Faridkot News(ਨਰੇਸ਼ ਸੇਠੀ): ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਮੋਬਾਇਲ ਫੋਨ ਅਤੇ ਨਸ਼ਾ ਮੁਹੱਈਆ ਕਰਵਾਉਣ ਦੇ ਮਾਮਲੇ ਵਿਚ ਫਰੀਦਕੋਟ ਪੁਲਿਸ ਨੇ ਜੇਲ੍ਹ ਵਾਰਡਨ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਹੁਣ ਉਸ ਤੋਂ ਪੁਛਗਿੱਛ ਕਰ ਹੋਰ ਰਾਜ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।


COMMERCIAL BREAK
SCROLL TO CONTINUE READING

ਡੀਐਸਪੀ ਫਰੀਦਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਜੇਲ੍ਹ ਅੰਦਰ ਕੰਧ ਉਪਰੋਂ ਸੁੱਟਕੇ ਨਸ਼ੀਲੇ ਪਦਾਰਥ ਅਤੇ ਮੋਬਾਇਲ ਫੋਨ ਸੁੱਟਣ ਦੇ ਮਾਮਲੇ ਵਿਚ ਗ੍ਰਿਫਤਾਰ ਦੋ ਵਿਅਕਤੀਆਂ ਨੇ ਪੁਲਿਸ ਪਾਸ ਬਿਆਨ ਦਿੱਤਾ ਸੀ ਕਿ ਉਹਨਾਂ ਤੋਂ ਇਹ ਕੰਮ ਜੇਲ੍ਹ ਵਿਚ ਤੈਨਾਤ ਵਾਰਡਨ ਜਸਵੀਰ ਸਿੰਘ ਕਰਵਾਉਂਦਾ ਹੈ। ਜੋ ਜੇਲ੍ਹ ਅੰਦਰ ਕੰਧ ਰਾਹੀਂ ਸੁੱਟੇ ਗਏ ਮੋਬਾਇਲ ਅਤੇ ਨਸੀਲੇ ਪਦਾਰਥ ਅੱਗੇ ਜੇਲ੍ਹ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਮਹਿੰਗੇ ਭਾਅ ਤੇ ਵੇਚਦਾ ਹੈ।


ਉਹਨਾਂ ਦੱਸਿਆ ਕਿ ਇਸੇ ਦੇ ਅਧਾਰ ਤੇ ਪੁਲਿਸ ਨੇ ਜੇਲ੍ਹ ਅੇਕਟ ਤਹਿਤ ਮੁਕੱਦਮਾਂ ਦਰਜ ਕਰ ਜੇਲ੍ਹ ਵਾਰਡਨ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਪੇਸ਼ ਅਦਾਲਤ ਕਰ ਪੁਲਿਸ ਰਿਮਾਂਡ ਹਾਸਲ ਕਰ ਹੋਰ ਡੂੰਘਾਈ ਨਾਲ ਪੁੱਛਪੜਤਾਲ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿਚ ਉਸ ਦਾ ਹੋਰ ਕੌਣ ਕੌਣ ਸਾਥ ਦਿੰਦੇ ਹਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।