Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀ
Advertisement
Article Detail0/zeephh/zeephh2358008

Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀ

Amritsar News: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੇ ਕੋਰਸ ਨੇ ਫੀਸ 25000 ਰੁਪਏ ਹੈ। ਉਸੇ ਕੋਰਸ ਦੀ ਫੀਸ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਜਿਹੜੀ 60 ਤੋਂ 70,000 ਰੁਪਏ ਦਾ ਸਾਡੀ ਮੰਗ ਵੀ ਐਨਾ ਅੰਤਰ ਕਿਉਂ ਹੈ। 

Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀ

Amritsar News(ਭਰਤ ਸ਼ਰਮਾ): ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਪਿਛਲੇ ਚਾਰ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਭੁੱਖ ਹੜਤਾਲ ਤੇ ਬਹਿ ਕੇ ਯੂਨੀਵਰਸਿਟੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ। ਵਿਦਿਆਰਥੀ ਆਪਣੀ ਦੋ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।

ਵਿਦਿਆਰਥੀਆਂ ਦੀ ਪਹਿਲੀ ਮੰਗ ਵਿੱਚ 7% ਰੂਲਰ ਏਰੀਆ, 3% ਬਾਰਡਰ ਏਰੀਆ, 2% 1984 ਦੰਗਾ ਪੀੜਤ ਪਰਿਵਾਰ ਨੂੰ ਮਿਲਾਕੇ ਕੁੱਲ 12% ਕੋਟਾ ਐਡਮਿਸ਼ਨ ਦੇ ਵਿੱਚ ਮਿਲਦਾ ਸੀ। ਉਸ ਨੂੰ ਪਿਛਲੇ ਦੋ-ਤਿੰਨ ਨੋਟੀਫਿਕੇਸ਼ਨ ਦੇ ਰਾਹੀ ਥੋੜਾ-ਥੋੜਾ ਕਰਕੇ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀ ਮੰਗ ਹੈ ਕਿ ਰੂਲਰ ਏਰੀਆ ਦਾ ਕੋਟਾ ਵੀ ਉਹਨੂੰ ਐਡੀਸ਼ਨਲ ਸੀਟਾਂ ਦੇ ਰਾਹੀ ਬਹਾਲ ਕੀਤਾ ਜਾਵੇ।

ਵਿਦਿਆਰਥੀਆਂ ਦੀ ਦੂਜੀ ਮੰਗ ਹੈ ਕਿ ਸਰਕਾਰ ਦਾ ਫਰਜ਼ ਆ ਕਿ ਉਹ ਆਪਣੇ ਸੂਬੇ ਦੇ ਬੱਚਿਆਂ ਨੂੰ ਸਸਤੀ ਅਤੇ ਚੰਗੀ ਹਾਈਰ ਐਜੂਕੇਸ਼ਨ ਪ੍ਰੋਵਾਈਡ ਕਰਵਾਏ ਪਰ ਯੂਨੀਵਰਸਿਟੀ ਵੱਲੋਂ  ਲਗਾਤਾਰ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਹਰ ਸਾਲ ਜਿਹੜੀ 5% ਫੀਸ ਵਿੱਚ ਵਾਧਾ ਕੀਤਾ ਜਾਂਦਾ ਹੈ। ਇੱਕ ਸਟੇਟ ਦੇ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਹਨ। ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੂਜੀ ਯੂਨੀਵਰਸਿਟੀ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਿਹੜੇ ਕੋਰਸ ਦੀ ਫੀਸ 25000 ਰੁਪਏ ਹੈ। ਉਸੇ ਕੋਰਸ ਦੀ ਫੀਸ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ 60 ਤੋਂ 70,000 ਰੁਪਏ ਹੈ। ਸਾਡੀ ਮੰਗ ਹੈ ਕਿ ਦੋਵਾਂ ਯੂਨੀਵਰਸਿਟੀਆਂ ਦੀ ਫੀਸ ਵਿਚਾਲੇ ਐਨਾ ਅੰਤਰ ਕਿਉਂ ਹੈ? ਇਸ ਦੇ ਨਾਲ ਸਾਡੀ ਮੰਗ ਹੈ ਕਿ ਯੂਨੀਵਰਸਿਟੀ ਨੇ ਜਿਹੜਾ 5% ਵਾਧਾ ਇਸ ਸਾਲ ਫੀਸ ਵਿੱਚ ਕੀਤਾ ਹੈ, ਉਸਨੂੰ ਵਾਪਿਸ ਲਿਆ ਜਾਵੇ।

