Fazilka Chicken News (SUNIL NAGPAL): ਫਾਜ਼ਿਲਕਾ ਦੇ ਹੋਟਲਾਂ ਬਾਜ਼ਾਰ ਦੇ ਵਿੱਚ ਇੱਕ ਹੋਟਲ 'ਤੇ ਚਿਕਨ ਦੇ ਪੈਸੇ ਦੇਣ ਨੂੰ ਲੈਕੇ ਵਿਵਾਦ ਹੋ ਗਿਆ। ਚਿਕਨ ਖਾਣ ਲਈ ਮਹੰਤ ਹੋਟਲ 'ਤੇ ਗਏ ਵਿਅਕਤੀ ਕੋਲ 10 ਰੁਪਏ ਘੱਟ ਸਨ। ਜਿਸ ਨੂੰ ਲੈ ਕੇ ਹੋਟਲ ਦੇ ਸਟਾਫ ਅਤੇ ਮਾਲਕ ਦੁਆਰਾ ਉਸ ਨਾਲ ਮਾਰਕੁੱਟ ਕਰਨ ਦੇ ਇਲਜ਼ਾਮ ਲਗਾਏ ਹਨ। ਜਦਕਿ ਹੋਟਲ ਮਾਲਕ ਦਾ ਇਲਜ਼ਾਮ ਹੈ ਕਿ ਉਸ ਵਿਅਕਤੀ ਨੇ ਹੋਟਲ ਵਿੱਚ ਭੰਨ ਤੋੜ ਕੀਤੀ ਹੈ। 


COMMERCIAL BREAK
SCROLL TO CONTINUE READING

ਚਿਕਨ ਖਾਣ ਗਏ ਵਿਅਕਤੀ ਦਾ ਕਹਿਣਾ ਹੈ ਕਿ ਮੈਂ ਖਾਣਾ ਖਾਣ ਦੇ ਲਈ ਮਹੰਤ ਹੋਟਲ ਗਿਆ ਸੀ। ਹੋਟਲ ਵੱਲੋਂ ਮੇਰਾ 260 ਦਾ ਬਿੱਲ ਬਣਾਇਆ ਗਿਆ, ਮੇਰੇ ਕੋਲ 260 ਰੁਪਏ ਪੂਰੇ ਨਹੀਂ ਸਨ। ਜਿਸ ਨੂੰ ਲੈਕੇ ਹੋਟਲ ਮਾਲਕ ਦੇ ਨਾਲ ਮੇਰੀ ਬਹਿਸ ਹੋ ਗਈ ਅਤੇ ਹੋਟਲ ਵਾਲਿਆ ਨੇ ਮੈਨੂੰ ਜਾਤੀ ਸੂਚਕ ਸ਼ਬਜ ਵੀ ਆਖੇ। ਇਸ ਤੋਂ ਬਾਅਦ ਹੋਟਲ ਮਾਲਕ ਨੇ ਮੈਨੂੰ ਗਾਲਾਂ ਵੀ ਕੱਢੀਆਂ ਅਤੇ ਮੇਰੇ ਨਾਲ ਕੁੱਟਮਾਰ ਕੀਤੀ। ਵਿਅਕਤੀ ਦੇ ਨਾਲ ਕੁੱਟਮਾਰ ਦੀ ਵੀਡੀਓ ਵੀ ਸਹਾਮਣੇ ਆਈ ਹੈ।


ਜਦਕਿ ਹੋਟਲ ਮਾਲਕ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨੇ ਹਾਫ ਚਿੱਲੀ ਚਿਕਨ ਦਾ ਆਡਰ ਕੀਤੀ ਸੀ। ਜਿਸ ਤੋਂ ਬਾਅਦ ਉਸਨੂੰ ਸਾਡੇ ਵੱਲੋਂ 260 ਰੁਪਏ ਖਾਣੇ ਦਾ ਬਿੱਲ ਦਿੱਤਾ ਗਿਆ। ਬਿਲ ਦੇਖ ਉਹ ਵਿਅਕਤੀ ਭੜਕ ਗਿਆ ਅਤੇ ਪੈਸੇ ਦੇਣ ਤੋਂ ਇਨਕਾਰ ਕਰ ਲੱਗ ਗਿਆ। ਗੁੱਸੇ ਵਿੱਚ ਉਸ ਵਿਅਕਤੀ ਨੇ ਹੋਟਲ ਦੇ ਸ਼ੀਸੇ ਭੰਨ ਦਿੱਤੇ ਅਤੇ ਮੁਲਾਜ਼ਮਾਂ ਦੇ ਨਾਲ ਹਾਥੋਪਾਈ ਵੀ ਕੀਤੀ। 


ਇਹ ਵੀ ਪੜ੍ਹੋ: Moga Accident News: ਮੋਗਾ-ਲੁਧਿਆਣਾ ਕੌਮੀ ਸ਼ਾਹ ਮਾਰਗ 'ਤੇ ਭਿਆਨਕ ਸੜਕ ਹਾਦਸਾ; ਡਰਾਈਵਰ ਦੀ ਮੌਤ


ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਹੋਟਲ ਮਾਲਕ ਦੇ ਬਿਆਨਾਂ 'ਤੇ ਹਸਪਤਾਲ ਵਿੱਚ ਦਾਖਲ ਜ਼ਖਮੀ ਹੋਏ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕੀਤਾ। ਪੁਲਿਸ ਦੇ ਮੁਤਾਬਿਕ ਹੋਟਲ ਦੇ ਵਿੱਚ ਚਿੱਲੀ ਚਿਕਨ ਖਾਣ ਵਾਲਾ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸੀ ਜਿਸ ਨੇ ਵਿਵਾਦ ਕੀਤਾ ਅਤੇ ਕਰਮਚਾਰੀਆਂ ਨਾਲ ਕੁੱਟਮਾਰ ਕਰ ਹੋਟਲ 'ਤੇ ਭੰਨਤੋੜ ਕੀਤੀ ਸੀ। ਜਿਸ 'ਤੇ ਉਕਤ ਵਿਅਕਤੀ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ।


ਇਹ ਵੀ ਪੜ੍ਹੋ: Kisan Andolan 2.0: ਅੱਜ ਦੀ ਮੀਟਿੰਗ ਕਰੇਗੀ ਤੈਅ; ਕਿਸਾਨ ਦਿੱਲੀ ਜਾਣਗੇ ਜਾਂ ਵਾਪਸ ਆਉਣਗੇ, ਪੰਧੇਰ ਦਾ ਵੱਡਾ ਬਿਆਨ ਆਇਆ ਸਾਹਮਣੇ