ਅਧਿਆਪਕ ਨੇ ਸਰਕਾਰੀ ਸਕੂਲ ਦੀ ਕੀਤੀ ਕਾਇਆ ਕਲਪ, ਸਿੱਖਿਆ ਮੰਤਰੀ ਵੇਖਣ ਪਹੁੰਚੇ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੁਆਰਾ ਨਾਭਾ ਹਲਕੇ ’ਚ ਪੈਂਦੇ ਪਿੰਡ ਥੂਹੀ ਦੇ ਸਰਕਾਰ ਸਕੂਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਕੂਲ ’ਚ ਬਣੇ ਇੰਨਡੋਰ ਸਟੇਡੀਅਮ (Indoor Stadium) ਦਾ ਨਿਰੀਖਣ ਕੀਤਾ। ਛੁੱਟੀ ਤੋਂ ਬਾਅਦ ਸਕੂਲ ’ਚ ਵੱਖ-ਵੱਖ ਖੇਡਾਂ ਦਾ ਅਭਿਆਸ ਕਰ ਰਹੇ ਵਿਦਿਆਰਥੀਆਂ ਨਾਲ ਸਿੱ
Education Minister Harjot Singh Bains: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੁਆਰਾ ਨਾਭਾ ਹਲਕੇ ’ਚ ਪੈਂਦੇ ਪਿੰਡ ਥੂਹੀ ਦੇ ਸਰਕਾਰ ਸਕੂਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਕੂਲ ’ਚ ਬਣੇ ਇੰਨਡੋਰ ਸਟੇਡੀਅਮ (Indoor Stadium) ਦਾ ਨਿਰੀਖਣ ਕੀਤਾ।
ਛੁੱਟੀ ਤੋਂ ਬਾਅਦ ਸਕੂਲ ’ਚ ਵੱਖ-ਵੱਖ ਖੇਡਾਂ ਦਾ ਅਭਿਆਸ ਕਰ ਰਹੇ ਵਿਦਿਆਰਥੀਆਂ ਨਾਲ ਸਿੱਖਿਆ ਮੰਤਰੀ ਨੇ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਸਕੂਲ ਦੇ ਅਧਿਆਪਕ ਹਰਿੰਦਰ ਸਿੰਘ ਗਰੇਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਸਕੂਲ ਦੀ ਕਾਇਆ ਕਲਪ ਕੀਤੀ ਗਈ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਸਿਖਿਆ ਮੰਤਰੀ ਨੇ ਕਿਹਾ ਕੀ ਸਾਨੂੰ ਅਧਿਆਪਕ ਹਰਿੰਦਰ ਸਿੰਘ ਗਰੇਵਾਲ ਵਰਗੇ ਅਧਿਆਪਕਾਂ ਤੋਂ ਸਿਖਣ ਦੀ ਲੋੜ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਪਿੰਡ ਥੂਹੀ ਦੇ ਸਰਕਾਰੀ ਸਕੂਲ ਨੂੰ ਵਾਰ-ਵਾਰ ਵੇਖਣ ਨੂੰ ਜੀ ਕਰਦਾ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਸਕੂਲਾਂ ਦੀ ਹਾਲਤ ਸੁਧਾਰਨ ਵੱਲ ਵਧੇਰੇ ਧਿਆਨ ਦੇ ਰਹੀ ਹੈ, ਜਿਨ੍ਹਾਂ ਸਕੂਲਾਂ ਦੀ ਹਾਲਤ ਖਸਤਾ ਹੈ।
ਇਸ ਮੌਕੇ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਜ਼ਿਆਦਾਤਰ ਅਧਿਆਪਕ ਧਰਨੇ ਮੁਜ਼ਾਹਰਿਆਂ ਉੱਤੇ ਹੀ ਰਹਿੰਦੇ ਸਨ, ਪਰ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਤਾਂ ਅਸੀਂ ਸਿੱਖਿਆ ਦੇ ਸੁਧਾਰ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ।
ਇਸ ਮੌਕੇ ਉਨ੍ਹਾਂ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ, ਇਸ ਨਾਲ ਜਿੱਥੇ ਬੱਚਿਆਂ ਨੂੰ ਹਰ ਪ੍ਰਕਾਰ ਦੀ ਸਰਕਾਰੀ ਸਹੂਲਤ ਮਿਲੇਗੀ ਉਥੇ ਪ੍ਰਾਈਵੇਟ ਸਕੂਲਾਂ ਵਿੱਚ ਫ਼ੀਸ ਦੀ ਹੋ ਰਹੀ ਬਰਬਾਦੀ ਤੋਂ ਵੀ ਬਚਿਆ ਜਾਵੇਗਾ।
ਇਸ ਦੌਰਾਨ ਹਰਜੋਤ ਸਿੰਘ ਬੈਂਸ ਨੇ ਸਕੂਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਸਕੂਲ ਦੀ ਹਰ ਤਰ੍ਹਾਂ ਦੀ ਮਾਲੀ ਮਦਦ ਕਰਨ ਦਾ ਯਤਨ ਕਰਨਗੇ।
ਇਹ ਵੀ ਪੜ੍ਹੋ: ਸਰਦੇ-ਪੁੱਜਦੇ ਪਰਿਵਾਰ ਪ੍ਰਾਪਤ ਕਰ ਰਹੇ ਸੀ ਮੁਫ਼ਤ ਅਨਾਜ, ਸਰਕਾਰ ਵਲੋਂ ਕੱਟੇ ਗਏ ਰਾਸ਼ਨ ਕਾਰਡ