Earthquake: ਪਾਕਿਸਤਾਨ ਵਿੱਚ ਬੁੱਧਵਾਰ ਨੂੰ ਦੁਪਿਹਰ 12:58 ਤੇ 5.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਇਹ ਝਟਕਿਆਂ ਦਾ ਅਸਰ ਦਿੱਲੀ ਅਤੇ ਗੁਆਂਢੀ ਖੇਤਰ ਵਿਚ ਵੀ ਮਹਿਸੂਸ ਕੀਤਾ ਗਿਆ। ਕੌਮੀ ਭੁਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਪੰਜਾਬ ਦੇ ਅੰਮ੍ਰਿਤਸਰ ਤੋਂ 415 ਕਿਲੋਮੀਟਰ ਪੱਛਮ ਵਿਚ ਸੀ।


COMMERCIAL BREAK
SCROLL TO CONTINUE READING

 


ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.7 ਮਾਪੀ ਗਈ ਹੈ। ਇਹ ਭੂਚਾਲ 255 ਕਿਲੋਮੀਟਰ ਦੀ ਡੂੰਘਾਈ 'ਤੇ ਦਰਜ ਕੀਤਾ ਗਿਆ ਹੈ। ਅਫਗਾਨਿਸਤਾਨ ਦੇ ਸਮੇਂ ਮੁਤਾਬਕ 11 ਵੱਜ ਕੇ 26 ਮਿੰਟ 'ਤੇ 38 ਸੈਕਿੰਡ 'ਤੇ ਭੂਚਾਲ ਆਇਆ, ਜਿਸ ਦਾ ਅਸਰ ਦਿੱਲੀ ਤੱਕ ਦੇਖਣ ਨੂੰ ਮਿਲਿਆ, ਜਿਵੇਂ ਹੀ ਧਰਤੀ ਹਿੱਲ ਗਈ ਤਾਂ ਲੋਕ ਘਰਾਂ 'ਚੋਂ ਬਾਹਰ ਆਉਣ ਲੱਗੇ।


 ਹੋਰ ਵੇਰਵਿਆਂ ਦੀ ਉਡੀਕ ਹੈ