Mohali News: ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਦੇ ਵਿੱਤ ਕਮਿਸ਼ਨਰ ਕ੍ਰਿਸ਼ਨ ਕੁਮਾਰ ਤੇ ਵਰੁਣ ਰੂਜਮ ਕਮਿਸ਼ਨਰ ਆਬਕਾਰੀ ਦੀ ਦੇਖ ਰੇਖ ਵਿੱਚ ਜਸਕਰਨ ਸਿੰਘ ਬਰਾੜ ਡਾਇਰੈਕਟਰ ਇਨਵੈਸਟੀਗੇਸ਼ਨ ਪੰਜਾਬ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮਠਿਆਈਆਂ ਤੇ ਕਨਫੈਕਸ਼ਨਰੀ ਦੀਆਂ ਦੁਕਾਨਾਂ ਵੱਲੋਂ ਜੋ ਮਠਿਆਈਆਂ ਜਾਂ ਕਨਫੈਕਸ਼ਨ ਦਾ ਸਮਾਨ ਵੇਚਿਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Ind vs NZ: 36 ਸਾਲ ਬਾਅਦ ਨਿਊਜ਼ਲੈਂਡ ਨੇ ਭਾਰਤ ਵਿੱਚ ਟੈਸਟ ਮੈਚ ਜਿੱਤਿਆ, ਸੀਰੀਜ਼ 'ਚ 1-0 ਨਾਲ ਅੱਗੇ


ਉਸ ਦਾ ਸਹੀ ਮਾਤਰਾ ਵਿੱਚ ਜੀਐਸਟੀ ਅਦਾ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮੋਹਾਲੀ ਦੇ ਅੰਮ੍ਰਿਤ ਕਨੈਕਸ਼ਨਰ ਪਟਿਆਲਾ ਸਥਿਤ ਅਨੇਜਾ ਗੋਪਾਲ ਅਤੇ ਵੱਖ-ਵੱਖ ਦੁਕਾਨਾਂ ਉਤੇ ਛਾਪੇਮਾਰੀ ਕੀਤੀ ਗਈ ਅਤੇ ਸੇਲ ਦਾ ਰਿਕਾਰਡ ਜ਼ਬਤ ਕਰਕੇ ਨਾਲ ਲੈ ਗਏ ਹਨ, ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਬੰਧਤ ਅਫਸਰਾਂ ਨੇ ਕਿਹਾ ਕਿ ਰਿਕਾਰਡ ਅਤੇ ਸਟੋਕ ਰਜਿਸਟਰਾਂ ਦਾ ਮਿਲਾਨ ਕਰਨ ਉਪਰੰਤ ਜੋ ਵੀ ਕਾਰਵਾਈ ਬਣੇਗੀ ਉਹ ਅਮਲ ਵਿਚ ਲਿਆਂਦੀ ਜਾਵੇਗੀ।


ਇਹ ਵੀ ਪੜ੍ਹੋ : Jalandhar News: ਜਲੰਧਰ 'ਚ 6 ਨਜਾਇਜ਼ ਪਿਸਤੌਲਾਂ ਸਮੇਤ 3 ਤਸਕਰ ਗ੍ਰਿਫ਼ਤਾਰ; ਮੁਲਜ਼ਮ ਬੰਬੀਹਾ ਗੈਂਗ ਨਾਲ ਜੁੜੇ ਮੁਲਜ਼ਮ