NK Sharma News:  ਸ਼੍ਰੋਮਣੀ ਅਕਾਲੀ ਦਲ ਤੋਂ ਪਟਿਆਲਾ ਲੋਕਸਭਾ ਦੇ ਉਮੀਦਵਾਰ ਐਨਕੇ ਸ਼ਰਮਾ ਨੇ ਕਾਂਗਰਸ ਤੋਂ ਡਾ. ਧਰਮਵੀਰ ਗਾਂਧੀ, ਭਾਜਪਾ ਤੋਂ ਪਰਨੀਤ ਕੌਰ ਤੇ ਆਪ ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਘੇਰਦੀਆਂ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਕੋਲ ਮੇਰੇ ਸਵਾਲਾਂ ਦਾ ਜਵਾਬ ਨਹੀਂ ਹੈ ਤੇ ਨਾ ਹੀ ਇਨ੍ਹਾਂ ਕੋਲ ਕੋਈ ਚੋਣ ਏਜੰਡਾ ਹੈ। ਜਿਥੇ ਉਹ ਵਿਕਾਸ ਤੇ ਕਿਰਦਾਰ ਉਤੇ ਚੋਣ ਲੜ੍ਹ ਰਹੀ ਹੈ ਉੱਥੇ ਵਿਰੋਧੀ ਉਮੀਦਵਾਰ ਮੁੱਦਾ ਹੀਣ ਹੈ। ਅੱਜ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਉਮੀਦਵਾਰ ਲੋਕਾਂ ਅੱਗੇ ਬੇਨਕਾਬ ਹੋ ਗਏ ਹਨ।


COMMERCIAL BREAK
SCROLL TO CONTINUE READING

ਐਨ ਕੇ ਸ਼ਰਮਾ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਵਿਰੋਧੀ ਉਮੀਦਵਾਰਾਂ ਦਾ ਲੋਕਾਂ ਵਲੋਂ ਘਿਰਾਓ ਕਰ ਕਾਰਗੁਜਾਰੀ ਤੇ ਕਿਰਦਾਰ ਸਵਾਲ ਪੁੱਛੇ ਜਾ ਰਹੇ ਹਨ। ਪਰਨੀਤ ਕੌਰ 20 ਸਾਲ ਮੈਂਬਰ ਪਾਰਲੀਮੈਂਟ ਰਹੀ ਪਰ ਜਦੋਂ ਕਾਰਗੁਜਾਰੀ ਪੁੱਛੀ ਤਾਂ ਮੈਦਾਨ ਛੱਡ ਭੱਜ ਗਈ। ਇਹੀ ਹਾਲ ਡਾ ਗਾਂਧੀ ਤੇ ਬਲਬੀਰ ਸਿੰਘ ਦਾ ਹੈ। ਉਨ੍ਹਾਂ ਚਣੌਤੀ ਦਿੰਦਿਆਂ ਕਿਹਾ ਕਿ ਵਿਕਾਸ ਤੇ ਕਿਰਦਾਰ ਮੁੱਦੇ ਤੇ ਹਰ ਤਰ੍ਹਾਂ ਦੀ ਬਹਿਸ ਕਰਨ ਨੂੰ ਤਿਆਰ ਹਨ।


ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕਾ ਉਨ੍ਹਾਂ ਦਾ ਘਰ ਹੈ ਤੇ ਉਨ੍ਹਾਂ ਵਲੋਂ ਹਲਕੇ ਵਿੱਚ ਕੀਤੇ ਵਿਕਾਸ ਕੰਮਾਂ ਦੀ ਚਰਚਾ ਪਟਿਆਲਾ ਜਿਲ੍ਹੇ ਵਿੱਚ ਅੱਜ ਹੋ ਰਹੀ ਹੈ। ਹਰ ਪਾਸੇ ਬਹੁਤ ਪਿਆਰ ਮਿਲ ਰਿਹਾ ਹੈ। ਪਟਿਆਲਾ ਰੈਲੀ ਨੇ ਸਾਰਿਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਸ਼੍ਰੀ ਸ਼ਰਮਾ ਨੇ ਅਪੀਲ ਕਰਦਿਆਂ ਕਿਹਾ ਕਿ ਵੋਟ ਦੇਣ ਤੋਂ ਪਹਿਲਾਂ ਹਰ ਉਮੀਦਵਾਰ ਦਾ ਕਿਰਦਾਰ ਤੇ ਕੀਤੇ ਕੰਮਾਂ ਨੂੰ ਜ਼ਰੂਰ ਦੇਖਣ।