁਣ ਤੱਕ ਆਪਣੇ ਲਾੜੇ ਦਾ ਨਾਮ ਨਹੀਂ ਦੱਸਿਆ ਗਿਆ ਹੈ। ਇਸ ਕਰਕੇ ਕਈ ਲੋਕਾਂ ਨੂੰ ਇਹ ਪਬਲੀਸਿਟੀ ਸਟੰਟ ਲੱਗ ਰਿਹਾ ਹੈ। ਇਸ ਕਰਕੇ ਹਾਲੇ ਵੀ ਦੇਵੋਲੀਨਾ ਵੱਲੋਂ ਪੁਸ਼ਟੀ ਹੋਣੀ ਬਾਕੀ ਹੈ ਕਿ ਉਨ੍ਹਾਂ ਨੇ ਸੱਚਮੁੱਚ ਵਿਆਹ ਕਰਵਾ ਲਿਆ ਹੈ ਤੇ ਜੇਕਰ ਹਾਂ ਤਾਂ ਲਾੜਾ ਕੌਣ ਹੈ?
ਹੋਰ ਪੜ੍ਹੋ: ਯੂਕੇ ਜਾਣ ਵਾਲਿਆਂ ਲਈ ਬੁਰੀ ਖ਼ਬਰ, ਦੁੱਗਣਾ ਹੋਇਆ ਕਿਰਾਇਆ
ਦੱਸ ਦਈਏ ਕਿ ਦੇਵੋਲੀਨਾ ਨੇ 'ਸਾਥ ਨਿਭਾਨਾ ਸਾਥੀਆ' ਤੋਂ ਇਲਾਵਾ ਟੀਵੀ ਜਗਤ ਵਿੱਚ ਬਹੁਤ ਕੰਮ ਕੀਤਾ ਹੈ ਅਤੇ ਉਹ ਬਿੱਗ ਬੌਸ ਵਿੱਚ ਵੀ ਨਜ਼ਰ ਆਈ ਸੀ। ਹਾਲਾਂਕਿ ਬਿੱਗ ਬੌਸ ਦੌਰਾਨ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਸੀ ਜਿਸ ਤੋਂ ਬਾਅਦ ਵਿਕਾਸ ਗੁਪਤਾ ਨੇ ਉਨ੍ਹਾਂ ਦੀ ਜਗ੍ਹਾ ਲਈ ਸੀ।