Punjab Weather News: ਪੰਜਾਬ `ਚ ਤੂਫਾਨ ਬਿਪਰਜੋਏ ਦਾ ਹੁਣ ਨਹੀਂ ਦਿਸੇਗਾ ਅਸਰ, ਮੌਸਮ ਵਿਭਾਗ ਨੇ ਅਲਰਟ ਕੀਤੇ ਖ਼ਤਮ
Punjab Weather News: ਪੰਜਾਬ ਵਿੱਚ ਤੂਫਾਨ ਬਿਪਰਜੋਏ ਦਾ ਅਸਰ ਹੁਣ ਲਗਭਗ ਖ਼ਤਮ ਹੋ ਗਿਆ ਹੈ। ਹਾਲਾਂਕਿ ਸੋਮਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾਂ ਵਿੱਚ ਹਵਾ ਤੇ ਹਲਕਾ ਮੀਂਹ ਪਿਆ। ਇਸ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਪਾਈ।
Punjab Weather News: ਅਰਬ ਸਾਗਰ ਤੋਂ ਸ਼ੁਰੂ ਹੋਏ ਚੱਕਰਵਾਤੀ ਤੂਫ਼ਾਨ ਬਿਪਰਜੋਏ ਨੇ ਉੱਤਰੀ ਭਾਰਤ ਵਿੱਚ ਆਉਂਦੇ ਹੀ ਆਪਣਾ ਰਾਹ ਬਦਲ ਲਿਆ। ਇਸ ਤੋਂ ਬਾਅਦ ਹੁਣ ਪੰਜਾਬ 'ਚ ਮੌਸਮ ਵਿਭਾਗ ਨੇ ਸਾਰੇ ਅਲਰਟ ਖਤਮ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅੱਜ ਨੂੰ ਛੱਡ ਕੇ ਅਗਲੇ 4 ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਵਧਣ ਦੀ ਸੰਭਾਵਨਾ ਹੈ।
ਹਾਲਾਂਕਿ ਸੋਮਵਾਰ ਨੂੰ ਦਿਨ ਸਮੇਂ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ ਪਰ ਸ਼ਾਮ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੇਜ਼ ਹਵਾ ਚੱਲੀ ਅਤੇ ਕੁਝ ਥਾਵਾਂ ਉਤੇ ਹਲਕੀ ਬੂੰਦਾਬਾਂਦੀ ਵੀ ਹੋਈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਹੁਣ ਵੈਸਟਰਨ ਡਿਸਟਰਬੈਂਸ ਕਾਰਨ 24 ਜੂਨ ਨੂੰ ਮੀਂਹ ਦੇ ਆਸਾਰ ਬਣ ਰਹੇ ਹਨ।
ਦਰਅਸਲ ਉੱਤਰ ਭਾਰਤ ਵੱਲ ਵਧ ਰਹੇ ਬਿਪਰਜੋਏ ਦੀ ਰਫਤਾਰ ਵਿੱਚ ਕਮੀ ਆ ਗਈ। ਸਮੁੰਦਰ ਵਿੱਚ 200 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੇ ਇਸ ਤੂਫ਼ਾਨ ਦੀ ਰਫ਼ਤਾਰ ਹੁਣ ਸਿਰਫ਼ 45 ਕਿਲੋਮੀਟਰ ਰਹਿ ਗਈ ਹੈ। ਇੰਨਾ ਹੀ ਨਹੀਂ ਇਹ ਤੂਫਾਨ ਹਰਿਆਣਾ ਦਿੱਲੀ ਵੱਲ ਵਧਣ ਦੀ ਬਜਾਏ ਹੁਣ ਯੂਪੀ ਵੱਲ ਝੁਕ ਗਿਆ ਹੈ। ਜਿਸ ਕਾਰਨ ਪੰਜਾਬ 'ਚ ਤੂਫਾਨ ਆਉਣ ਦਾ ਕੋਈ ਅਲਰਟ ਨਹੀਂ ਹੈ ਪਰ ਮਾਲਵੇ ਵਿੱਚ ਤੂਫ਼ਾਨ ਕਾਰਨ ਬਣੇ ਦਬਾਅ ਕਾਰਨ ਅੱਜ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਨੇ ਆਉਣ ਵਾਲੇ 4 ਦਿਨਾਂ 'ਚ ਦਿਨ ਦਾ ਤਾਪਮਾਨ 42 ਡਿਗਰੀ ਨੂੰ ਪਾਰ ਕਰਨ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਅੱਜ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 38 ਡਿਗਰੀ ਦੇ ਨੇੜੇ ਪਹੁੰਚ ਸਕਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਆਉਣ ਵਾਲੀ 24 ਤਰੀਕ ਨੂੰ ਵੈਸਟਰਨ ਡਿਸਟਰਬੈਂਸ ਫਿਰ ਤੋਂ ਗਰਮੀ ਤੋਂ ਕੁਝ ਰਾਹਤ ਦੇ ਸਕਦਾ ਹੈ। ਇਸ ਵੈਸਟਰਨ ਡਿਸਟਰਬੈਂਸ ਕਾਰਨ 23 ਜੂਨ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ 'ਚ ਮੀਂਹ ਪੈਣ ਦੀ ਸੰਭਾਵਨਾ 25 ਫੀਸਦੀ ਹੈ।
ਇਹ ਵੀ ਪੜ੍ਹੋ : Gurbani Free Broadcast News: ਗੁਰਬਾਣੀ ਪ੍ਰਸਾਰਣ ਮਾਮਲੇ 'ਤੇ SGPC ਪ੍ਰਧਾਨ ਧਾਮੀ ਦਾ CM ਮਾਨ ਨੂੰ ਜਵਾਬ
ਬਿਪਰਜੋਏ ਨੇ ਜਿੱਥੇ ਗੁਜਰਾਤ ਤੇ ਰਾਜਸਥਾਨ 'ਚ ਸਥਿਤੀ ਨੂੰ ਵਿਗਾੜਿਆ ਉੱਥੇ ਹੀ ਇਸ ਦਾ ਅਸਰ ਮਾਨਸੂਨ 'ਤੇ ਵੀ ਦੇਖਣ ਨੂੰ ਮਿਲਿਆ ਹੈ। ਮਾਨਸੂਨ ਜੋ ਅੱਜ ਦੀ ਤਰੀਕ ਤੱਕ ਮੱਧ ਪ੍ਰਦੇਸ਼ ਤੇ ਕੇਂਦਰੀ ਯੂਪੀ ਵਿੱਚ ਪਹੁੰਚ ਜਾਣਾ ਚਾਹੀਦਾ ਸੀ, ਦਸ ਦਿਨ ਪਛੜ ਰਿਹਾ ਹੈ। ਜੇਕਰ ਇਹ ਰਫ਼ਤਾਰ ਜਾਰੀ ਰਹੀ ਤਾਂ 30 ਜੂਨ ਤੱਕ ਪੰਜਾਬ 'ਚ ਦਸਤਕ ਦੇਣ ਵਾਲਾ ਮਾਨਸੂਨ 10 ਜੁਲਾਈ ਤੋਂ ਬਾਅਦ ਪੰਜਾਬ ਪਹੁੰਚੇਗਾ। ਅੰਮ੍ਰਿਤਸਰ ਵਿੱਚ ਦਿਨ ਦਾ ਘੱਟੋ-ਘੱਟ ਤਾਪਮਾਨ 24 ਡਿਗਰੀ ਦਰਜ ਕੀਤਾ ਗਿਆ। ਇਸ ਨਾਲ ਹੀ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਤੱਕ ਪਹੁੰਚ ਸਕਦਾ ਹੈ। ਅੰਮ੍ਰਿਤਸਰ ਵਿੱਚ ਬੀਤੀ ਰਾਤ 2 ਐਮਐਮ ਮੀਂਹ ਰਿਕਾਰਡ ਕੀਤਾ ਗਿਆ। ਜਿਸ ਕਾਰਨ ਦਿਨ ਦੀ ਸ਼ੁਰੂਆਤ ਸਵੇਰੇ ਥੋੜ੍ਹੀ ਠੰਢ ਰਹੀ।
ਇਹ ਵੀ ਪੜ੍ਹੋ : Gurbani Free Broadcast News: ਗੁਰਬਾਣੀ ਪ੍ਰਸਾਰਣ ਦੇ ਫੈਸਲੇ ਨੂੰ ਲੈ ਕੇ ਨਵਜੋਤ ਸਿੱਧੂ ਨੇ CM ਮਾਨ ਦੀ ਕੀਤੀ ਸ਼ਲਾਘਾ