Ludhiana News: ਈਡੀ ਦਾ ਲੁਧਿਆਣਾ `ਚ ਵੱਡਾ ਐਕਸ਼ਨ; ਭਾਰਤ ਪੇਪਰਜ਼ ਲਿਮਟਿਡ `ਤੇ ਕੀਤੀ ਛਾਪੇਮਾਰੀ
Ludhiana News: ਲੁਧਿਆਣਾ ਦੇ ਦੁਗਰੀ ਇਲਾਕੇ ਤੇ ਭਾਮੀਆ ਸਥਿਤ ਭਾਰਤ ਪੇਪਰਜ਼ ਲਿਮਟਿਡ `ਤੇ ਈਡੀ ਦੀ ਟੀਮ ਨੇ ਛਾਪੇਮਾਰੀ ਕੀਤੀ। ਪੇਪਰਜ਼ ਲਿਮਟਿਡ ਵੱਲੋਂ ਬੈਂਕਾਂ ਨਾਲ 200 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।
Ludhiana News: ਈਡੀ ਦੀ ਟੀਮ ਨੇ ਲੁਧਿਆਣਾ ਦੇ ਦੁਗਰੀ ਇਲਾਕੇ ਤੇ ਭਾਮੀਆ ਸਥਿਤ ਭਾਰਤ ਪੇਪਰਜ਼ ਲਿਮਟਿਡ 'ਤੇ ਛਾਪਾ ਮਾਰਿਆ ਹੈ। ਪੇਪਰਜ਼ ਲਿਮਟਿਡ ਵੱਲੋਂ ਬੈਂਕਾਂ ਨਾਲ 200 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਕਈ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਈਡੀ ਦੀ ਟੀਮ ਨੇ ਜੰਮੂ-ਕਸ਼ਮੀਰ, ਪੰਜਾਬ ਅਤੇ ਯੂਪੀ ਵਿੱਚ 9 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਸਤੰਬਰ 2006 ਵਿੱਚ ਭਾਰਤ ਪੇਪਰਜ਼ ਲਿਮਿਟੇਡ (BPL) ਨੇ ਜੰਮੂ ਅਤੇ ਲੁਧਿਆਣਾ ਵਿੱਚ ਪੇਪਰ ਬੋਰਡ ਪੈਕੇਜਿੰਗ ਉਦਯੋਗ ਦੀ ਸ਼ੁਰੂਆਤ ਕੀਤੀ। ਕੰਪਨੀ 'ਤੇ ਦੋਸ਼ ਹੈ ਕਿ ਇਸ ਦੇ ਡਾਇਰੈਕਟਰਾਂ ਨੇ ਕਈ ਬੈਂਕਾਂ ਨਾਲ ਕਰੀਬ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।
ਭਾਰਤ ਪੇਪਰਜ਼ ਲਿਮਟਿਡ ਦੇ ਡਾਇਰੈਕਟਰ ਰਜਿੰਦਰ ਕੁਮਾਰ, ਪ੍ਰਵੀਨ ਕੁਮਾਰ, ਬਲਜਿੰਦਰ ਸਿੰਘ, ਅਨਿਲ ਕੁਮਾਰ ਤੇ ਅਨਿਲ ਕਸ਼ਯਪ ਹਨ। ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਈਡੀ ਦੀ ਟੀਮ ਸਵੇਰੇ 7.30 ਵਜੇ ਲੁਧਿਆਣਾ ਦੇ ਭਾਮੀਆਂ ਰੋਡ 'ਤੇ ਸਥਿਤ ਭਾਰਤ ਬਾਕਸ ਫੈਕਟਰੀ ਪਹੁੰਚੀ। ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ।
ਸਤੰਬਰ 2006 ਵਿੱਚ ਭਾਰਤ ਪੇਪਰਜ਼ ਲਿਮਿਟਡ (BPL) ਨੇ ਜੰਮੂ ਅਤੇ ਲੁਧਿਆਣਾ ਵਿੱਚ ਪੇਪਰ ਬੋਰਡ ਪੈਕੇਜਿੰਗ ਉਦਯੋਗ ਦੀ ਸ਼ੁਰੂਆਤ ਕੀਤੀ। ਕੰਪਨੀ 'ਤੇ ਦੋਸ਼ ਹੈ ਕਿ ਇਸ ਦੇ ਡਾਇਰੈਕਟਰਾਂ ਨੇ ਕਈ ਬੈਂਕਾਂ ਨਾਲ ਕਰੀਬ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਭਾਰਤ ਪੇਪਰਜ਼ ਲਿਮਟਿਡ ਦੇ ਡਾਇਰੈਕਟਰ ਰਜਿੰਦਰ ਕੁਮਾਰ, ਪ੍ਰਵੀਨ ਕੁਮਾਰ, ਬਲਜਿੰਦਰ ਸਿੰਘ, ਅਨਿਲ ਕੁਮਾਰ ਅਤੇ ਅਨਿਲ ਕਸ਼ਯਪ ਹਨ।
ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਈਡੀ ਦੀ ਟੀਮ ਸਵੇਰੇ 7.30 ਵਜੇ ਲੁਧਿਆਣਾ ਦੇ ਭਾਮੀਆਂ ਰੋਡ 'ਤੇ ਸਥਿਤ ਭਾਰਤ ਬਾਕਸ ਫੈਕਟਰੀ ਪਹੁੰਚੀ। ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਅੱਜ ਦੁਪਹਿਰ ਸਮੇਂ ਫੈਕਟਰੀ ਦੇ ਅਧਿਕਾਰੀਆਂ ਵੱਲੋਂ ਕਈ ਮੁਲਾਜ਼ਮਾਂ ਨੂੰ ਪਿਛਲੇ ਪਾਸੇ ਸ਼ਟਰਾਂ ਤੋਂ ਬਾਹਰ ਕੱਢਿਆ ਗਿਆ।
11 ਨਵੰਬਰ, 2022 ਨੂੰ, ਭਾਰਤ ਪੇਪਰਜ਼ ਲਿਮਟਿਡ ਕੰਪਨੀ ਦੇ ਦੋ ਸਾਬਕਾ ਡਾਇਰੈਕਟਰਾਂ, ਪ੍ਰਵੀਨ ਅਗਰਵਾਲ ਤੇ ਅਨਿਲ ਕੁਮਾਰ ਨੂੰ ਸੀਬੀਆਈ ਨੇ ਕਠੂਆ, ਜੰਮੂ ਤੋਂ ਬੈਂਕ ਗਬਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ 'ਤੇ ਐਸਬੀਆਈ ਬੈਂਕ ਦੀ ਲੁਧਿਆਣਾ ਸ਼ਾਖਾ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ 87.88 ਕਰੋੜ ਰੁਪਏ ਦਾ ਕਰਜ਼ਾ ਘੁਟਾਲਾ ਕਰਨ ਦਾ ਦੋਸ਼ ਸੀ। ਸੀਬੀਆਈ ਨੇ ਇਸ ਮਾਮਲੇ ਦੇ ਆਧਾਰ 'ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ।
ਸੀਬੀਆਈ ਅਧਿਕਾਰੀਆਂ ਅਨੁਸਾਰ, ਸਟੇਟ ਬੈਂਕ ਆਫ਼ ਲੁਧਿਆਣਾ ਬ੍ਰਾਂਚ ਦੀ ਸ਼ਿਕਾਇਤ 'ਤੇ ਸਾਲ 2020 'ਚ ਭਾਰਤ ਪੇਪਰਜ਼ ਮਿੱਲ ਅਤੇ ਇਸ ਦੇ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰਾਂ ਅਤੇ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਕੰਪਨੀ ਦੇ ਤਤਕਾਲੀ ਡਾਇਰੈਕਟਰਾਂ ਅਨਿਲ ਕੁਮਾਰ ਅਤੇ ਪ੍ਰਵੀਨ ਅਗਰਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤ ਪੇਪਰ ਮਿੱਲ ਲੰਗੇਟ, ਕਠੂਆ ਵਿੱਚ 400 ਕਨਾਲ ਜ਼ਮੀਨ ਵਿੱਚ ਸਥਿਤ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ : Chandigarh Mayor Election Updates: ਚੰਡੀਗੜ੍ਹ ਮੇਅਰ ਚੋਣ; ਹਾਈ ਕੋਰਟ ਨੇ ਚੋਣ ਅਫਸਰ ਤੇ ਮੇਅਰ ਮਨੋਜ ਕੁਮਾਰ ਤੋਂ ਮੰਗਿਆ ਜਵਾਬ
ਅੱਜ ਦੁਪਹਿਰ ਸਮੇਂ ਫੈਕਟਰੀ ਦੇ ਅਧਿਕਾਰੀਆਂ ਵੱਲੋਂ ਕਈ ਮੁਲਾਜ਼ਮਾਂ ਨੂੰ ਪਿਛਲੇ ਪਾਸੇ ਸ਼ਟਰਾਂ ਤੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : Kejirwal News: ਦਿੱਲੀ ਮੁੱਖ ਮੰਤਰੀ ਕੇਜਰੀਵਾਲ ਨੂੰ ਈਡੀ ਨੇ ਪੇਸ਼ ਹੋਣ ਲਈ ਮੁੜ ਸੰਮਨ ਭੇਜਿਆ