Rajpura News: ਸਰਕਾਰੀ ਹਸਪਤਾਲ `ਚ ਡਾਕਟਰ ਨਾਲ ਕੁੱਟਮਾਰ; ਕਰੰਟ ਲੱਗਣ ਕਾਰਨ ਨੌਜਵਾਨ ਦੀ ਹੋਈ ਸੀ ਮੌਤ
Rajpura News: ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਨਾਲ ਕੁੱਟਮਾਰ ਤੋਂ ਬਾਅਦ ਡਾਕਟਰ ਰੋਸ ਵਜੋਂ ਹੜਤਾਲ ਉਪਰ ਚਲੇ ਗਏ ਹਨ।
Rajpura News: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਸਰ ਹੀ ਰਾਜਪੁਰਾ ਦੇ ਵਿਧਾਇਕਾਂ ਵੱਲੋਂ ਪਿਛਲੀਆਂ ਸਰਕਾਰਾਂ ਉੱਪਰ ਇਲਜ਼ਾਮ ਲਗਾਏ ਜਾਂਦੇ ਸਨ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਪੁਲਿਸ ਚੌਕੀ ਨਹੀਂ ਬਣਾਈ ਗਈ ਅਤੇ ਰੋਜ਼ਾਨਾ ਇੱਥੇ ਅਜਿਹੀ ਘਟਨਾਵਾਂ ਹੁੰਦੀਆਂ ਹਨ ਜਿਸ ਨੂੰ ਦੇਖਦਾ ਹੋਇਆ ਇੱਕ ਪੁਲਿਸ ਚੌਂਕੀ ਦਾ ਪ੍ਰਬੰਧ ਰਾਜਪੁਰਾ ਦੇ ਹਸਪਤਾਲ ਵਿੱਚ ਕੀਤਾ ਜਾਵੇ ਪਰ ਸਰਕਾਰ ਬਣੇ ਨੂੰ ਕਾਫੀ ਲੰਮਾ ਸਮਾਂ ਹੋ ਚੁੱਕਾ ਹੈ ਅਤੇ ਵਿਧਾਇਕਾਂ ਵੱਲੋਂ ਖੁਦ ਇੱਕ ਸਾਲ ਵਿੱਚ ਪੁਲਿਸ ਚੌਂਕੀ ਬਣਾਉਣ ਦਾ ਰਾਜਪੁਰਾ ਦੇ ਡਾਕਟਰਾਂ ਅਤੇ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਜੋ ਲੱਗਦਾ ਹੁਣ ਭੁੱਲ ਚੁੱਕੇ ਹਨ।
ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਲਗਾਤਾਰ ਲੜਾਈ ਝਗੜੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਤੇ ਤਾਜ਼ਾ ਮਾਮਲਾ ਰਾਜਪੁਰਾ ਦੇ ਸਰਕਾਰੀ ਏਪੀ ਜੈਨ ਹਸਪਤਾਲ ਵਿੱਚੋਂ ਸਾਹਮਣੇ ਆਇਆ ਹੈ। ਜਿੱਥੇ ਲਗਾਤਾਰ ਡਾਕਟਰਾਂ ਉੱਪਰ ਹਮਲੇ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰਾਜਪੁਰਾ ਦੀ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਲੜਾਈ ਦਾ ਮਾਮਲਾ ਸਾਹਮਣੇ ਆਇਆ ਸੀ। ਬੀਤੀ ਰਾਤ ਵੀ ਰਾਜਪੁਰਾ ਦੇ ਸਰਕਾਰੀ ਏਪੀ ਜੈਨ ਹਸਪਤਾਲ ਵਿੱਚੋਂ ਡਾਕਟਰ ਸੁਖਮਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਅੱਜ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ।
