Amritsar News (ਭਰਤ ਸ਼ਰਮਾ): ਚਰਨਜੀਤ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾਗੜ ਤਲਾੜਾਂ ਜੋ ਪੇਸ਼ੇ ਵਜੋਂ ਆਰਐਮਪੀ ਡਾਕਟਰ ਵਜੋਂ ਪਿੰਡ ਨੰਗਲ ਗੁਰੂ ਵਿੱਚ ਕਲੀਨਿਕ ਖੋਲ੍ਹਿਆ ਹੈ। 


COMMERCIAL BREAK
SCROLL TO CONTINUE READING

ਉਨ੍ਹਾਂ ਨੇ 3 ਸਤੰਬਰ  ਨੂੰ ਥਾਣਾ ਜੰਡਿਆਲਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ 20-8-2024 ਨੂੰ ਉਸਨੂੰ ਅਣਪਛਾਤੇ ਵਿਦੇਸ਼ੀ ਨੰਬਰਾਂ ਤੋਂ ਵਾਰ-ਵਾਰ ਫੋਨ ਆਏ। ਜਿਨ੍ਹਾਂ ਨੂੰ ਉਸ ਵੱਲੋਂ ਰਿਸੀਵ ਨਹੀਂ ਕੀਤਾ ਗਿਆ। ਜੋ ਮਿਤੀ 22-8-2024 ਦੀ ਰਾਤ ਨੂੰ ਜਦ ਸੁਖਦੇਵ ਸਿੰਘ ਆਪਣੀ ਡਾਕਟਰੀ ਦੀ ਦੁਕਾਨ ਬੰਦ ਕਰਕੇ ਆਪਣੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ ਤਾਂ ਮੋਟਰਸਾਈਕਲ ਉਤੇ ਸਵਾਰ ਦੋ ਨੌਜਵਾਨਾਂ ਵੱਲੋਂ ਸੁਖਦੇਵ ਸਿੰਘ ਰਸਤਾ ਰੋਕ ਕੇ ਪਿਸਤੌਲ ਦੀ ਨੋਕ ਉਤੇ ਉਸਨੂੰ ਅਤੇ ਉਸਦੇ ਲੜਕੇ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਦਿੰਦੇ ਹੋਏ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਫੋਨਾਂ ਨੂੰ ਚੁੱਕਣ ਅਤੇ 5 ਲੱਖ ਰੁਪਏ ਫਿਰੌਤੀ ਵਜੋਂ ਦੇਣ ਲਈ ਤਿਆਰ ਰਹਿਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਵਿੱਚ ਵੀ ਮੁਲਜ਼ਮਾਂ ਵੱਲੋਂ ਸੁਖਦੇਵ ਸਿੰਘ ਨੂੰ ਵਾਰ-ਵਾਰ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ।


ਇਸ ਉਤੇ ਸੁਖਦੇਵ ਸਿੰਘ ਵੱਲੋਂ 3 ਲੱਖ ਰੁਪਏ ਪਿੰਡ ਭਿੰਡਰ ਵਿੱਚ ਉਕਤ ਮੁਲਜ਼ਮਾਂ ਦੇ ਹਵਾਲੇ ਕੀਤੇ ਗਏ ਸਨ ਤੇ ਬਾਕੀ ਦੇ 2 ਲੱਖ ਰੁਪਏ ਦੇਣੇ ਬਾਕੀ ਸਨ। ਇਸ ਸਬੰਧੀ ਮੁੱਖ ਅਫਸਰ ਥਾਣਾ ਜੰਡਿਆਲਾ ਵੱਲੋਂ ਤੁਰੰਤ ਮੁਕੱਦਮਾ ਨੰ. 229 ਮਿਤੀ 03-09-2024 ਜੁਰਮ 308(5),62,351 BNS 25-27-54-59 ARMS ACT ਤਹਿਤ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ।


ਰਵਿੰਦਰ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਜੰਡਿਆਲਾ ਗੁਰੂ ਅਤੇ INSP ਮੁਖਤਿਆਰ ਸਿੰਘ ਥਾਣਾ ਜੰਡਿਆਲਾ ਦੀ ਅਗਵਾਈ ਵਿਚ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਅਤੇ ਆਧੁਨਿਕ ਢੰਗ ਤਰੀਕਿਆਂ ਨਾਲ ਜਾਂਚ ਕਰਦੇ ਹੋਏ 24 ਘੰਟੇ ਦੇ ਅੰਦਰ-ਅੰਦਰ ਇਸ 7 ਮੈਂਬਰੀ ਫਿਰੌਤੀ ਗੈਂਗ ਦਾ ਪਰਦਾਫਾਸ਼ ਕਰਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੇਸੀ ਪਿਸਤੌਲ 315 ਬੋਰ, ਵਾਰਦਾਤ ਵਿਚ ਇਸਤੇਮਾਲ ਮੋਟਰਸਾਈਕਲ, ਵਾਰਦਾਤ ਵਿੱਚ ਵਰਤੀ ਕਾਰ, ਫਿਰੌਤੀ ਦੇ 1,50,000 ਰੁਪਏ ਬਰਾਮਦ ਕੀਤੇ ਗਏ ਹਨ।


ਕਾਬਿਲੇਗੌਰ ਹੈ ਕਿ ਇਹ ਧਮਕੀਆਂ ਬਦਨਾਮ ਗੈਂਗਸਟਰਾਂ ਦੇ ਨਾਮ ਲੈ ਕੇ ਲੋਕਾਂ ਨੂੰ ਦਹਿਸ਼ਤ ਵਿੱਚ ਪਾ ਕੇ ਸਥਾਨਕ ਵਿਅਕਤੀਆਂ ਵੱਲੋ ਕੀਤੀਆਂ ਜਾ ਰਹੀਆਂ ਸਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਨੰਗਲ ਗੁਰੂ ਜ਼ਿਲ੍ਹਾ ਅੰਮ੍ਰਿਤਸਰ, ਮਨਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਇਕਬਾਲ ਸਿੰਘ ਵਾਸੀ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਾਜਪਾਲ ਸਿੰਘ ਵਾਸੀ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ, ਸੁਮਨਦੀਪ ਸਿੰਘ ਉਰਫ ਸਿੰਮਾ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਖਾਨ ਛਾਬੜੀ ਜ਼ਿਲ੍ਹਾ ਤਰਨਤਾਰਨ, ਸ਼ਰਨਪ੍ਰੀਤ ਸਿੰਘ ਉਰਫ ਸ਼ਰਨ ਪੁੱਤਰ ਜਸਬੀਰ ਸਿੰਘ ਵਾਸੀ ਖੇਲਾ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ।


ਬਾਕੀ ਦੇ ਦੋ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਸਿੰਮਾ ਪੁੱਤਰ ਜਗਤਾਰ ਸਿੰਘ ਵਾਸੀ ਬੋਦਲ ਕੀਰੀ ਜ਼ਿਲ੍ਹਾ ਤਰਨਤਾਰਨ ਅਤੇ ਰਮਨਦੀਪ ਸਿੰਘ ਰਮਾ ਪੁੱਤਰ ਸਾਹਿਬ ਸਿੰਘ ਵਾਸੀ ਚਾਟੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਜੋ ਫਰਾਰ ਹਨ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।