Diljit Dosanjh Controversy: ਪੰਜਾਬ ਦੇ ਸਪੈਲਿੰਗ ਨੂੰ ਲੈ ਕੇ ਟ੍ਰੋਲ ਕਰਨ ਵਾਲੇ ਯੂਜਰ `ਤੇ ਦਿਲਜੀਤ ਦੁਸਾਂਝ ਦਾ ਪਲਟਵਾਰ; ਕਿਹਾ ਲੱਗੇ ਰਹੋ
Diljit Dosanjh Controversy: ਬੀਤੇ ਦਿਨ ਦਿਲਜੀਤ ਦੋਸਾਂਝ ਦਾ ਚੰਡੀਗੜ੍ਹ ਵਿੱਚ ਸੰਗੀਤਕ ਸਮਾਰੋਹ ਹੋਇਆ ਸੀ। ਜਿਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਐਕਸ `ਤੇ ਟਵੀਟ ਕਰਕੇ ਪ੍ਰੋਗਰਾਮ ਦੀ ਸੂਚਨਾ ਦਿੱਤੀ ਜਿਸ ਵਿੱਚ ਉਨ੍ਹਾਂ ਨੇ Panjab ਲਿਖਿਆ ਸੀ।
Diljit Dosanjh Controversy: ਬੀਤੇ ਦਿਨ ਦਿਲਜੀਤ ਦੋਸਾਂਝ ਦਾ ਚੰਡੀਗੜ੍ਹ 'ਚ ਸੰਗੀਤਕ ਸਮਾਰੋਹ ਹੋਇਆ ਸੀ। ਜਿਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਐਕਸ 'ਤੇ ਟਵੀਟ ਕਰਕੇ ਕੌਂਸਰਟ ਦੀ ਸੂਚਨਾ ਦਿੱਤੀ ਜਿਸ ਵਿੱਚ ਉਨ੍ਹਾਂ ਨੇ Panjab ਲਿਖਿਆ ਜਿਸ ਕਾਰਨ ਸੋਸ਼ਲ ਮੀਡੀਆ ਉਤੇ ਉਹ ਬੁਰੀ ਤਰ੍ਹਾਂ ਟ੍ਰੋਲ ਹੋ ਰਹੇ ਹਨ।
ਕਈ ਸੋਸ਼ਲ ਮੀਡੀਆ ਯੂਜਰ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੇ ਸਪੈਲਿੰਗ ਆਮ ਤੌਰ 'ਤੇ ਪਾਕਿਸਤਾਨੀ ਖੇਤਰ ਜੁੜੇ ਹੋਏ ਹਨ। ਕੁਝ ਯੂਜਰ ਨੇ ਕਿਹਾ ਕਿ ਦਿਲਜੀਤ ਨੇ ਇਸ ਖਾਸ ਪੋਸਟ ਵਿੱਚ ਭਾਰਤੀ ਤਿਰੰਗੇ ਦੇ ਇਮੋਜੀ ਨਹੀਂ ਲਗਾਈ ਗਈ ਹੈ। ਜਦਕਿ ਉਹ ਆਪਣੇ ਹੋਰ ਸੰਗੀਤ ਸਮਾਰੋਹ ਨਾਲ ਸਬੰਧਤ ਟਵੀਟਸ ਵਿੱਚ ਤਿਰੰਗੇ ਦੀ ਇਮੋਜੀ ਲਗਾਉਂਦੇ। ਇਸ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਆਪਣੀ ਭੜਾਸ ਕੱਢੀ।
ਇਸ ਦੌਰਾਨ ਦਿਲਜੀਤ ਨੇ ਵੀ ਟਵੀਟ ਕਰਕੇ ਯੂਜਰਸ ਨੂੰ ਜਵਾਬ ਦਿੱਤਾ ਕਿ ਜੇਕਰ ਕਿਸੇ ਇੱਕ ਟਵੀਟ 'ਤੇ ਪੰਜਾਬ ਦੇ ਨਾਲ ਭਾਰਤੀ ਤਿਰੰਗੇ ਦਾ ਇਮੋਜੀ ਨਹੀਂ ਲਗਾਇਆ ਗਿਆ 'ਤੇ ਇਸਦਾ ਮਤਲਬ ਕੌਂਸੀਪੀਰੇਸੀ। ਇਕ ਵਾਰ ਬੈਂਗਲੁਰੂ ਦੇ ਟਵੀਟ 'ਚ ਵੀ ਇਕ ਜਗ੍ਹਾ ਜ਼ਿਕਰ ਕਰਨਾ ਰਹਿ ਗਿਆ ਸੀ। ਜੇਕਰ ਪੰਜਾਬ ਨੂੰ PANJAB ਲਿਖਿਆ 'ਤੇ ਕੌਂਸੀਪੀਰੇਸੀ। ਉਨ੍ਹਾਂ ਦਾ ਕਹਿਣਾ ਹੈ ਪੰਜਾਬ ਨੂੰ PANJAB ਲਿਖੋ ਫਿਰ ਵੀ ਉਹ ਪੰਜਾਬ ਹੀ ਰਹੇਗਾ। ਮੈਂ ਹੁਣ ਭਵਿੱਖ ਵਿੱਚ ਪੰਜਾਬ ਨੂੰ ਪੰਜਾਬੀ ਵਿੱਚ ਲਿਖਿਆ ਕਰਾਂਗਾ। ਮੈਂ ਕਿੰਨੀ ਵਾਰ ਸਾਬਤ ਕਰਾਂ ਕਿ ਮੈਂ ਭਾਰਤ ਨੂੰ ਪਿਆਰ ਕਰਦਾ ਹਾਂ।
ਇਹ ਵੀ ਪੜ੍ਹੋ : Guru Randhawa: ਕਿਸਾਨਾਂ ਦੇ ਸੰਘਰਸ਼ ਵਿਚਾਲੇ ਗਾਇਕ ਗੁਰੂ ਰੰਧਾਵਾ ਨੇ ਕਰ'ਤਾ ਵੱਖਰਾ ਟਵੀਟ
ਕਾਬਿਲੇਗੌਰ ਹੈ ਕਿ ਦਿਲਜੀਤ 19 ਦਸੰਬਰ ਨੂੰ ਆਪਣੇ ਦਿਲ-ਲੁਮਿਨਾਟੀ ਇੰਡੀਆ ਤਹਿਤ ਮੁੰਬਈ ਵਿੱਚ ਸ਼ੋਅ ਕਰਨਗੇ । ਟੂਰ 29 ਦਸੰਬਰ ਨੂੰ ਗੁਹਾਟੀ ਵਿੱਚ ਇੱਕ ਸ਼ਾਨਦਾਰ ਸੰਗੀਤ ਸਮਾਰੋਹ ਦੇ ਨਾਲ ਸਮਾਪਤ ਹੋਵੇਗਾ।
ਇਹ ਵੀ ਪੜ੍ਹੋ : Samyukt Kisan Morcha: ਸੰਯੁਕਤ ਕਿਸਾਨ ਮੋਰਚੇ ਨੇ ਵਜਾਇਆ ਸੰਘਰਸ਼ ਦਾ ਬਿਗੁਲ; ਡੱਲੇਵਾਲ ਦੀ ਵਿਗੜਦੀ ਸਿਹਤ 'ਤੇ ਚਿੰਤਾ ਜਤਾਈ