Crime News: ਹਲਕਾ ਲੰਬੀ ਦੇ ਪਿੰਡ ਖੁੱਡੀਆ ਮਹਾਂ ਸਿੰਘ ਵਿੱਚ ਦੋ ਧਿਰਾਂ ਵਿਚਾਲੇ ਡੀ.ਜੇ ਬੰਦ ਕਰਵਾਉਂਣ ਨੂੰ ਲੈ ਕੇ ਵਿਵਾਦ ਨੇ ਖੂ਼ਨੀ ਰੂਪ ਧਾਰ ਲਿਆ। ਜਾਣਕਾਰੀ ਅਨੁਸਾਰ ਇੱਕ ਘਰ ਵਿੱਚ ਵਿਆਹ ਦੌਰਾਨ ਡੀ.ਜੇ ਚੱਲ ਰਿਹਾ ਸੀ, ਜਦੋਂ ਵਿਆਹ ਵਾਲੇ ਘਰ 'ਚ ਡੀਜੇ ਬੰਦ ਹੋ ਗਿਆ ਤਾਂ ਸਹਾਮਣੇ ਰਹਿ ਰਹੇ ਸਾਡੇ ਗੁਆਢੀਆਂ ਨੇ ਡੀ.ਜੀ ਚਲਾਉਂਣਾ ਸ਼ੁਰੂ ਕਰ ਦਿੱਤਾ।


COMMERCIAL BREAK
SCROLL TO CONTINUE READING

ਜਦੋਂ ਵਿਆਰ ਵਾਲਾ ਪਰਿਵਾਰ ਡੀ.ਜੇ ਬੰਦ ਕਰਵਾਉਂਣ ਲਈ ਆਪਣੇ ਗੁਆਢੀਆਂ ਦੇ ਘਰ ਗਿਆ ਤਾਂ ਦੋਵੇ ਧਿਰਾਂ ਦਾ ਝਗੜਾ ਹੋ ਗਿਆ। ਇਸ ਝਗੜੇ ਵਿਚ ਦੋ ਔਰਤਾਂ ਸਮੇਤ ਚਾਰ ਜਖਮੀ ਹੋ ਗਏ ਜਦੋਂ ਕਿ ਇਕ ਔਰਤ ਦੀ ਮੌਤ ਹੋ ਗਈ । 


ਸਿਵਲ ਹਸਪਤਾਲ ਮਲੋਟ ਵਿਚ ਜੇਰੇ ਇਲਾਜ ਹਰਬੰਸ ਸਿੰਘ ਨੇ ਦੱਸਿਆ ਕਿ ਕੱਲ੍ਹ ਸਾਡੇ ਘਰ ਵਿਆਹ ਸਮਾਗਮ ਦਾ ਡੀ ਜੇ ਚੱਲ ਰਿਹਾ ਸੀ, ਜਦੋਂ ਸਾਰਾ ਪ੍ਰੋਗਰਾਮ ਸਮਾਪਤ ਹੋ ਗਿਆ ਤਾਂ ਸਾਡੇ ਗੁਆਢੀਆਂ ਨੇ ਡੀ.ਜੇ ਲਗਾ ਲਿਆ। ਜਦੋ ਅਸੀਂ ਡੀ.ਜੇ ਬੰਦ ਕਰਵਾਉਣ ਗਏ ਤਾਂ ਉਨ੍ਹਾਂ ਨੇ ਸਾਡੇ ਉਪਰ ਇੱਟਾਂ ਨਾਲ ਹਮਲਾ ਕਰ ਦਿੱਤਾ,


ਹਮਲੇ ਵਿੱਚ ਮੇਰੇ ਪਰਿਵਾਰ ਦੇ ਪੰਜ ਮੈਂਬਰ ਜਖ਼ਮੀ ਹੋ ਗਏ ਅਤੇ ਮੇਰੀ ਮਾਤਾ ਦੀ ਮੌਤ ਹੋ ਗਈ । ਓਧਰ ਲੰਬੀ ਦੇ ਥਾਣਾ ਮੁੱਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਖੁੱਡੀਆ ਮਹਾਂ ਸਿੰਘ ਵਿਚ ਸੁਨੀਲ ਨੌਜਵਾਨ ਦਾ ਵਿਆਹ ਸਮਾਗਮ ਸੀ,


ਜਿਥੇ ਡੀ.ਜੇ ਨੂੰ ਲੈ ਕੇ ਦੋ ਧਿਰਾਂ ਦਾ ਆਪਸੀ ਝਗੜਾ ਹੋਇਆ। ਜਿਸ ਵਿਚ ਬਿਆਨਾਂ ਮੁਤਾਬਿਕ ਇਕ ਧਿਰ ਨਛੱਤਰ ਸਿੰਘ ਉੱਤੇ ਦੂਜੀ ਧਿਰ ਨੇ ਇੱਟਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿਚ 2 ਔਰਤਾਂ ਸਮੇਤ 4 ਜਖ਼ਮੀ ਹੋ ਗਏ ਅਤੇ ਇਕ ਮਹਿਲਾਂ ਗੁਰਮੇਲ ਕੌਰ ਦੀ ਮੌਤ ਹੋ ਗਈ।


ਇਹ ਵੀ ਪੜ੍ਹੋ : Punjab News: 'ਡਬਲ ਇੰਜਣ' ਵਾਲੀ ਕੇਂਦਰ ਕੋਲ ਪੰਜਾਬ 'ਚ ਧਾਰਮਿਕ ਯਾਤਰਾ ਲਈ 'ਸਿੰਗਲ ਇੰਜਣ' ਵੀ ਨਹੀਂ-ਸੀਐਮ ਮਾਨ


ਉਨ੍ਹਾਂ ਨੇ ਕਿਹਾ ਫਿਲਹਾਲ ਮਹਿਲਾਂ ਦੀ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਅਤੇ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : PSMSU Strike News: ਵੱਡੀ ਖ਼ਬਰ; ਮਨਿਸਟ੍ਰੀਅਲ ਮੁਲਾਜ਼ਮਾਂ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ, ਭਲਕੇ ਸੀਐਮ ਨਾਲ ਹੋਵੇਗੀ ਮੀਟਿੰਗ


(ਅਨਮੋਲ ਸਿੰਘ ਵੜਿੰਗ ਦੀ ਰਿਪੋਰਟ)