Bharta Nyay Yatra Route: 'ਭਾਰਤ ਜੋੜੋ' ਤੋਂ ਬਾਅਦ ਕਾਂਗਰਸ ਹੁਣ ਕੱਢੇਗੀ 'ਭਾਰਤ ਨਿਆਂ' ਯਾਤਰਾ, ਮਨੀਪੁਰ ਤੋਂ ਮੁੰਬਈ ਹੋਵੇਗਾ ਰੂਟ
Advertisement
Article Detail0/zeephh/zeephh2030668

Bharta Nyay Yatra Route: 'ਭਾਰਤ ਜੋੜੋ' ਤੋਂ ਬਾਅਦ ਕਾਂਗਰਸ ਹੁਣ ਕੱਢੇਗੀ 'ਭਾਰਤ ਨਿਆਂ' ਯਾਤਰਾ, ਮਨੀਪੁਰ ਤੋਂ ਮੁੰਬਈ ਹੋਵੇਗਾ ਰੂਟ

Manipur To Mumbai Bharta Nyay Yatra: ਭਾਰਤ ਜੋੜੋ ਯਾਤਰਾ ਤੋਂ ਬਾਅਦ ਕਾਂਗਰਸ ਹੁਣ ਭਾਰਤ ਭਾਰਤ ਨਿਆਂ ਕੱਢਣ ਦੀ ਤਿਆਰੀ ਕਰ ਰਹੀ ਹੈ। ਇਸ ਯਾਤਰਾ ਦਾ ਰੂਟ ਉੱਤਰ-ਪੂਰਬੀ ਰਾਜ ਮਨੀਪੁਰ ਤੋਂ ਸ਼ੁਰੂ ਹੋ ਕੇ ਮਹਾਰਾਸ਼ਟਰ ਵਿੱਚ ਸਮਾਪਤ ਹੋਵੇਗਾ।

Bharta Nyay Yatra Route: 'ਭਾਰਤ ਜੋੜੋ' ਤੋਂ ਬਾਅਦ ਕਾਂਗਰਸ ਹੁਣ ਕੱਢੇਗੀ 'ਭਾਰਤ ਨਿਆਂ' ਯਾਤਰਾ, ਮਨੀਪੁਰ ਤੋਂ ਮੁੰਬਈ ਹੋਵੇਗਾ ਰੂਟ

Bharta Nyay Yatra Route: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਸਫਲਤਾ ਤੋਂ ਬਾਅਦ ਕਾਂਗਰਸ ਹੁਣ ਦੂਜੀ ਯਾਤਰਾ ਕੱਢਣ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਵਾਰ ਯਾਤਰਾ ਮਨੀਪੁਰ ਤੋਂ ਮੁੰਬਈ ਤੱਕ ਹੋਵੇਗੀ।  ਕਾਂਗਰਸ ਇਸ ਯਾਤਰਾ 'ਚ 6200 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

ਭਾਰਤ ਨਿਆਂ ਯਾਤਰਾ 14 ਜਨਵਰੀ ਤੋਂ ਸ਼ੁਰੂ ਹੋਵੇਗੀ, ਜੋ 20 ਮਾਰਚ ਤੱਕ ਚੱਲੇਗੀ। ਕਾਂਗਰਸ ਦੀ ਇਹ ਯਾਤਰਾ ਪਹਿਲਾਂ ਵਾਂਗ ਪੂਰੀ ਤਰ੍ਹਾਂ ਪੈਦਲ ਨਹੀਂ ਹੋਵੇਗੀ। ਇਸ ਮੈਗਾ ਯਾਤਰਾ ਵਿੱਚ ਬੱਸਾਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਰਾਹੀਂ 14 ਰਾਜਾਂ ਦੇ 85 ਜ਼ਿਲ੍ਹੇ ਕਵਰ ਕੀਤੇ ਜਾਣਗੇ। 

ਇਸ 6200 ਕਿਲੋਮੀਟਰ ਦੀ ਯਾਤਰਾ ਵਿੱਚ ਕਾਂਗਰਸ ਜਿਨ੍ਹਾਂ ਰਾਜਾਂ ਨੂੰ ਕਵਰ ਕਰੇਗੀ, ਉਨ੍ਹਾਂ ਵਿੱਚ ਮਨੀਪੁਰ, ਨਾਗਾਲੈਂਡ, ਅਸਮ, ਮੇਘਾਲਿਆ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਸ਼ਾਮਲ ਹਨ।

