Punjab water shortage: ਡੇਰਾ ਬੱਸੀ ਵਿਖੇ ਇੱਕ ਕਲੋਨੀ ਦੇ ਵਸਨੀਕ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ
Drinking water shortage: ਡੇਰਾ ਬੱਸੀ ਦੇ ਪਿੰਡ ਦਫਰਪੁਰ ਦੀ ਗੁਰੂ ਨਾਨਕ ਕਲੋਨੀ ਦੇ ਵਸਨੀਕ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ, 22 ਦਿਨਾਂ ਤੋਂ ਪਾਣੀ ਦੀ ਸਪਲਾਈ ਬਿਲਕੁਲ ਬੰਦ, ਪਾਣੀ ਦੇ ਟੈਂਕਰ ਮੰਗਵਾ ਕਰ ਰਹੇ ਗੁਜਾਰਾ, ਵਿਭਾਗ ਤੇ ਸੁਣਵਾਈ ਨਾ ਕਰਨ ਦਾ ਲਾਇਆ ਦੋਸ਼
Punjab water shortage/ਕੁਲਦੀਪ ਸਿੰਘ: ਪੰਜਾਬ ਵਿੱਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੌਰਾਨ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਡੇਰਾਬੱਸੀ ਦੀ ਇੱਕ ਕਾਲੋਨੀ ਵਿੱਚ ਵਸਨੀਕ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। 22 ਦਿਨਾਂ ਤੋਂ ਪਾਣੀ ਦੀ ਸਪਲਾਈ ਬਿਲਕੁਲ ਬੰਦ ਹੈ ਅਤੇ ਲੋਕ ਖਾਸਾ ਪਰੇਸ਼ਾਨ ਹਨ।
ਦਰਅਸ਼ਲ ਇਹ ਮਾਮਲਾ ਡੇਰਾਬੱਸੀ ਦੇ ਪਿੰਡ ਦਫ਼ਰਪੁਰ ਦੀ ਗੁਰੂ ਨਾਨਕ ਕਲੋਨੀ ਦਾ ਹੈ ਜਿੱਥੇ ਦੇ ਵਸਨੀਕ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਪਾਣੀ ਸਪਲਾਈ ਬੰਦ ਹੋਣ ਤੇ ਕਲੋਨੀ ਵਿਚ ਹਾਹਾਕਾਰ ਮਚਿਆ ਹੋਇਆ ਹੈ। ਕਲੋਨੀ ਵਾਸੀਆ ਨੇ ਦੱਸਿਆ ਕਿ ਪਿੱਛਲੇ 22 ਦਿਨਾਂ ਤੋ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਸਨ ਹਨ। ਜਲ ਸਪਲਾਈ ਵਿਭਾਗ ਸਮੇਤ ਸਥਾਨਕ ਪ੍ਰਸਾਸ਼ਨਿਕ ਅਧਿਕਾਰੀਆ ਨੂੰ ਸ਼ਿਕਾਇਤ ਕਰਨ ਤੇ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ।
ਕਲੋਨੀ ਵਾਸੀਆਂ ਨੇ ਕਿਹਾ ਅੱਤ ਦੀ ਪੈਂਦੀ ਗਰਮੀ ਵਿੱਚ ਬਿਨਾਂ ਪਾਣੀ ਗੁਜਾਰਾ ਕਰਨਾ ਔਖਾ ਹੋਇਆ ਪਿਆ ਹੈ। ਆਪਣੇ ਪੈਸੇ ਖਰਚ ਕੇ ਪਾਣੀ ਦੇ ਟੈਂਕਰ ਮੰਗਵਾ ਗੁਜਾਰਾ ਕਰਨਾ ਪੈ ਰਿਹਾ ਹੈ। ਮੋਰ ਠੀਕਰੀ ਪਿੰਡ ਵਿਚ ਲਗੇ ਟਿਊਬਵੈੱਲ ਤੋ ਪਾਣੀ ਸਪਲਾਈ ਹੁੰਦਾ ਹੈ, ਜੋਂ ਕੁਝ ਘਰਾਂ ਤਕ ਹੀ ਪਹੁੰਚ ਰਿਹਾ ਹੈ। ਬਾਕੀ ਘਰਾਂ ਵਿੱਚ ਇੱਕ ਬੂੰਦ ਵੀ ਪਾਣੀ ਦੀ ਨਹੀਂ ਆ ਰਹੀ। ਕਲੋਨੀ ਵਾਸੀਆ ਨੇ ਚਿਤਵਾਨੀ ਦਿੰਦੇ ਕਿਹਾ ਜੇਕਰ ਇਸ ਸਮੱਸਿਆ ਦਾ ਜਲਦ ਹੱਲ ਕੱਢਿਆ ਨਾ ਗਿਆ ਤਾਂ ਉਹ ਸੜਕਾਂ ਤੇ ਉਤਰਨ ਮਜਬੂਰ ਹੋ ਜਾਣਗੇ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਦੂਜੇ ਪਾਸੇ ਜਲ ਸਪਲਾਈ ਵਿਭਾਗ ਦੇ ਐਸ ਡੀ ਓ ਕਰਮਜੀਤ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਟਿਊਬਵੈੱਲ ਕਰੀਬ 70ਘਰਾਂ ਵਿੱਚ ਪਾਣੀ ਸਪਲਾਈ ਲਈ ਲਾਇਆ ਗਿਆ ਸੀ, ਹੁਣ ਉਕਤ ਟਿਊਬਵੈੱਲ ਵਿੱਚੋ ਕਰੀਬ 1100 ਘਰਾਂ ਨੂੰ ਪਾਣੀ ਸਪਲਾਈ ਹੋ ਰਿਹਾ ਹੈ। ਉਕਤ ਖ਼ੇਤਰ ਵਿੱਚ ਕਟੀ ਗਈ ਨਾਜਾਇਜ ਕਲੋਨੀਆਂ ਕਰਕੇ ਪਾਣੀ ਦੀ ਸਪਲਾਈ ਪੂਰੀ ਤਰਾ ਵਿਗੜ ਚੁੱਕੀ ਹੈ।
ਇਹ ਵੀ ਪੜ੍ਹੋ: Samrala Fire News: ਮੰਡ ਚੌਂਤਾ ਦੇ ਜੰਗਲ ਨੂੰ ਲੱਗੀ ਭਿਆਨਕ ਅੱਗ, ਜਾਨਵਰਾਂ ਦੇ ਮਰਨ ਦਾ ਵੀ ਖਦਸ਼ਾ