Dhuri Kisan Protest: ਕਿਸਾਨਾਂ ਦੇ ਧਰਨੇ ਦੀ ਕਾਲ, ਧੂਰੀ ਦਾ ਰੇਲਵੇ ਸਟੇਸ਼ਨ ਛਾਉਣੀ ਵਿਚ ਤਬਦੀਲ
Dhuri Kisan Protest: ਕਿਸਾਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਦੇਰ ਰਾਤ ਗੰਨਾ ਕਿਸਾਨਾਂ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਸਮੇਤ ਕਈ ਕਿਸਾਨ ਆਗੂ ਦੇ ਘਰ ਵਿੱਚ ਰੇਡ ਕਰਕੇ ਉਨ੍ਹਾਂ ਨੂੰ ਜਬਰੀ ਚੁੱਕਣ ਦੀ ਕੋਸ਼ਿਸ਼ ਵੀ ਕੀਤੀ।
Dhuri Kisan Protest: (ਰਾਮ ਨਰੈਣ ਕਾਂਸਲ): ਬੀਤੇ ਦਿਨੀਂ ਗੰਨਾਂ ਕਿਸਾਨਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਧੂਰੀ ਰੇਲਵੇ ਸਟੇਸ਼ਨ ਉਤੇ ਧਰਨਾ ਲਗਾਕੇ ਟ੍ਰੇਨਾਂ ਰੋਕਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਧੂਰੀ ਰੇਵਲੇ ਸਟੇਸ਼ਨ ਤੇ ਭਾਰੀ ਗਿਣਤੀ ਵਿੱਚ ਪੁਲਿਸ ਤੈਨਾਤ ਕਰ ਦਿੱਤਾ ਤਾਂ ਜੋ ਕਿਸਾਨਾਂ ਰੇਲਵੇ ਸਟੇਸ਼ਨ ਵੱਲੋਂ ਨਾ ਵਧ ਸਕਣ।
ਉਧਰ ਕਿਸਾਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਦੇਰ ਰਾਤ ਗੰਨਾ ਕਿਸਾਨਾਂ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਸਮੇਤ ਕਈ ਕਿਸਾਨ ਆਗੂ ਦੇ ਘਰ ਵਿੱਚ ਰੇਡ ਕਰਕੇ ਉਨ੍ਹਾਂ ਨੂੰ ਜਬਰੀ ਚੁੱਕਣ ਦੀ ਕੋਸ਼ਿਸ਼ ਵੀ ਕੀਤੀ। ਕਿਸਾਨਾਂ ਨੇ ਕਿਹਾ ਕਿ ਖੰਡ ਮਿੱਲ ਦੇ ਮਾਲਕਾਂ ਅਤੇ ਪ੍ਰਸ਼ਾਸਨ ਨੇ ਸਾਡੇ ਨਾਲ ਮੀਟਿੰਗਾਂ ਵਿੱਚ ਮੰਗਾਂ ਮੰਨ ਲਈਆਂ ਪਰ ਹੁਣ ਉਨ੍ਹਾਂ ਆਪਣੀ ਜੁਬਾਨ ਤੋਂ ਮੁੱਕਰ ਗਏ ਹਨ।
ਇਹ ਵੀ ਪੜ੍ਹੋ: Congress News: 'ਭਾਰਤ ਜੋੜੋ' ਤੋਂ ਬਾਅਦ ਕਾਂਗਰਸ ਹੁਣ ਕੱਢੇਗੀ 'ਭਾਰਤ ਨਿਆਂ' ਯਾਤਰਾ, ਮਨੀਪੁਰ ਤੋਂ ਮੁੰਬਈ ਹੋਵੇਗਾ ਰੂਟ
ਦੱਸ ਦਈਏ ਕਿ ਗੰਨਾਂ ਕਿਸਾਨ ਆਪਣੀਆ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ, ਜਿਸਨੂੰ ਲੈਕੇ ਕੁੱਝ ਦਿਨ ਪਹਿਲਾਂ ਕਿਸਾਨਾਂ ਨੇ ਧੂਰੀ ਗੰਨਾ ਮਿੱਲ ਦੇ ਬਾਹਰ ਧਰਨਾ ਵੀ ਦਿੱਤਾ ਸੀ, ਜਿਸ ਤੋਂ ਕਿਸਾਨਾਂ ਦੀ ਮੁੱਖਮੰਤਰੀ ਦੇ OSD, ਮਿੱਲ ਅਤੇ ਧੂਰੀ ਪ੍ਰਸ਼ਾਸਨ ਦੀ ਕੋਈ ਘੰਟੇ ਲੰਬੀ ਮੀਟਿੰਗ ਵੀ ਚੱਲੀ। ਜਿਸ ਵਿੱਚ ਕਿਸਾਨਾਂ ਦੀਆਂ ਸਾਰੀ ਪੈਡਿੰਗ ਮੰਗਾਂ ਮਨ ਲਈਆਂ ਗਈਆਂ ਸਨ।
ਜਿਨ੍ਹਾਂ ਵਿੱਚ ਗੰਨਾਂ ਕਿਸਾਨਾਂ ਦੀ ਬਕਾਇਆ ਰਾਸ਼ੀ ਦੀ ਅਦਾਇਗੀ, ਗੰਨੇ ਦੀ ਖਰੀਦ ਅਤੇ ਅਗਲੇ ਸਾਲ ਵੀ ਗੰਨਾਂ ਮਿੱਲ ਨੂੰ ਚੱਲਦੀ ਰੱਖਣ ਦੀ ਮੁੱਖ ਮੰਗ ਨੂੰ ਮੰਨ ਲਿਆ ਗਿਆ ਸੀ, ਪਰ ਧਰਨਾ ਖ਼ਤਮ ਹੋਣ ਤੋਂ ਬਾਅਦ ਕਿਸਾਨਾਂ ਦਾ ਇਲਜ਼ਾਮ ਹੈ ਕਿ ਮਿੱਲ ਆਪਣੀ ਕਹੀਂ ਗੱਲ ਤੋਂ ਮੁੱਕਰ ਗਿਆ ਹੈ। ਜਿਸ ਨੂੰ ਲੈਕੇ ਕਿਸਾਨਾਂ ਨੇ ਸੰਘਰਸ਼ ਦਾ ਰਾਹ ਮੁੜ ਤੋਂ ਇਖਤਿਆਰ ਕਰ ਲਿਆ ਸੀ।
ਜਿਸ ਦੇ ਮੱਦੇਨਜ਼ਰ ਕਿਸਾਨਾਂ ਨੇ 27 ਦਸੰਬਰ ਨੂੰ ਧੂਰੀ ਰੇਲਵੇ ਸਟੇਸ਼ਨ ਘੇਰ ਟ੍ਰੇਨਾਂ ਰੋਕਣ ਦੀ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: Amritsar News: ਸ੍ਰੀ ਹਰਿਮੰਦਰ ਸਾਹਿਬ ਦੁਆਲੇ ਸੰਘਣੀ ਧੁੰਦ ਦੀ ਚਾਦਰ ਲਿਪਟੀ, ਠੰਢ ਦੇ ਬਾਵਜੂਦ ਵੱਡੀ ਗਿਣਤੀ 'ਚ ਸੰਗਤ ਹੋ ਰਹੀ ਨਤਮਸਤਕ