ਵਿਦਿਆਰਥੀਆਂ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਸਾਨੂੰ ਪੂਰਾ ਸਹਿਯੋਗ ਦੇ ਰਿਹਾ ਸੀ ਪਰ ਅੱਜ SHO ਮੈਡਮ ਸਾਡੇ ਕੋਲ ਆਏ ਅਤੇ ਉਨ੍ਹਾਂ ਨੇ ਸਾਡੀ ਗੱਲ ਏਸੀਪੀ ਨਾਲ ਕਰਵਾਈ। ਇਸ ਦੌਰਾਨ ਉਨ੍ਹਾਂ ਨੇ 4 ਵਜੇ ਤੱਕ ਧਰਨਾ ਚੁੱਕਣ ਬਾਰੇ ਆਖਿਆ। ਅਸੀਂ ਉਨ੍ਹਾਂ ਨੂੰ ਕਿਹਾ ਕਿ ਵਿਦਿਆਰਥੀ ਕੋਈ ਵੀ ਪ੍ਰੋਬਲਮ ਕਰੀਏਟ ਨਹੀਂ ਕਰ ਰਹੇ ਅਤੇ ਜਦੋਂ ਕਿ ਸਾਡੇ ਵੱਲੋਂ ਕੋਈ ਵੀ ਲਾਅ ਅਤੇ ਆਰਡਰ ਦੀ ਸਥਿਤੀ ਖਰਾਬ ਨਹੀਂ ਕਰ ਰਹੇ। ਏਸੀਪੀ ਵੱਲੋਂ ਸਾਨੂੰ ਕਿਹਾ ਗਿਆ ਤੁਸੀਂ ਧਰਨਾ ਚੁੱਕ ਲਵੋਂ ਨਹੀਂ ਤੁਹਾਡੇ ਤੇ ਬਣਦੀ ਕਾਰਵਾਈ ਕੀਤਾ ਜਾਵੇਗੀ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਅੰਮ੍ਰਿਤਸਰ ਆਏ ਹੋਏ ਹਨ। ਉਨ੍ਹਾਂ ਦਾ ਕੋਈ ਪ੍ਰੋਗਰਾਮ ਹੈ, ਅਤੇ ਸਾਡਾ ਉਹਨਾਂ ਨੂੰ ਕੋਈ ਘੇਰਨ ਦਾ ਪ੍ਰੋਗਰਾਮ ਵੀ ਨਹੀਂ ਹੈ। ਅਸੀਂ ਸ਼ਾਂਤੀ ਦੇ ਨਾਲ ਇੱਕ ਪਾਸੇ ਬੈਠੇ ਹੋਏ ਹਾ। ਪੁਲਿਸ ਤੇ ਕੋਈ ਸਿਆਸੀ ਦਬਾਅ ਹੋਵੇਗਾ ਪਰ ਅਸੀਂ ਧਰਨਾ ਨਹੀਂ ਚੁੱਕੇਗਾ। ਪੁਲਿਸ ਸਾਡੇ 'ਤੇ ਬੇਸ਼ੱਕ ਜੋ ਵੀ ਬਣਦੀ ਕਾਰਵਾਈ ਕਰ ਲੈਣ। ਜਿੰਨਾ ਚਿਰ ਸਾਡੀਆਂ ਮੰਗਾਂ ਲਿਖਤੀ ਰੂਪ ਦੇ ਵਿੱਚ ਮੰਨੀਆਂ ਨਹੀਂ ਜਾਂਦੀਆਂ ਜਾ ਫਿਰ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਥੋਂ ਤੱਕ ਅਸੀਂ ਵਿਦਿਆਰਥੀ ਅਨਮਿਥੇ ਸਮੇਂ ਦੇ ਲਈ ਭੁੱਖ ਹੜਤਾਲ 'ਤੇ ਬੈਠੇ ਰਹਾਂਗੇ ।

Trending news