Faridkot News: ਸਾਈਬਰ ਠੱਗੀ ਦਾ ਸ਼ਿਕਾਰ ਹੋਇਆ LIC ਏਜੰਟ, ਪੁਲਿਸ ਨੇ ਪੈਸੇ ਕਰਵਾਏ ਵਾਪਸ
Faridkot News: ਸਾਈਬਰ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਠੱਗਾਂ ਦੇ ਖਾਤਿਆਂ ਵਿੱਚੋਂ ਪੈਸੇ ਫਰੀਜ਼ ਕਰਵਾ ਕੇ ਖੁਸ਼ਵਿਦਰ ਸਿੰਘ ਨੂੰ ਵਾਪਸ ਕਰਵਾਏ।
Faridkot News: ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਨਾਲ ਆਨਲਾਈਨ ਠੱਗੀ ਵੱਜਣ ਦਾ ਮਾਮਲਾ ਸਹਾਮਣੇ ਆਇਆ ਸੀ। ਠੱਗੀ ਦਾ ਸ਼ਿਕਾਰ ਹੋਣ ਵਾਲਾ ਵਿਅਕਤੀ ਇੱਕ ਐਲਆਈਸੀ ਏਜੰਟ ਹੈ। ਉਸ ਕੋਲੋ ਕ੍ਰੈਡਿਟ ਕਾਰਡ ਅਪਡੇਟ ਕਰਨ ਦੇ ਬਹਾਨੇ 85 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਮਾਰੀ ਗਈ ਸੀ। ਇਸ ਮਾਮਲੇ 'ਚ ਉਸ ਵਿਅਕਤੀ ਵੱਲੋਂ ਸਾਇਬਰ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਸੀ। ਪੁਲਿਸ ਵੱਲੋਂ ਠੱਗੀ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ। ਉਸ ਵਿਅਕਤੀ ਦੀ ਸਾਰੀ ਰਕਮ ਵਾਪਸ ਕਰਵਾਈ ਗਈ।
ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਪਿੰਡ ਪੱਖੀ ਦੇ ਰਹਿਣ ਵਾਲੇ ਖੁਸ਼ਵਿਦਰ ਸਿੰਘ ਜੋ LIC ਦਾ ਏਜੇਂਟ ਹੈ ਨੂੰ ਇੱਕ ਕਾਲ ਆਉਂਦੀ ਹੈ ਕਿ ਉਹ HDFC ਬੈਂਕ ਤੋਂ ਬੋਲ ਰਹੇ ਹਨ ਅਤੇ ਉਨ੍ਹਾਂ ਦਾ ਕ੍ਰੈਡਿਟ ਕਾਰਡ ਹੋਲਡ ਹੋ ਚੁੱਕਾ ਹੈ। ਜਿਸ ਨੂੰ ਅਪਡੇਟ ਕਰਨਾ ਹੈ, ਪਹਿਲਾਂ ਤਾਂ ਖੁਸ਼ਵਿਦਰ ਸਿੰਘ ਵੱਲੋਂ ਇਸ ਕਾਲ ਨੂੰ ਬੇਧਿਆਨਾ ਕਰ ਦਿੱਤਾ ਪਰ ਮੁੜ ਦੋਬਾਰਾ ਕਾਲ ਕਰ ਠੱਗਾਂ ਵੱਲੋਂ ਉਸਨੂੰ ਗੱਲਾਂ 'ਚ ਲੈ ਲਿਆ ਕੇ ਉਸਤੋਂ OTP ਲੈ ਲਿਆ। ਜਿਸ ਤੋਂ ਬਾਅਦ ਠੱਗਾਂ ਵੱਲੋਂ ਉਸਦੇ ਖਾਤੇ ਚੋਂ 85 ਹਜ਼ਾਰ 620 ਰੁਪਏ ਉਡਾ ਦਿੱਤੇ ਗਏ। ਇਸ ਤੋਂ ਬਾਅਦ ਖੁਸ਼ਵਿੰਦਰ ਸਿੰਘ ਵੱਲੋਂ ਫਰੀਦਕੋਟ 'ਚ ਬਣੇ ਸਾਇਬਰ ਕ੍ਰਾਈਮ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਜਿਸ ਤੇ ਕਾਰਵਾਈ ਕਰਦੇ ਹੋਏ ਸਾਇਬਰ ਥਾਣੇ ਵੱਲੋ ਇਹ ਰਕਮ ਫਰੀਜ਼ ਕਰਵਾ ਮੁੜ ਉਸਦੇ ਖਾਤੇ 'ਚ ਵਾਪਸ ਕਰਵਾਈ ਗਈ। ਜਿਸ ਲਈ ਖੁਸ਼ਵਿੰਦਰ ਸਿੰਘ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ।
ਇਸ ਮਾਮਲੇ 'ਚ ਡੀਐਸਪੀ ਰਾਮ ਕੁਮਾਰ ਨੇ ਦੱਸਿਆ ਕਿ ਸਾਇਬਰ ਕ੍ਰਾਈਮ ਲਗਾਤਾਰ ਵਧਣ ਦੇ ਚਲਦੇ ਐਸਐਸਪੀ ਫਰੀਦਕੋਟ ਵੱਲੋਂ ਸਾਇਬਰ ਥਾਨਾ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਕਿਸੇ ਨਾਲ ਵੀ ਆਪਣੀ ਬੈਂਕ ਡਿਟੇਲ ਜਾਂ ਹੋਰ ਡਾਕੂਮੈਂਟਸ ਸ਼ੇਅਰ ਨਾ ਕਰਨ ਨਹੀਂ ਤਾਂ ਉਹ ਕਿਸੇ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਜੇਕਰ ਕੋਈ ਇਸ ਤਰਾਂ ਦੀ ਠੱਗੀ ਵੱਜਦੀ ਹੈ ਤਾਂ ਤੁਰੰਤ ਇਸ ਦੀ ਸ਼ਿਕਾਇਤ 1930 'ਤੇ ਰਜਿਸਟਰ ਕਰਵਾਈ ਜਾਵੇ ਜਾਂ ਫਿਰ ਉਹ ਸਾਇਬਰ ਕ੍ਰਾਈਮ ਥਾਣੇ ਨਾਲ ਸੰਪਰਕ ਕਰਨ ਤਾਂ ਜੋ ਤੁਰੰਤ ਇਸ ਤੇ ਕਾਰਵਾਈ ਕੀਤੀ ਜਾ ਸਕੇ।