ਇਸ ਯਾਤਰਾ ਵਿੱਚ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਲਈ ਇੱਕ ਬੱਸ ਹੋਵੇਗੀ। ਇਸ ਤੋਂ ਇਲਾਵਾ ਯਾਤਰਾ ਵਿੱਚ ਸ਼ਾਮਿਲ ਹੋਣ ਵਾਲੇ ਆਗੂ ਵੀ ਸਮੇਂ-ਸਮੇਂ ਉਤੇ ਕੁਝ ਸਮਾਂ ਪੈਦਲ ਯਾਤਰਾ ਕਰਨਗੇ।

ਇਸ ਸੰਬੰਧੀ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਯਾਤਰਾ ਦਾ ਨਾਂਅ 'ਨਿਆਂ ਯਾਤਰਾ' ਇਸ ਲਈ ਰੱਖਿਆ ਗਿਆ, ਅਸੀਂ ਜਨਤਾ ਨੂੰ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਆਰਥਿਕ, ਸਮਾਜਿਕ ਅਤੇ ਰਣਨੀਤਕ ਨਿਆਂ ਪ੍ਰਦਾਨ ਕਰਾਂਗੇ।

ਪਹਿਲੀ ਯਾਤਰਾ 12 ਰਾਜਾਂ ਵਿੱਚੋਂ ਲੰਘੀ ਸੀ, ਜਦੋਂ ਕਿ ਇਹ ਦੂਜੀ ਯਾਤਰਾ 14 ਰਾਜਾਂ ਵਿੱਚੋਂ ਲੰਘੇਗੀ ਜਿਸ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਇਸ ਯਾਤਰਾ ਨੂੰ ਹਰੀ ਝੰਡੀ ਦਿਖਾਉਣਗੇ। ਹਾਲਾਂਕਿ, ਰਾਹੁਲ ਗਾਂਧੀ ਇਸ ਯਾਤਰਾ ਦੀ ਅਗਵਾਈ ਕਰਨਗੇ ਜਾਂ ਕੋਈ ਹੋਰ? ਇਸ ਸਬੰਧੀ ਕਾਂਗਰਸ ਪਾਰਟੀ ਵੱਲੋਂ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ।

ਦੱਸ ਦਈਏ ਕਿ ਕਾਂਗਰਸ ਨੇ ਰਾਹੁਲ ਗਾਂਧੀ ਦੀ ਅਗਵਾਈ 'ਚ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਸੀ। 7 ਸਤੰਬਰ 2022 ਨੂੰ ਸ਼ੁਰੂ ਹੋਈ ਇਹ ਯਾਤਰਾ ਕਰੀਬ 5 ਮਹੀਨੇ ਤੱਕ ਚੱਲੀ। ਭਾਰਤ ਜੋੜੋ ਯਾਤਰਾ ਰਾਹੀਂ ਵੱਖ-ਵੱਖ ਰਾਜਾਂ ਦੇ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਚੱਲੇ।

ਇਸ ਯਾਤਰਾ ਦੌਰਾਨ ਕਾਂਗਰਸ ਨੇ ਕਰੀਬ 3500 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ। ਕਾਂਗਰਸ ਪਾਰਟੀ ਅਨੁਸਾਰ ਭਾਰਤ ਜੋੜੋ ਯਾਤਰਾ ਦਾ ਮੁੱਖ ਉਦੇਸ਼ 'ਨਫ਼ਰਤ, ਡਰ ਅਤੇ ਕੱਟੜਤਾ' ਦੀ ਰਾਜਨੀਤੀ ਨਾਲ ਲੜਨਾ ਸੀ।  ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਦੇਸ਼ ਵਾਸੀਆਂ ਦੀਆਂ ਉਮੀਦਾਂ ਦੀ ਅਣਦੇਖੀ, ਸਿਆਸੀ ਕੇਂਦਰੀਕਰਨ ਅਤੇ ਬੇਇਨਸਾਫ਼ੀ ਵਿਰੁੱਧ ਸੰਘਰਸ਼ ਕਰਨਾ ਵੀ ਇਸ ਦਾ ਅਦੇਸ਼ ਸੀ।

ਇਹ ਵੀ ਪੜ੍ਹੋ: Punjab News: ਆਈਏਐਸ ਅਫ਼ਸਰ ਵੀਕੇ ਸਿੰਘ ਦੀ ਪੰਜਾਬ ਹੋਵੇਗੀ ਵਾਪਸੀ, ਜਲਦ ਜਾਰੀ ਹੋ ਸਕਦੇ ਹਨ ਹੁਕਮ

Trending news