ਭਾਰਤ ਅਤੇ ਇੰਗਲੈਂਡ ਸਰਕਾਰ ਵਿਚਾਲੇ ਇਮੀਗ੍ਰੇਸ਼ਨ ਨਿਯਮ (Immigration Laws) ਨਰਮ ਕੀਤੇ ਜਾਣ ਤੋਂ ਬਾਅਦ ਵੱਡੀ ਗਿਣਤੀ ’ਚ ਭਾਰਤ ਤੋਂ ਵਿਦਿਆਰਥੀ ਇੰਗਲੈਂਡ ਪ੍ਰਵਾਸ ਕਰ ਰਹੇ ਹਨ।
Trending Photos
UK Housing Crisis: ਭਾਰਤ ਅਤੇ ਇੰਗਲੈਂਡ ਸਰਕਾਰ ਵਿਚਾਲੇ ਇਮੀਗ੍ਰੇਸ਼ਨ ਨਿਯਮ (Immigration Laws) ਨਰਮ ਕੀਤੇ ਜਾਣ ਤੋਂ ਬਾਅਦ ਵੱਡੀ ਗਿਣਤੀ ’ਚ ਭਾਰਤ ਤੋਂ ਵਿਦਿਆਰਥੀ ਇੰਗਲੈਂਡ ਪ੍ਰਵਾਸ ਕਰ ਰਹੇ ਹਨ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ’ਚ ਲੰਡਨ ਦੇ ਹੀਥਰੋ ਏਅਰਪੋਰਟ (Heethro Airport) ’ਤੇ ਹਵਾਈ ਜਹਾਜ਼ਾਂ ਤੋਂ ਉਤਰ ਰਹੇ ਹਨ, ਜਿਸਦੇ ਚੱਲਦਿਆਂ ਬਹੁਤਾਤ ਏਸ਼ੀਅਨ ਲੋਕਾਂ ਦੁਆਰਾ ਘਰਾਂ ਦੇ ਕਿਰਾਏ ਦੁੱਗਣੇ-ਤਿਗਣੇ ਕਰ ਦਿੱਤੇ ਹਨ।
ਅਜਿਹੇ ’ਚ ਜਿੱਥੇ ਵਿਦਿਆਰਥੀਆਂ ਦੇ ਸ਼ੋਸ਼ਣ ਕੀਤਾ ਜਾ ਰਿਹਾ ਹੈ, ਉੱਥੇ ਹੀ ਏਜੰਟਾਂ ਨੂੰ ਮੋਟੀਆਂ ਫ਼ੀਸਾਂ ਦੇਣ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਨੂੰ ਠੰਡ ’ਚ ਰਾਤ ਨੂੰ ਖੁਲ੍ਹੇ ਅਸਮਾਨ ਹੇਠਾਂ ਸੌਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਭਾਰਤ ਤੋਂ ਇੰਗਲੈਂਡ ਆ ਰਹੇ ਜ਼ਿਆਦਾਤਰ ਵਿਦਿਆਰਥੀ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਆਦਿ ਸੂਬਿਆਂ ਨਾਲ ਸਬੰਧਤ ਹਨ। ਹਰ ਰੋਜ਼ ਲੰਡਨ ਦੇ ਸਲੋਹ, ਸਾਊਥ ਹਾਲ, ਹੇਜ਼, ਹੰਸਲੋ ਆਦਿ ਸ਼ਹਿਰਾਂ ’ਚ ਆ ਰਹੇ ਹਨ। ਬਹੁਤਾਤ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੇ ਇੰਗਲੈਂਡ ਪਹੁੰਚਣ ਤੋਂ ਬਾਅਦ ਏਸ਼ੀਅਨ ਲੋਕ, ਜਿਨ੍ਹਾਂ ਕੋਲ ਪੁਰਾਣੇ ਘਰ ਹਨ ਉਹ ਵਿਦਿਆਰਥੀਆਂ ਕੋਲੋਂ ਮਨ-ਮਰਜ਼ੀ ਦਾ ਕਿਰਾਇਆ ਵਸੂਲ ਰਹੇ ਹਨ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਭ ਤੋਂ ਛੋਟੇ ਕਮਰੇ ਦਾ ਕਿਰਾਇਆ 800 ਤੋਂ 900 ਪੌਂਡ (ਭਾਰਤੀ ਕਰੰਸੀ ਮੁਤਾਬਕ 90 ਹਜ਼ਾਰ ਰੁਪਏ) ਵਸੂਲਿਆ ਜਾ ਰਿਹਾ ਹੈ। 3 ਬੈੱਡ ਰੂਮ ਦੇ ਘਰ ਦਾ ਕਿਰਾਇਆ 4 ਲੱਖ ਤੋਂ ਉੱਪਰ ਮੰਗਿਆ ਜਾ ਰਿਹਾ ਹੈ।
ਇਸ ਲੁੱਟ-ਖਸੁੱਟ ਦੇ ਚੱਲਦਿਆਂ ਸਾਊਥ-ਹਾਲ ਦੇ ਗੁਰਦੁਆਰਾ ਸਾਹਿਬ ਦੁਆਰਾ ਸਪੀਕਰਾਂ ’ਚ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਵਿਦਿਆਰਥੀਆਂ ਨੂੰ ਸਸਤੇ ਕਿਰਾਏ ’ਤੇ ਕਮਰੇ ਦਿੱਤੇ ਜਾਣ। ਇਕੱਲੀਆਂ ਆ ਰਹੀਆਂ ਵਿਦਿਆਰਥਣਾਂ ਨੂੰ ਪਰਿਵਾਰਾਂ ’ਚ ਰੱਖਿਆ ਜਾਵੇ ਤਾਂ ਜੋ ਬਾਹਰ ਵਿਅਕਤੀ ਉਸਦਾ ਸ਼ੋਸ਼ਣ ਨਾ ਕਰ ਸਕੇ। ਬੀਤੇ ਦਿਨੀਂ ਪੰਜਾਬ ਤੋਂ ਆਈਆਂ ਕੁਝ ਮੁਟਿਆਰਾਂ ਨੂੰ ਇੱਕ ਮਸ਼ਹੂਰ ਦੁਕਾਨ ’ਤੇ ਕੰਮ ਲਈ ਰੱਖਣ ਬਦਲੇ ਮਾਲਕਾਂ ਵਲੋਂ ਜ਼ਬਰੀ ਸ਼ਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਦਾ ਸਿੱਖ ਨੌਜਵਾਨ ਜਥੇਬੰਦੀ ਨੇ ਗੰਭੀਰ ਨੋਟਿਸ ਲਿਆ ਸੀ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੂੰ ਮਿਲਿਆ RBI ਦੇ ਸਾਬਕਾ ਗਵਰਨਰ ਦਾ ਸਾਥ, ਨੋਟਬੰਦੀ ਦੇ ਵਿਰੋਧ ਕਾਰਨ ਆਏ ਸਨ ਸੁਰਖੀਆਂ ’ਚ