Mansa News: ਮਾਨਸਾ ਵਿੱਚ ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਵਿੱਚ ਕਲਾਸਾਂ ਨਾ ਲੱਗਣ ਤੋਂ ਪਰੇਸ਼ਾਨ ਹੋ ਕੇ ਮਾਨਸਾ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਕਾਲਜ ਵਿੱਚ ਤੁਰੰਤ ਟੀਚਰਾਂ ਦੀ ਕਮੀ ਪੂਰੀ ਕਰਨ ਅਤੇ ਰੈਗੂਲਰ ਕਲਾਸਾਂ ਲਗਾਉਣ ਦੀ ਮੰਗ ਕੀਤੀ ਗਈ।


COMMERCIAL BREAK
SCROLL TO CONTINUE READING

ਸਰਕਾਰਾਂ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਦੂਸਰੇ ਪਾਸੇ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਕਮੀ ਹੋਣ ਕਾਰਨ ਕਲਾਸਾਂ ਨਾ ਲੱਗਣ ਕਾਰਨ ਵਿਦਿਆਰਥੀ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਨੇ ਅੱਜ ਮਾਨਸਾ ਵਿੱਚ ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਕਾਲਜ ਦੇ ਵਿੱਚ ਕਲਾਸਾਂ ਨਾ ਲੱਗਣ ਦੇ ਕਾਰਨ ਮਾਨਸਾ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ।


ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵਿਦਿਆਰਥਣਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਲਜ ਵਿੱਚ ਪ੍ਰੋਫੈਸਰਾਂ ਦੀ ਵੱਡੀ ਕਮੀ ਹੈ। ਦੂਸਰੇ ਪਾਸੇ ਗੈਸਟ ਫੈਕਲਟੀ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਉਤੇ ਬੈਠੇ ਹੋਏ ਹਨ ਅਤੇ ਕੁਝ ਅਧਿਆਪਕਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਹੈ।


ਇਸ ਕਾਰਨ ਕਾਲਜ ਵਿੱਚ ਨਾ ਮਾਤਰਾ ਅਧਿਆਪਕ ਹਨ ਜਿਸ ਕਾਰਨ ਵਿਦਿਆਰਥੀਆਂ ਹੁੰਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਅਤੇ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਵਿਦਿਆਰਥਣਾਂ ਨੇ ਕਿਹਾ ਕਿ ਉਹ ਆਸਪਾਸ ਦੇ ਪਿੰਡਾਂ ਤੋਂ ਪੜ੍ਹਾਈ ਕਰਨ ਲਈ ਲੰਬਾ ਸਫਰ ਕਰਕੇ ਕਾਲਜ ਤੱਕ ਪਹੁੰਚਦੀਆਂ ਹਨ ਪਰ ਕਾਲਜ ਵਿੱਚ ਕਲਾਸਾਂ ਨਾ ਲੱਗਣ ਕਾਰਨ ਉਨ੍ਹਾਂ ਨੂੰ ਨਿਰਾਸ਼ ਘਰਾਂ ਨੂੰ ਪਰਤਣਾ ਪੈਂਦਾ ਹੈ।


ਉਨ੍ਹਾਂ ਨੇ ਕਿਹਾ ਕਿ ਸਰਕਾਰ ਤੁਰੰਤ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਕਾਲਜ ਦੇ ਵਿੱਚ ਪ੍ਰੋਫੈਸਰਾਂ ਦੀ ਕਮੀ ਨੂੰ ਪੂਰੀ ਕਰੇ ਤੇ ਕਾਲਜ ਵਿੱਚ ਰੈਗੂਲਰ ਕਲਾਸਾਂ ਲਗਾਉਣ ਦਾ ਪ੍ਰਬੰਧ ਕਰੇ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਭੇਜਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇ ਜਲਦ ਹੀ ਕਾਲਜ ਵਿੱਚ ਪੜ੍ਹਾਈ ਰੈਗੂਲਰ ਨਾ ਸ਼ੁਰੂ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਅਣਮਿਥੇ ਸਮੇਂ ਲਈ ਵੀ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ।


ਇਹ ਵੀ ਪੜ੍ਹੋ : Punjab News: PM ਦੀ ਮੀਟਿੰਗ ਤੋਂ ਪਹਿਲਾਂ ਹਾਈ ਅਲਰਟ 'ਤੇ ਪੰਜਾਬ ਦੇ ਅਫਸਰ! ਮੁੱਖ ਸਕੱਤਰ ਨੇ DGP ਨੂੰ ਲਿਖਿਆ ਪੱਤਰ