Bhatinda News:  ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਤੇ ਸ਼ਾਨਦਾਰ ਸਿਹਤ ਸੇਵਾਵਾਂ ਦੇਣ ਦਾ  ਵਾਅਦਾ ਕੀਤਾ ਸੀ। ਇਸ ਦੇ ਮੱਦੇਨਜ਼ਰ ਬਠਿੰਡਾ ਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਬਠਿੰਡਾ ਦੀ ਆਰਮੀ ਕੰਟੋਨਮੈਂਟ ਦੇ ਨਾਲ ਜਾਂਦੀ ਰਿੰਗ ਰੋਡ ਉੱਪਰ ਲੋਕਾਂ ਲਈ ਸੈਰਗਾਹ ਬਣਾ ਕੇ ਦਿੱਤੀ ਜਾ ਰਹੀ ਹੈ ਜਿਸ ਨਾਲ ਲੋਕ ਆਪਣੇ ਬੱਚਿਆਂ ਦੇ ਨਾਲ ਸਵੇਰੇ ਸ਼ਾਮ ਸੈਰ ਕਰ ਸਕਦੇ ਹਨ ਕਿਉਂਕਿ ਲੰਬੇ ਸਮੇਂ ਤੋਂ ਏਰੀਏ ਦੇ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਚਾਰੋਂ ਪਾਸੇ ਸੜਕਾਂ ਦੇ ਵਿਛੇ ਵੱਡੇ-ਵੱਡੇ ਜਾਲਾਂ ਕਾਰਨ ਕੋਈ ਵੀ ਸੈਰਗਾਹ ਨਹੀਂ ਸੀ।


COMMERCIAL BREAK
SCROLL TO CONTINUE READING

ਇਸ ਨੂੰ ਦੇਖਦੇ ਹੋਏ ਬਠਿੰਡਾ ਨਗਰ ਸੁਧਾਰ ਟਰਸਟ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਉਤੇ ਸੈਰਗਾਹ ਬਣਾਈ ਗਈ। ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਦੱਸਿਆ ਕਿ ਚੋਣਾਂ ਵਿੱਚ ਉਨ੍ਹਾਂ ਦੀ ਗੁਜਰਾਤ ਦੇ ਜ਼ਿਲ੍ਹਾ ਬੜੌਦਰਾ ਡਿਊਟੀ ਲੱਗੀ ਸੀ ਜਿੱਥੇ ਉਨ੍ਹਾਂ ਨੇ ਦੇਖਿਆ ਕਿ ਬਹੁਤ ਵੱਡੇ ਪੱਧਰ ਉਤੇ ਬਹੁਤ ਹੀ ਸੋਹਣੀਆਂ ਸੈਰਗਾਹ ਬਣੀਆਂ ਹੋਈਆਂ ਸਨ।


ਇਨ੍ਹਾਂ ਦੀ ਤਰਜ ਉਤੇ ਕੰਮ ਕਰਦਿਆਂ ਬਠਿੰਡਾ ਸ਼ਹਿਰ ਵਿੱਚ ਸੋਹਣੀ ਸੈਰਗਾਹ ਬਣਾਈ ਜਿਸ ਵਿੱਚ ਲੋਕਾਂ ਦੇ ਚੱਲਣ ਲਈ ਮਿੱਟੀ ਦੀ ਜਗ੍ਹਾ ਕੇਰੀ ਸੁਰਖੀ ਖੰਜੂਰਾ ਦੇ ਸਪੈਸ਼ਲ ਬੂਟੇ ਅਤੇ ਬਾਹਰੋਂ ਤਿਤਲੀਆਂ ਵਾਲੇ ਸਪੈਸ਼ਲ ਬੂਟੇ ਮੰਗਵਾਏ ਹਨ। ਸੈਰਗਾਹ ਵਿੱਚ ਸਾਡਾ ਬਠਿੰਡਾ ਸਾਡਾ ਮਾਣ ਸੈਲਫੀ ਪੁਆਇੰਟ ਵੀ ਬਣਾਇਆ ਹੈ।


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਸੋਚ ਹੈ ਕਿ ਲੋਕਾਂ ਦੀ ਚੰਗੀ ਸਿਹਤ ਲਈ ਸ਼ਹਿਰਾਂ ਵਿੱਚ ਸਖ਼ਤ ਮਿਹਨਤ ਦੀ ਜ਼ਰੂਰਤ ਹੈ ਅਤੇ ਸ਼ਹਿਰ ਵਿੱਚ ਹੋਰ ਵੀ ਕਈ ਥਾਵਾਂ ਉਤੇ ਅਜਿਹੀਆਂ ਸੈਰਗਾਹਾਂ ਬਣਾਈਆਂ ਜਾਣਗੀਆਂ। ਸੈਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਵੱਲੋਂ ਬਹੁਤ ਸ਼ਾਨਦਾਰ ਸੈਰਗਾਹ ਬਣਾਈ ਗਈ ਹੈ ਜਿੱਥੇ ਛੋਟੇ ਛੋਟੇ ਬੱਚੇ ਮੋਬਾਈਲਾਂ ਵਿੱਚ ਲੱਗੇ ਰਹਿੰਦੇ ਸੀ ਤਾਂ ਹੁਣ ਆਪਣੇ ਦਾਦਿਆਂ ਦਾਦੀਆਂ ਅਤੇ ਮਾਪਿਆਂ ਦੇ ਨਾਲ ਇੱਥੇ ਸਵੇਰੇ ਸ਼ਾਮ ਸੈਰ ਕਰਦੇ ਹਨ।


ਇਹ ਵੀ ਪੜ੍ਹੋ : Punjab Breaking Live Updates: ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਨੇ ਚੁੱਕੀ ਸਹੁੰ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ


ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦਾ ਸ਼ਲਾਘਾਯੋਗ ਕੰਮ ਹੈ ਅਸੀਂ ਸਰਕਾਰ ਦਾ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਇਸ ਸੈਰਗਾਹ ਦੇ ਨਾਲ ਪੰਜ ਸੱਤ ਕਲੋਨੀਆਂ ਲੱਗਦੀਆਂ ਹਨ।


ਇਹ ਵੀ ਪੜ੍ਹੋ : Haryana Congress: ਕਾਂਗਰਸੀ ਆਗੂਆਂ ਦਾ ਆਪਸੀ ਕਲੇਸ਼ ਮੁੜ ਆਇਆ ਸਹਾਮਣੇ, ਕੁਮਾਰੀ ਸ਼ੈਲਜਾ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