ਅੰਮ੍ਰਿਤਸਰ, ਗੁਰਦਾਸਪੁਰ `ਚ ਮੁੜ ਦਿਖਿਆ ਡਰੋਨ, BSF ਨੇ ਕੀਤੇ ਕਈ ਰਾਉਂਡ ਫਾਇਰ
Pakistan Drone at Indian Border: ਪੰਜਾਬ ਵਿੱਚ ਦਿਨੋ ਦਿਨ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ। ਪਾਕਿਸਤਾਨ-ਭਾਰਤ ਸਰਹੱਦ ਤੋਂ ਆਏ ਦਿਨ ਡਰੋਨ, ਨਸ਼ਾ ਹੈਰੋਇਨ ਆਦਿ ਵਰਗੀਆਂ ਵਸਤੂਆਂ ਡਰੋਨ ਰਾਹੀ ਆਉਂਦੀਆਂ ਹਨ। ਪੰਜਾਬ ਵਿੱਚ ਅਪਰਾਧਕ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ।
Pakistan Drone at Indian Border: ਪੰਜਾਬ ਵਿਚ ਆਏ ਦਿਨ ਡਰੋਨ ਨਾਲ ਜੁੜੀਆਂ ਖ਼ਬਰਾਂ ਅਕਸਰ ਵੇਖਣ ਨੂੰ ਮਿਲ ਰਹੀਆਂ ਹਨ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਸਰਹੱਦ 'ਤੇ ਰਾਤ ਨੂੰ ਦੋ ਵਾਰ ਡਰੋਨ ਦੇਖਿਆ ਗਿਆ ਹੈ ਜਿਸ ਨਾਲ ਦਹਿਸ਼ਤ ਦਾ ਮਾਹੌਲ ਹੈ। ਡਰੋਨ ਦੀਆਂ ਲਗਾਤਾਰ 2 ਵਾਰ ਹਰਕਤਾਂ ਤੋਂ ਦੇਖ ਕੇ ਸੀਮਾ ਸੁਰੱਖਿਆ ਬਲ (BSF) ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਹਰ ਥਾਂ 'ਤੇ BSF ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਪੰਜਾਬ ਪੱਟੀ 'ਤੇ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ ਸਬੰਧਤ ਇਲਾਕਿਆਂ ਵਿੱਚ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ ਦੇ ਬੀਓਪੀ ਕਾਸੋਵਾਲ ਵਿੱਚ ਰਾਤ 9:35 ਵਜੇ ਪਹਿਲੀ ਡਰੋਨ ਮੂਵਮੈਂਟ ਦੇਖੀ ਗਈ। ਇਸ ਦੌਰਾਨ ਫਿਰ ਬੀਐਸਐਫ ਦੀ ਬਟਾਲੀਅਨ 113 ਦੇ ਜਵਾਨਾਂ ਨੇ ਡੋਰਨੇ ਦੀ ਹਰਕਤ ਵੇਖੀ। ਚੌਕਸ ਜਵਾਨਾਂ ਨੇ ਤੁਰੰਤ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਨੇ ਕੁੱਲ 96 ਰਾਉਂਡ ਫਾਇਰ ਕੀਤੇ। ਡਰੋਨ ਦੀ ਸਹੀ ਸਥਿਤੀ ਦੀ ਜਾਂਚ ਕਰਨ ਲਈ 5 ਹਲਕੇ ਬੰਬ ਵੀ ਸੁੱਟੇ ਗਏ। ਕਰੀਬ 10 ਮਿੰਟ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ।
ਇਹ ਵੀ ਪੜ੍ਹੋ: Harvinder Rinda Death: ਕੌਣ ਹੈ ਅੱਤਵਾਦੀ ਹਰਵਿੰਦਰ ਰਿੰਦਾ; ਜਿਸਦੀ ਪਾਕਿਸਤਾਨ 'ਚ ਹੋਈ ਮੌਤ
ਇਸ ਦੇਂਲ ਹੀ ਡਰੋਨ ਦੀ ਮੂਵਮੇੰਟ ਇਥੇ ਹੀ ਨਹੀਂ ਰੁਕੀ ਸਗੋਂ ਰਾਤ 11.46 ਵਜੇ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਸਰਹੱਦੀ ਪਿੰਡ ਚੰਨਾਪਟਨ ਵਿਖੇ ਡਰੋਨ ਦੀ ਹਰਕਤ ਸੁਣਾਈ ਦਿੱਤੀ। ਉਥੇ ਬਟਾਲੀਅਨ 73 ਦੇ ਜਵਾਨ ਗਸ਼ਤ 'ਤੇ ਸਨ। ਡਰੋਨ ਦੀ ਆਵਾਜ਼ ਸੁਣ ਕੇ ਚੌਕਸ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੁੱਲ 10 ਰਾਉਂਡ ਫਾਇਰਿੰਗ ਕੀਤੀ ਗਈ। ਕੁਝ ਮਿੰਟਾਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਸਰਹੱਦ 'ਤੇ ਦੋ ਵਾਰ ਡਰੋਨਾਂ ਦੀ ਆਵਾਜਾਈ ਤੋਂ ਬਾਅਦ ਪੂਰੇ ਪੰਜਾਬ ਦੇ ਸਰਹੱਦੀ ਇਲਾਕਿਆਂ 'ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।