Bhawanigarh News:  ਭਵਾਨੀਗੜ੍ਹ ਦੇ ਨਜ਼ੀਦੀਕ ਪਿੰਡ ਨਦਾਮਪੁਰ ਦੇ 65 ਸਾਲਾ ਕਿਸਾਨ ਜਸਵਿੰਦਰ ਸਿੰਘ ਵੱਲੋਂ ਬੀਤੀ ਸ਼ਾਮੀ ਆਰਥਿਕ ਤੰਗੀ ਕਾਰਨ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।


COMMERCIAL BREAK
SCROLL TO CONTINUE READING

ਇਸ ਸਬੰਧੀ ਉਸ ਦੇ ਪੁੱਤਰ ਜਗਤਵੀਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਨੇ ਉਸ ਦੇ ਚਾਚਾ ਦੀ ਮੋਟਰ ਉਤੇ ਜਾਕੇ ਕੱਲ੍ਹ ਸ਼ਾਮ ਨੂੰ 6 ਵਜੇ ਦੇ ਕਰੀਬ ਜ਼ਹਿਰੀਲੀ ਦਵਾਈ ਖਾ ਲਈ ਅਤੇ ਜਦੋਂ ਦੁਬਾਰਾ ਪਾਣੀ ਪੀਣ ਲੱਗਿਆ ਤਾਂ ਉਸਦਾ ਪਿਤਾ ਉੱਥੇ ਹੀ ਡਿੱਗ ਗਿਆ। ਉਸ ਤੋਂ ਬਾਅਦ ਉਸ ਨੂੰ ਜਦੋਂ ਪਟਿਆਲਾ ਇਲਾਜ ਲਈ ਲੈ ਕੇ ਜਾ ਰਹੇ ਸਨ ਤਾਂ ਜਸਵਿੰਦਰ ਸਿੰਘ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।


ਜਗਤਵੀਰ ਸਿੰਘ ਨੇ ਦੱਸਿਆ ਕੀ ਉਨ੍ਹਾਂ ਦਾ ਝੋਨਾ ਦਸ ਦਿਨ ਤੋਂ ਮੰਡੀਆਂ ਵਿੱਚ ਪਿਆ ਹੈ ਅਤੇ ਕਣਕ ਬੀਜਣ ਲਈ ਡੀਏਪੀ ਨਾ ਮਿਲਣ ਕਰਨ ਉਹ ਦਿਮਾਗੀ ਤੌਰ ਉਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਮ੍ਰਿਤਕ ਜਸਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਪੁੱਤਰ ਨੂੰ ਰੋਦਿਆਂ ਕੁਰਲਾਉਂਦਿਆ ਛੱਡ ਗਿਆ।


ਮ੍ਰਿਤਕ ਕੋਲ ਸਿਰਫ਼ ਦੋ ਏਕੜ ਜ਼ਮੀਨ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਘਰ ਦੀ ਤੰਗੀ ਨਾ ਦੇਖਦਿਆਂ ਉਸਦੇ ਪਿਤਾ ਨੇ ਮੌਤ ਨੂੰ ਗਲ ਲਗਾ ਗਿਆ। ਉਸਨੇ ਦੱਸਿਆ ਪਿਤਾ ਸਿਰ 5 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ।


ਇਹ ਵੀ ਪੜ੍ਹੋ : Jasvir Singh Garhi: ਬਸਪਾ ਨੇ ਜਸਬੀਰ ਸਿੰਘ ਗੜੀ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ, ਕਰੀਮਪੁਰੀ ਹੋਣਗੇ ਪੰਜਾਬ ਦੇ ਨਵੇਂ ਪ੍ਰਧਾਨ


ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ, ਕਰਜ਼ੇ ਉਤੇ ਲਕੀਰ ਮਾਰੀ ਜਾਵੇ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ।


ਕਾਬਿਲੇਗੌਰ ਹੈ ਕਿ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਕਈ-ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹਨ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਝੋਨੇ ਦੀ ਖਰੀਦ ਲਈ ਲੰਮਾ ਸੰਘਰਸ਼ ਕੀਤਾ ਹੈ।


ਇਹ ਵੀ ਪੜ੍ਹੋ : SGPC News: ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