Ludhiana News: ਮਿੱਟੀ ਦੇ ਦੀਵਿਆਂ ਤੋਂ ਬੇਮੁੱਖ ਹੋਏ ਲੋਕ ਇਲੈਕਟ੍ਰਾਨਿਕ ਲੜੀਆਂ ਨੂੰ ਦੇ ਰਹੇ ਤਵੱਜੋ; ਘੁਮਿਆਰਾਂ ਦਾ ਕੰਮ ਬੰਦ ਹੋਣ ਕੰਢੇ
Ludhiana News: ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਚੱਲ ਪੈਂਦੀਆਂ ਹਨ। ਦੀਵਾਲੀ ਵਾਲੀ ਰਾਤ ਹਰ ਘਰ ਵਿੱਚ ਜਗਣ ਵਾਲੇ ਦੀਵਿਆਂ ਦੇ ਬਣਾਉਣ ਦਾ ਕੰਮ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।
Ludhiana News: ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਚੱਲ ਪੈਂਦੀਆਂ ਹਨ। ਦੀਵਾਲੀ ਵਾਲੀ ਰਾਤ ਹਰ ਘਰ ਵਿੱਚ ਜਗਣ ਵਾਲੇ ਦੀਵਿਆਂ ਦੇ ਬਣਾਉਣ ਦਾ ਕੰਮ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਘੁਮਿਆਰਾ ਵੱਲੋਂ ਦੀਵੇ ਬਣਾਉਣ ਦਾ ਕੰਮ ਜੋਰਾਂ-ਸ਼ੋਰਾਂ ਨਾਲ ਕੀਤਾ ਜਾਂਦਾ ਹੈ ਪਰ ਬਾਜ਼ਾਰ ਵਿੱਚ ਚਾਈਨਾ ਦੀਆਂ ਰੰਗ ਬਿਰੰਗੀਆਂ ਲੜੀਆਂ ਆਉਣ ਕਰਕੇ ਦੀਵਿਆਂ ਦੀ ਖ਼ਰੀਦੋ-ਫ਼ਰੋਖ਼ਤ ਉਤੇ ਫ਼ਰਕ ਜ਼ਰੂਰ ਪਿਆ ਹੈ।
ਇਸ ਦੌਰਾਨ ਕਈ ਗਾਹਕਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਆਪਣਾ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ। ਪਰੰਪਰਾ ਅਨੁਸਾਰ ਦੀਵਾਲੀ ਵਾਲੀ ਰਾਤ ਦੀਵੇ ਹੀ ਜਗਾਉਣੇ ਚਾਹੀਦੇ ਹਨ। ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਕੁਝ ਦਿਨ ਪਹਿਲਾਂ ਬਾਜ਼ਾਰਾਂ ਵਿੱਚ ਰੌਣਕਾਂ ਦੇਖਣ ਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਦੁਕਾਨਾਂ ਉਪਰ ਖਰੀਦੋ-ਫ਼ਰੋਖਤ ਵੀ ਸ਼ੁਰੂ ਹੋ ਜਾਂਦੀ ਹੈ ਜਿੱਥੇ ਇੱਕ ਪਾਸੇ ਦੀਵਾਲੀ ਵਾਲੇ ਦਿਨ ਦੀਵਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ ਉੱਥੇ ਹੀ ਬਾਜ਼ਾਰਾਂ ਵਿੱਚ ਚਾਈਨੀਜ਼ ਸਮਾਨ ਲੜੀਆਂ ਦੀਵੇ ਜਾਂ ਹੋਰ ਵਿਕਣੇ ਸ਼ੁਰੂ ਹੋ ਜਾਂਦੇ ਹਨ।
