Bathinda News (ਕੁਲਬੀਰ ਸਿੰਘ ਬੀਰਾ): ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦੋ ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹੁਣ ਡੀਏਪੀ ਖਾਦ ਦੀ ਭਾਵਾਂ ਕਿੱਲਤ ਨਹੀਂ ਹੈ ਪਰ ਦੁਕਾਨਦਾਰਾਂ ਨੇ ਖਾਦ ਜਮ੍ਹਾਂ ਕਰ ਰੱਖੀ ਹੈ ਜੋ ਕਿਸਾਨਾਂ ਨੂੰ ਨਹੀਂ ਦਿੱਤੀ ਜਾ ਰਹੀ।


COMMERCIAL BREAK
SCROLL TO CONTINUE READING

ਕਿਸਾਨਾਂ ਨੇ ਦੋਸ਼ ਲਗਾਏ ਕਿ ਕਿਸਾਨਾ ਨੂੰ ਨੈਣੋ ਖਾਦ ਦਿੱਤੀ ਜਾ ਰਹੀ ਹੈ ਜੋ ਕਿਸੇ ਕੰਮ ਨਹੀਂ ਆ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੱਡੇ ਪੱਧਰ ਉਤੇ ਨਕਲੀ ਡੀਏਪੀ ਖਾਦ ਵਿਕ ਰਹੀ ਹੈ। ਪਿਛਲੇ ਦਿਨੀਂ ਤਲਵੰਡੀ ਸਾਬੋ ਏਰੀਏ ਵਿੱਚ ਫੜੀ ਵੀ ਗਈ ਸੀ ਜਿਸ ਵਿੱਚ ਅੱਧ ਤੋਂ ਜ਼ਿਆਦਾ ਨਕਲੀ ਖਾਦ ਸੀ ਪਰ ਅਜੇ ਤੱਕ ਰੁਕ ਨਹੀਂ ਰਹੀ ਕਿਉਂਕਿ ਨਕਲੀ ਖਾਦ ਬਣਾਉਣ ਵਾਲੇ ਲਗਾਤਾਰ ਸਰਗਰਮ ਹਨ ਅਤੇ ਪ੍ਰਸ਼ਾਸਨ ਤੇ ਖੇਤੀਬਾੜੀ ਮਹਿਕਮਾ ਇਨ੍ਹਾਂ ਨੂੰ ਰੋਕਣ ਵਿੱਚ ਨਾਕਾਮ ਰਿਹਾ ਹੈ।


ਇਸ ਦੌਰਾਨ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੇ ਨਾਲ ਨੈਨੋ ਖਾਦ ਜ਼ਬਰਦਸਤੀ ਦਿੱਤੀ ਜਾ ਰਹੀ ਹੈ ਜੋ ਕਿ ਕਿਸਾਨਾਂ ਦੇ ਕਿਸੇ ਵੀ ਕੰਮ ਨਹੀਂ ਆਉਂਦੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨਕਲੀ ਖਾਦ ਵੇਚਣ ਵਾਲਿਆਂ ਉੱਪਰ ਜਲਦੀ ਨੱਥ ਪਾਈ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।


ਭਾਰਤੀ ਕਿਸਾਨ ਯੂਨੀਅਨ ਦੇ ਆਗੂ ਝੰਡਾ ਸਿੰਘ ਜੇਠੂਕੇ ਨੇ ਕਿਹਾ ਹੈ ਕਿ ਪਿਛਲੀਆਂ ਪੰਚਾਇਤਾਂ ਦੌਰਾਨ ਪਹਿਲਾਂ ਅਧਿਕਾਰੀ ਜ਼ਬਰਦਸਤੀ ਕੰਮ ਕਰਵਾਉਂਦੇ ਸਨ ਅਤੇ ਬਾਅਦ ਵਿੱਚ ਘੱਟ ਪੈਸੇ ਦਿੰਦੇ ਜਿਸ ਨਾਲ ਸਰਪੰਚ ਅਤੇ ਪੰਚਾਂ ਨੂੰ ਡਰਾ ਕੇ ਪਾਰਟੀਆਂ ਵਿੱਚ ਰਿਲਾਇਆ ਜਾ ਰਿਹਾ ਸੀ ਹੁਣ ਵੀ ਉਸੇ ਤਰ੍ਹਾਂ ਹੀ ਹੋਵੇਗਾ।


ਇਹ ਵੀ ਪੜ੍ਹੋ : Ajnala News: ਵਿਆਹੁਤਾ ਔਰਤ ਦੀ ਭੇਦ ਭਰੇ ਹਾਲਾਤਾਂ 'ਚ ਮੌਤ, ਪਰਿਵਾਰ ਨੇ ਪ੍ਰੇਮੀ 'ਤੇ ਲਗਾਏ ਕਤਲ ਦੇ ਦੋਸ਼


ਪੰਚਾਂ ਸਰਪੰਚਾਂ ਨੂੰ ਭ੍ਰਿਸ਼ਟ ਕਰਨ ਵਾਸਤੇ ਇਹ ਸਾਰਾ ਕੁਝ ਚੱਲਦਾ ਹੈ ਕਿਸੇ ਨੂੰ ਕੋਈ ਵੱਡਾ ਫਰਕ ਨਹੀਂ ਪੈਣਾ। ਨਵੀਂਆਂ ਪੰਚਾਇਤਾਂ ਜਾਂ ਪੁਰਾਣੀਆਂ ਪੰਚਾਇਤਾਂ ਨਾਲ ਇਹ ਪਹਿਲਾਂ ਵਾਂਗ ਹੀ ਸਰਕਾਰਾਂ ਕਰਵਾਉਂਦੀਆਂ ਰਹਿਣਗੀਆਂ।


ਇਹ ਵੀ ਪੜ੍ਹੋ : Kangana Ranaut News: ਕੰਗਨਾ ਰਣੌਤ ਦੇ ਤਿੰਨ ਖੇਤੀ ਕਾਨੂੰਨ ਵਾਲੇ ਬਿਆਨ ਤੋਂ ਭਾਜਪਾ ਨੇ ਕੀਤਾ ਕਿਨਾਰਾ