Punjab Police News (ਬਿਮਲ ਸ਼ਰਮਾ): ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਸਖਤ ਦਿਸ਼ਾ ਨਿਰਦੇਸ਼ਾਂ ਅਧੀਨ ਸਹਾਇਕ ਕਮਿਸ਼ਨਰ ਆਬਕਾਰੀ ਰੂਪਨਗਰ ਰੇਂਜ , ਅਸ਼ੋਕ ਚਲਹੋਤਰਾ ਅਤੇ ਉਪ ਆਬਕਾਰੀ ਤੇ ਕਰ ਕਮਿਸ਼ਨਰ ਬਿਲਾਸਪੁਰ ਸ਼ਿਲਪਾ ਕਪਿਲ ਵੱਲੋਂ ਆਪਸੀ ਤਾਲਮੇਲ ਨਾਲ ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਦੇ ਪਿੰਡ ਦਬਟ , ਪਿੰਡ ਮਜਾਰੀ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਇੱਕ ਸਾਂਝਾ ਸਰਚ ਅਭਿਆਨ ਕੀਤਾ।


COMMERCIAL BREAK
SCROLL TO CONTINUE READING

ਸਵੇਰੇ 4:00 ਵਜੇ ਤੋਂ ਸ਼ੁਰੂ ਹੋ ਕੇ ਕਰੀਬ 8 ਘੰਟੇ ਚੱਲਿਆ ਜਿਸ ਦੌਰਾਨ 18000 ਲੀਟਰ ਲਾਹਣ ਤੇ 10 ਚੱਲਦੀਆਂ ਭੱਠੀਆਂ ਵੀ ਬਰਾਮਦ ਹੋਈਆਂ।


ਇਹ ਵੀ ਪੜ੍ਹੋ : Delhi Excise Policy Case: ਸੰਜੇ ਸਿੰਘ ਦੀ ਜ਼ਮਾਨਤ ਤੇ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ SC 'ਚ ਸੁਣਵਾਈ


ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਸ਼ੋਕ ਚਲਹੋਤਰਾ ਨੇ ਦੱਸਿਆ ਕਿ ਸਾਂਝਾ ਸਰਚ ਆਪ੍ਰੇਸ਼ਨ ਸਵੇਰੇ 4:00 ਵਜੇ ਤੋਂ ਸ਼ੁਰੂ ਹੋ ਕੇ ਕਰੀਬ 8 ਘੰਟੇ ਚੱਲਿਆ। ਇਸ ਅਭਿਆਨ ਦੌਰਾਨ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਉੱਤੇ ਚੋਟ ਕਰਦਿਆਂ ਵਿਭਾਗ ਨੇ 18000 ਲੀਟਰ ਲਾਹਣ ਬਰਾਮਦ ਕੀਤੀ। ਜਿਸਨੂੰ ਕਿ ਮੌਕੇ ਉਤੇ ਹੀ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ 10 ਚੱਲਦੀਆਂ ਭੱਠੀਆਂ ਵੀ ਬਰਾਮਦ ਹੋਈਆਂ ਅਤੇ ਉਨ੍ਹਾਂ ਚਲਦੀਆਂ ਭੱਠੀਆਂ ਨੂੰ ਵੀ ਤੁਰੰਤ ਨਸ਼ਟ ਕੀਤਾ ਗਿਆ।


ਕਾਬਿਲੇਗੌਰ ਹੈ ਕਿ ਬੀਤੇ ਦਿਨ ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਸ਼ਰਾਬ ਨੂੰ ਫੜ੍ਹਨ ਲਈ ਵਿੱਢੀ ਮੁਹਿੰਮ ਤਹਿਤ ਸਤਲੁਜ ਦਰਿਆ ਦੇ ਇਲਾਕੇ ਵਿੱਚ 32000 ਹਜ਼ਾਰ ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਸੀ। ਪੰਜਾਬ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਸਾਂਝੀ ਆਪ੍ਰੇਸ਼ਨ ਤਹਿਤ 3200 ਹਜ਼ਾਰ ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਮੁਹਿੰਮ ਲਈ ਡ੍ਰੋਨ ਦਾ ਵੀ ਇਸਤੇਮਾਲ ਕੀਤਾ ਹੈ। ਕਾਬਿਲੇਗੌਰ ਹੈ ਕਿ ਬੀਤੇ ਦਿਨ ਸਤਲੁਜ ਦਰਿਆ ਦੇ ਨਾਲ ਲੱਗਦੇ ਮਹਿਤਪੁਰ ਦੇ ਇਲਾਕੇ 'ਚ ਬਰਸਾਤ ਦਰਮਿਆਨ ਜਲੰਧਰ ਦੇਹਾਤ ਪੁਲਿਸ ਤੇ ਜਲੰਧਰ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ।


ਪੁਲਿਸ ਨੇ ਮੌਕੇ ਤੋਂ ਕਰੀਬ 4.50 ਲੱਖ ਲੀਟਰ ਲਾਹਣ, 8 ਕਿਲੋ ਡੋਡਾ, ਭੁੱਕੀ ਅਤੇ ਸ਼ਰਾਬ ਦੀਆਂ ਭੱਠੀਆਂ ਬਰਾਮਦ ਕੀਤੀਆਂ ਹਨ। ਹਾਲਾਂਕਿ ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀ ਦਰਿਆ ਪਾਰ ਕਰਕੇ ਲੁਧਿਆਣਾ ਵੱਲ ਭੱਜ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਇੰਨੇ ਬਦਮਾਸ਼ ਸਨ ਕਿ ਉਨ੍ਹਾਂ ਨੇ ਸਤਲੁਜ ਦਰਿਆ ਨੇੜੇ ਵੱਡੇ-ਵੱਡੇ ਟੋਏ ਬਣਾ ਲਏ ਸਨ। ਮੁਲਜ਼ਮ ਇਸ ਵਿੱਚ ਲੱਕੜ ਦੇ ਸਟੈਂਡ ਰੱਖ ਕੇ ਸ਼ਰਾਬ ਬਣਾ ਰਹੇ ਸਨ।


ਇਹ ਵੀ ਪੜ੍ਹੋ : Sushil & Sheetal Angural Security: ਭਾਜਪਾ 'ਚ ਸ਼ਾਮਿਲ ਹੋਏ ਸ਼ੀਤਲ ਅੰਗੁਰਲ ਨੂੰ ਮਿਲੀ 'Y' ਤੇ ਸੁਸ਼ੀਲ ਰਿੰਕੂ ਨੂੰ ਮਿਲੀ 'Y+' ਸੁਰੱਖਿਆ