ਆਧੁਨਿਕ ਜ਼ਮਾਨੇ ਵਿੱਚ ਲੋਕ ਦੀਵੇ ਖਰੀਦਣ ਨੂੰ ਬਹੁਤ ਤਵੱਜੋ ਨਹੀਂ ਦਿੰਦੇ। ਪਰ ਕਈ ਅਜਿਹੇ ਪਰਿਵਾਰ ਜਾਂ ਭਾਈਚਾਰੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਦੀਵਾਲੀ ਦੇ ਸੀਜ਼ਨ ਵਿੱਚ ਸਾਮਾਨ ਜਾਂ ਹੋਰ ਚੀਜ਼ਾਂ ਵੇਚ ਕੇ ਹੀ ਗੁਜ਼ਾਰਾ ਚੱਲਦਾ ਹੈ। ਘੁਮਿਆਰਾਂ ਵੱਲੋਂ ਦੀਵੇ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਪਰ ਅੱਜ-ਕੱਲ੍ਹ ਲੋਕ ਮਿੱਟੀ ਦੇ ਦੀਵਿਆਂ ਤੋਂ ਮੂੰਹ ਫੇਰ ਰਹੇ ਹਨ ਤੇ ਬਾਜ਼ਾਰੂ ਲੜੀਆਂ ਦੀ ਜ਼ਿਆਦਾ ਖ਼ਰੀਦੋ-ਫਰੋਖਤ ਕਰ ਰਹੇ ਹਨ।
ਲੁਧਿਆਣਾ ਦੇ ਗਿੱਲ ਪਿੰਡ ਵਿੱਚ ਰਹਿਣ ਵਾਲੇ ਘੁਮਿਆਰਾਂ ਮਾਲੀ ਸਥਿਤੀ ਬਹੁਤ ਵਧੀਆ ਨਹੀਂ ਹੈ। ਹੌਲੀ-ਹੌਲੀ ਦੀਵਿਆਂ ਦੀ ਜਗ੍ਹਾ ਇਲੈਕਟ੍ਰਾਨਿਕ ਲੜੀਆਂ ਨੇ ਲੈ ਲਈ ਹੈ। ਇਹ ਘੁਮਿਆਰ ਪਿਛਲੇ 35 ਸਾਲ ਤੋਂ ਦੀਵੇ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਦਾ ਸਾਰਾ ਪਰਿਵਾਰ ਹੀ ਇਸੇ ਕੰਮ ਦੇ ਵਿੱਚ ਪਿਆ ਹੋਇਆ ਹੈ। ਘੁਮਿਆਰ ਦਾ ਕਹਿਣਾ ਹੈ ਕਿ ਉਹ ਦੀਵੇ ਤੇ ਹੋਰ ਸਮਾਨ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ।
ਇਹ ਕੰਮ ਉਹ ਬਚਪਨ ਤੋਂ ਹੀ ਕਰਦੇ ਆ ਰਹੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੇ ਹੋਰ ਜੀਅ ਵੀ ਇਸ ਕੰਮ ਵਿੱਚ ਹੱਥ ਵਟਾਉਂਦੇ ਹਨ। ਉਥੇ ਹੀ ਦੁਕਾਨ ਉਤੇ ਪੁੱਜੇ ਗਾਹਕ ਨੇ ਕਿਹਾ ਕਿ ਸਭ ਨੂੰ ਵੱਧ ਤੋਂ ਵੱਧ ਦੀਵੇ ਖ਼ਰੀਦਣੇ ਚਾਹੀਦੇ ਗਨ ਤਾਂ ਕਿ ਜਿਹੜੇ ਘੁਮਿਆਰ ਨੇ ਉਹ ਵੀ ਚੰਗੇ ਤਰੀਕੇ ਨਾਲ ਦੀਵਾਲੀ ਮਨਾ ਸਕਣ ਤੇ ਆਪਣੇ ਘਰ ਦਾ ਚੰਗੇ ਤਰੀਕੇ ਨਾਲ ਗੁਜ਼ਾਰਾ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ ਦੀਵੇ ਜਗਾਉਣਾ ਸਾਡਾ ਪੁਰਾਣਾ ਸੱਭਿਆਚਾਰ ਹੈ ਤੇ ਉਹ ਸਾਨੂੰ ਭੁੱਲਣਾ ਨਹੀਂ ਚਾਹੀਦਾ।
ਇਹ ਵੀ ਪੜ੍ਹੋ : Bathinda Stubble Burning News: ਬਠਿੰਡਾ 'ਚ ਕਿਸਾਨਾਂ ਨੇ ਅਧਿਕਾਰੀ ਤੋਂ ਲਵਗਾਈ ਪਰਾਲੀ ਨੂੰ ਅੱਗ; ਸੀਐਮ ਨੇ ਲਿਆ ਨੋਟਿਸ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