Faridkot Jail News: ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ 12 ਮੋਬਾਇਲ ਅਤੇ 100 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਹੈ। ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਇਕ ਕੈਦੀ ਸਮੇਤ ਅਣਪਛਾਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਸ਼ਿਕਾਇਤ 'ਤੇ ਜੇਲ੍ਹ ਸਟਾਫ ਵਲੋਂ ਤਲਾਸ਼ੀ ਲੈਣ 'ਤੇ ਅੰਮ੍ਰਿਤਸਰ ਦੇ ਜ਼ਿਲਾ ਕੈਦੀ ਅਨੂਪ ਸਿੰਘ ਕੋਲੋਂ ਇਕ ਟੱਚ ਸਕਰੀਨ ਮੋਬਾਇਲ ਫੋਨ ਅਤੇ 100 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ, ਜਿਸ ਨੂੰ ਉਕਤ ਅਦਾਲਤ 'ਚ ਪੇਸ਼ ਕੀਤਾ ਗਿਆ। 


COMMERCIAL BREAK
SCROLL TO CONTINUE READING

ਜਿਸ ਤੋਂ ਬਾਅਦ ਉਕਤ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਕੋਲ ਇਤਰਾਜ਼ਯੋਗ ਸਮੱਗਰੀ ਜੇਲ੍ਹ 'ਚ ਕਿਵੇਂ ਪਹੁੰਚੀ ਜੇਕਰ ਇਸ ਮਾਮਲੇ 'ਚ ਕਿਸੇ ਦੀ ਮਿਲੀਭੁਗਤ ਪਾਈ ਗਈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਦੂਸਰੀ ਸ਼ਿਕਾਇਤ ਵਿੱਚ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਜੇਲ੍ਹ ਸਟਾਫ਼ ਨੂੰ 11 ਮੋਬਾਈਲ ਫ਼ੋਨ ਲਾਵਾਰਸ ਹਾਲਤ ਵਿੱਚ ਮਿਲੇ ਹਨ, ਜਿਸ ਸਬੰਧੀ ਅਣਪਛਾਤੇ ਕੈਦੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।


ਇਹ ਵੀ ਪੜ੍ਹੋ: Punjab News: ਅੰਮ੍ਰਿਤਸਰ 'ਚ ਅੰਨ੍ਹੇਵਾਹ ਫਾਇਰਿੰਗ, ਬੇਟੇ ਨੂੰ ਬਚਾਉਣ ਲਈ ਗਏ ਪਿਤਾ ਦਾ ਗੋਲੀ ਮਾਰ ਕੇ ਕਤਲ

ਇਸ ਤੋਂ ਬਾਅਦ ਬਰਾਮਦ ਕੀਤੇ ਮੋਬਾਈਲ ਫ਼ੋਨਾਂ ਦੀ ਜਾਂਚ ਕੀਤੀ ਜਾਵੇਗੀ ਕਿ ਉਹ ਕਿਸ ਤਰ੍ਹਾਂ ਜੇਲ ਅੰਦਰੋਂ ਮਿਲੇ ਸਨ, ਆਏ ਤੇ ਕੌਣ ਵਰਤ ਰਿਹਾ ਸੀ? ਗੌਰਤਲਬ ਹੈ ਕਿ ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਦੇ ਉੱਚ ਸੁਰੱਖਿਆ ਖੇਤਰ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਕਾਂਸਟੇਬਲ ਕੋਲੋਂ 2 ਮੋਬਾਈਲ ਫ਼ੋਨ, 1 ਈਅਰ ਫ਼ੋਨ ਅਤੇ 34 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। ਜੇਲ੍ਹ ਵਿੱਚ ਡਿਊਟੀ ਲਈ ਆਉਂਦੇ ਸਮੇਂ ਜੇਲ੍ਹ ਸਟਾਫ਼ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਤਲਾਸ਼ੀ ਲਈ ਗਈ ਤਾਂ ਉਸ ਨੇ ਆਪਣੇ ਅੰਡਰਵੀਅਰ 'ਚ ਇਹ ਸਾਮਾਨ ਛੁਪਾ ਲਿਆ ਸੀ।  


ਇਹ ਮੁਲਾਜ਼ਮ ਸਾਮਾਨ ਨੂੰ ਬਾਹਰ ਲੈ ਕੇ ਜਾ ਰਿਹਾ ਸੀ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਸਦਰ 'ਚ NDPS ਅਤੇ ਜੇਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ।


ਇਹ ਵੀ ਪੜ੍ਹੋ: Punjab News: ਪੰਜਾਬੀਆਂ ਨੇ ਵਿਦੇਸ਼ਾਂ 'ਚ ਵੱਡੀ ਮਿਹਨਤ ਸਦਕਾ ਵੱਡੀਆਂ ਪੁਲਾਂਘਾਂ ਪੁੱਟੀਆਂ!