Dirba News: ਨਿਹੰਗ ਦੇ ਬਾਣੇ `ਚ ਆਏ ਵਿਅਕਤੀ ਨੇ 20 ਸਾਲਾ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ
Dirba News: ਡਾਕਟਰ ਸੁਨੀਤਾ ਸਿੰਗਲਾ ਦਾ ਕਹਿਣਾ ਹੈ ਕਿ ਇੱਕ 20 ਕੁ ਸਾਲ ਦਾ ਨੌਜਵਾਨ ਐਮਰਜੈਂਸੀ ਵਾਰਡ ਵਿੱਚ ਆਇਆ ਸੀ। ਜਿਸ ਦੇ ਕਾਫੀ ਡੂੰਘੇ ਜਖ਼ਮ ਸੀ ਪਰ ਇੱਥੇ ਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ।
Dirba News(KIRTIPAL KUMAR): ਦਿੜਬਾ ਦੇ ਪਿੰਡ ਖਨਾਲ ਕਲਾਂ ਵਿਖੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨਿਹੰਗ ਵੱਲੋਂ 20 ਸਾਲਾਂ ਨੌਜਵਾਨ ਨੂੰ ਬਿਨ੍ਹਾਂ ਕਿਸੇ ਕਾਰਨ ਬੜੀ ਬੇਰਹਿਮੀ ਨਾਲ ਤਲਵਾਰਾਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਸੰਗਰੂਰ ਦੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਬੇਟਾ ਜੋ ਕਿ ਪਿੰਡ ਖਨਾਲ ਕਲਾਂ ਵਿਖੇ ਏਸੀ, ਫਰਿੱਜ ਰਿਪੇਅਰ ਅਤੇ ਪਰਚੂਨ ਦੀ ਦੁਕਾਨ ਕਰਦਾ ਸੀ। ਇੱਕ ਵਿਅਕਤੀ ਵੱਲੋਂ ਉਸ ਦਾ ਬੜੀ ਬੇਰਹਿਮੀ ਨਾਲ ਤਲਵਾਰਾਂ ਮਾਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਪੁੱਤ ਦਾ ਕਤਲ ਕਰਨ ਵਾਲੇ ਵਿਅਕਤੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।
ਪਿੰਡ ਦੇ ਸਰਪੰਚ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਿੰਡ ਨੌਜਵਾਨ ਗੁਰਦਰਸ਼ਨ ਸਿੰਘ ਜੋ ਕਿ ਪਰਚੂਨ ਦੀ ਦੁਕਾਨ ਦੇ ਨਾਲ ਏਸੀ, ਫਰਿੱਜ ਰਿਪੇਅਰ ਦਾ ਕੰਮ ਕਰਦਾ ਸੀ। ਜਿਸ ਨੂੰ ਅੱਜ ਇੱਕ ਨਿਹੰਗ ਦੇ ਬਾਣੇ ਵਿੱਚ ਆਏ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ । ਉਹਨਾਂ ਨੇ ਕਿਹਾ ਕਿ ਮ੍ਰਿਤਕ ਦੇ ਸਿਰ ਉੱਤੇ ਤਲਵਾਰਾਂ ਮਾਰੀਆਂ ਗਈਆਂ ਅਤੇ ਉਸਦੀ ਛਾਤੀ ਦੇ ਵਿੱਚ ਤਲਵਾਰਾਂ ਦੇ ਡੂੰਘੇ ਜਖਮ ਦਿਖਾਈ ਦਿੱਤੇ ਹਨ। ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ। ਸਰਪੰਚ ਨੇ ਕਿਹਾ ਕਿ ਬੇਵਜਾ ਤੋਂ ਹੀ ਨਿਹੰਗ ਨੇ ਇਸ ਲੜਕੇ ਦਾ ਕਤਲ ਕਰ ਦਿੱਤਾ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ।
ਥਾਣਾ ਦਿੜਬਾ ਦੇ ਐਸ.ਐਚ.ਓ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ ਨੂੰ ਖਨਾਲ ਕਲਾਂ ਤੋਂ ਸੂਚਨਾ ਮਿਲੀ ਸੀ ਕਿ ਉਥੇ ਲੜਾਈ ਹੋ ਰਹੀ ਹੈ। ਜਦੋਂ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚੇ ਜਾਣਕਾਰੀ ਮਿਲੀ ਕਿ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਗਿਆ ਸੀ। ਜਿਸ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਲੈ ਕੇ ਗਏ ਹਨ ਬਾਅਦ ਵਿਚ ਪਤਾ ਲੱਗਿਆ ਕਿ ਗੁਰਦਰਸ਼ਨ ਸਿੰਘ ਦੀ ਮੌਤ ਹੋ ਗਈ ਹੈ। ਫਿਲਹਾਲ ਸ਼ੁਰੂਆਤ ਤਫਤੀਸ਼ 'ਚ ਬਿੱਟੂ ਸਿੰਘ ਨਾਂ ਦੇ ਇੱਕ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਮਾਮਲੇ ਵਿੱਚ ਬਾਕੀ ਤਫਤੀਸ਼ ਜਾਰੀ ਹੈ।