ਡਾਕਟਰ ਸੁਖਮਨ ਵੱਲੋਂ ਦੱਸਿਆ ਗਿਆ ਕਿ ਉਹ ਕੱਲ੍ਹ ਰਾਜਪੁਰਾ ਦੀ ਸਰਕਾਰੀ ਐਮਰਜੈਂਸੀ ਦੇ ਵਿੱਚ ਆਪਣੀ ਡਿਊਟੀ ਕਰ ਰਹੇ ਸਨ ਤੇ ਇੱਕ 15-16 ਸਾਲ ਦਾ ਨੌਜਵਾਨਾਂ ਜਿਸ ਦੀ ਮੌਤ ਕਰੰਟ ਲੱਗਣ ਦੇ ਨਾਲ ਹੋਈ ਸੀ ਅਤੇ ਪਰਿਵਾਰ ਨੂੰ ਪੁਲਿਸ ਨੂੰ ਜਾਣਕਾਰੀ ਦੇਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ 20 ਤੋਂ 25 ਲੋਕ ਇਕੱਠੇ ਹੋ ਰਾਜਪੁਰਾ ਦੀ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਆ ਕੇ ਉਨ੍ਹਾਂ ਨਾਲ ਕੁੱਟਮਾਰ ਕਰਨ ਲੱਗੇ। ਉਨ੍ਹਾਂ ਨੇ ਕਿਹਾ ਕਿ ਜਿਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ ਹੈ। ਜਦੋਂ ਤੱਕ ਪੁਲਿਸ ਦੇ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ।
15 ਸਾਲ ਦੇ ਬੱਚੇ ਦੀ ਮੌਤ ਹੋਈ ਸੀ ਤੇ ਜਿਸ ਦੇ ਨਾਲ ਪਰਿਵਾਰਕ ਮੈਂਬਰ ਨਹੀਂ ਸਨ : ਐਸਐਮਓ ਰਾਜਪੁਰਾ ਡਾਕਟਰ ਬਿਧੀ ਚੰਦ
ਮਾਮਲੇ ਸਬੰਧੀ ਜਦੋਂ ਰਾਜਪੁਰਾ ਸਰਕਾਰੀਂ ਹਸਪਤਾਲ ਦੇ ਡਾਕਟਰ ਬਿਧੀ ਚੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਤ 8 ਵੱਜ ਕੇ 15 ਮਿੰਟ ਤੇ ਕੁਝ ਵਿਅਕਤੀ ਇੱਕ 15 ਸਾਲ ਦੇ ਬੱਚੇ ਨੂੰ ਲੈ ਕੇ ਆਏ ਸਨ ਜਿਸਦੀ ਮੌਤ ਕੁਦਰਤੀ ਤੌਰ ਉਤੇ ਨਹੀਂ ਹੋਈ ਸੀ ਅਤੇ ਡਾਕਟਰ ਵੱਲੋਂ ਪੁਲਿਸ ਕੇਸ ਜਾਂ ਫਿਰ ਪਰਿਵਾਰਿਕ ਮੈਂਬਰ ਬਾਰੇ ਪੁੱਛਿਆ ਗਿਆ।
ਇਸ ਤੋਂ ਬਾਅਦ ਬੱਚੇ ਨੂੰ ਲੈ ਕੇ ਲੋਕ ਵਾਪਸ ਚਲੇ ਗਏ ਅਤੇ ਕੁਝ ਦੇਰ ਬਾਅਦ ਫਿਰ ਹਸਪਤਾਲ ਵਿੱਚ ਪਹੁੰਚੇ ਜਿੱਥੇ ਐਮਰਜੈਂਸੀ ਵਿੱਚ ਮੌਜੂਦ ਡਾਕਟਰ ਸੁਖਮਨ ਦੇ ਨਾਲ 20 ਤੋਂ 25 ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਘਟਨਾ ਤੋਂ ਬਾਅਦ ਹਸਪਤਾਲ ਦੇ ਸਾਰੇ ਡਾਕਟਰਾਂ ਵੱਲੋਂ ਅੱਜ ਹੜਤਾਲ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਮੁਲਜ਼ਮਾਂ ਉੱਪਰ ਜਲਦ ਕਾਰਵਾਈ ਕੀਤੀ ਜਾਵੇ।
ਜਲਦ ਹੀ ਕਾਰਵਾਈ ਕੀਤੀ ਜਾਵੇਗੀ: ਐਸਆਈ ਗੁਰਨਾਮ ਸਿੰਘ
ਥਾਣਾ ਸਿਟੀ ਰਾਜਪੁਰਾ ਦੇ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਕਿਹਾ ਕਿ ਉਨ੍ਹਾਂ ਕੋਲ ਡਾਕਟਰ ਸੁਖਮਨ ਅਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਦੇ ਆਧਾਰ ਉਤੇ ਸੀਸੀਟੀਵੀ ਫੁਟੇਜ ਖੰਗਾਲ ਕੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਵੱਲੋਂ ਧਰਨਾ ਚੁੱਕਣ ਦੀ ਦਿੱਤੀ ਧਮਕੀ