Diwali 2024: ਦਿਵਾਲੀ ਦੇ ਤਿਉਹਾਰ ਦੀ ਹਾਸੇ ਪਾਸੇ ਰੌਣਕ, BSF ਵੱਲੋਂ ਅੰਮ੍ਰਿਤਸਰ `ਚ ਮਨਾਈ ਗਈ ਦਿਵਾਲੀ
Diwali 2024: ਇਸ ਮੌਕੇ ਐਸ.ਐਸ ਚੰਦੇਲ ਡੀਆਈਜੀ ਬਾਰਡਰ ਸਿਕਿਉਰਟੀ ਫੋਰਸ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਬਾਰਡਰ ਤੇ ਡਿਊਟੀ ਕਰਨ ਵਾਲੇ ਬੀਐਸਐਫ ਦੇ ਜਵਾਨਾਂ ਵੱਲੋਂ ਆਪਸੀ ਪ੍ਰੇਮ ਪਿਆਰ ਨਾਲ ਮਨਾਈ ਗਈ ਦਿਵਾਲੀ
Diwali 2024/ਭਰਤ ਸ਼ਰਮਾ: ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਬੀਐਸਐਫ ਵੱਲੋਂ ਪ੍ਰੋਗਰਾਮ ਮਨਾਇਆ ਗਿਆ ਹੈ। ਡ੍ਰੋਨ ਦੇ ਰਾਹੀਂ ਨਸ਼ਾ ਤਸਕਰੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬੀ ਅਸ ਆਫ ਦੇ ਵੱਲੋਂ ਲਗਾਤਾਰ ਆਪਰੇਸ਼ਨ ਕੀਤੇ ਜਾ ਰਹੇ ਹਨ। ਲਗਾਤਾਰ ਡ੍ਰੋਨ ਦੀ ਬਰਾਮਦਗੀ ਹੋ ਰਹੀ ਹੈ। ਆਪਣੇ ਘਰਾਂ ਤੋਂ ਦੂਰ ਰਹਿ ਕੇ ਦੇਸ਼ ਦੀ ਬਾਰਡਰ ਉੱਪਰ ਸੇਵਾ ਕਰਨ ਵਾਲੇ ਬੀਐਸਐਫ ਦੇ ਜਵਾਨਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਖਾਸਾ ਵਿੱਚ ਇੱਕ ਖਾਸ ਪ੍ਰੋਗਰਾਮ ਕਰਵਾਉਂਦੇ ਹੋਏ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ।
ਇਸ ਮੌਕੇ ਖਾਸ ਤੌਰ ਤੇ ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਪਟਾਖੇ ਮਠਿਆਈਆਂ ਸਮੇਤ ਹੋਰ ਚੀਜ਼ਾਂ ਦੇ ਖਾਸ ਤੌਰ ਤੇ ਸਟੋਲ ਲਗਾਏ ਗਏ ਜਿੱਥੇ ਬੀਐਸਐਫ ਦੇ ਜਵਾਨਾਂ ਵੱਲੋਂ ਆਪਸੀ ਪ੍ਰੇਮ ਪਿਆਰ ਦੇ ਨਾਲ ਇੱਕ ਦੂਸਰੇ ਨਾਲ ਮਿਲ ਜੁਲ ਕੇ ਇਸ ਦਿਵਾਲੀ ਦੇ ਤਿਉਹਾਰ ਨੂੰ ਮਨਾਇਆ ਗਿਆ।
ਇਹ ਵੀ ਪੜ੍ਹੋ: Paddy Lifting Issue: CM ਮਾਨ ਦੀ ਅਗਵਾਈ 'ਚ ਝੋਨੇ ਦੀ ਲਿਫਟਿੰਗ ਨੇ ਫੜੀ ਰਫ਼ਤਾਰ! ਜਾਣੋ 6 ਦਿਨਾਂ 'ਚ ਕਿੰਨਾ ਹੋਇਆ ਵਾਧਾ
ਬੀਐਸਐਫ ਦੇ ਡੀ ਆਈ ਜੀ ਐਸਐਸ ਚਦੇਲ ਨੇ ਕਿਹਾ ਕਿ ਆਰਮੀ ਦੀ ਜੋਬ ਬੜੀ ਹੀ ਸਟਰੈਸਫੁਲੀ ਹੁੰਦੀ ਹੈ ਤੇ ਅੱਜ ਤੁਸੀਂ ਵੇਖ ਸਕਦੇ ਹੋ ਕਿ ਸਾਡੇ ਵੱਲੋਂ ਦਿਵਾਲੀ ਬਣਾਈ ਜਾ ਰਹੀ ਹੈ ਅਤੇ ਸਾਰੇ ਫੌਜ ਭਰਾਵਾਂ ਦੇ ਪਰਿਵਾਰ ਇਸ ਪ੍ਰੋਗਰਾਮ ਵਿੱਚ ਪਹੁੰਚੇ ਹਨ। ਤੁਸੀਂ ਵੇਖ ਸਕਦੇ ਹੋ ਕਿ ਸਾਰੇ ਫੌਜ ਭਰਾਵਾਂ ਦੇ ਚਿਹਰਿਆਂ ਤੇ ਖੁਸ਼ੀ ਖਿਲੀ ਹੋਈ ਹੈ। ਉਹਨਾਂ ਨੇ ਕਿਹਾ ਕਿ ਕਈ ਜਵਾਨ ਸਾਡੇ ਡਾਇਰੈਕਟ ਡਿਊਟੀ ਤੋਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ ਰਾਤ ਵੇਲੇ ਉਹਨਾਂ ਨੇ ਇੱਕ ਵੱਡਾ ਆਪਰੇਸ਼ਨ ਵੀ ਕੀਤਾ ਸੀ। ਉਹਨਾਂ ਨੇ ਕਿਹਾ ਕਿ ਅੱਜ ਬੋਰਡਰ ਸਿਕਿਉਰਟੀ ਫੋਰਸ ਦੇ ਵੱਲੋਂ ਦਿਵਾਲੀ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ: Punjab News: ਰਾਜਪਾਲ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ 2024 ਨੂੰ ਦਿੱਤੀ ਪ੍ਰਵਾਨਗੀ