Fazilka News(SUNIL NAGPAL): ਖੂਈਆਂ ਸਰਵਰ ਵਿਖੇ ਇੱਕ ਪੈਲਸ ਦੇ ਵਿੱਚ ਪਾਰਟੀ ਦੌਰਾਨ ਪਾਰਟੀ 'ਚ ਆਏ ਲੋਕਾਂ ਨੂੰ ਨੈਪਕਿਨ ਨਾ ਦੇਣ ਦੇ ਚਲਦਿਆਂ ਹਲਵਾਈ ਦਾ ਸਿਰ ਪਾੜ ਦਿੱਤਾ ਗਿਆ। ਜ਼ਖਮੀ ਹਲਵਾਈ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਲਵਾਈ ਦੇ ਬਿਆਨਾਂ ਦੇ ਅਧਾਰ ਤੇ ਮਾਮਲੇ ਦਰਜ ਕਰ ਲਿਆ ਹੈ।


COMMERCIAL BREAK
SCROLL TO CONTINUE READING

ਹਲਵਾਈ ਦਾ ਕਹਿਣਾ ਹੈ ਕਿ ਅੱਜ ਪੈਲਸ ਵਿੱਚ ਇੱਕ ਸਮਾਗਮ ਚੱਲ ਰਹੀ ਸੀ। ਸਾਡੇ ਵੱਲੋਂ ਉਸ ਸਮਾਗਮ ਦੌਰਾਨ ਖਾਣਾ ਤਿਆਰ ਕੀਤਾ ਗਿਆ ਸੀ। ਇਸੇ ਦੌਰਾਨ ਦੋ ਵਿਅਕਤੀ ਮੇਰੇ ਕੋਲ ਆਏ ਅਤੇ ਨੈਪਕਿਨ ਦੀ ਮੰਗ ਕਰਨ ਲੱਗ ਗਏ। ਜਿਸ 'ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਕੰਮ ਮੇਰਾ ਨਹੀਂ ਹੈ, ਤੁਹਾਨੂੰ ਨੈਪਕਿਨ ਚਾਹੀਦੇ ਹਨ ਤਾਂ ਇਸ ਬਾਰੇ ਵੇਟਰ ਨਾਲ ਗੱਲ ਕਰੋ। ਜਿਸ ਨੂੰ ਲੈ ਕੇ ਉਨ੍ਹਾਂ ਦੇ ਨਾਲ ਮੇਰੀ ਬਹਿਸਬਾਜੀ ਹੋ ਗਈ। ਉਨ੍ਹਾਂ ਵਿਅਕਤੀਆਂ ਨੇ ਮੈਨੂੰ ਅਪਸ਼ਬਦ ਬੋਲੇ ਅਤੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ। 


ਇਹ ਵੀ ਪੜ੍ਹੋ:  Punjab News: ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ 'ਚ ਜਨਵਰੀ ਮਹੀਨੇ 16 ਫੀਸਦੀ ਵਾਧਾ- ਜਿੰਪਾ


ਪੁਲਿਸ ਮੁਤਾਬਿਕ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਹਲਵਾਈ ਦੇ ਬਿਆਨਾਂ ਦੇ ਅਧਾਰ 'ਤੇ ਮਾਮਲੇ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਭਾਲ ਲਈ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਝਗੜਾ ਨੈਪਕਿਨ ਨੂੰ ਲੈਕੇ ਹੋਇਆ ਸੀ। ਕੁੱਝ ਵਿਅਕਤੀਆਂ ਨੇ ਹਲਵਾਈ ਦੀ ਕੁੱਟਮਾਰ ਤਾਂ ਕਰ ਦਿੱਤੀ। ਕਿਉਂਕਿ ਉਨ੍ਹਾਂ ਨੂੰ ਨੈਪਕਿਨ ਨਹੀਂ ਮਿਲੇ। ਇੱਕ ਪੈਲਸ ਦੇ ਵਿੱਚ ਪਾਰਟੀ ਦੌਰਾਨ ਪਾਰਟੀ 'ਚ ਆਏ ਲੋਕਾਂ ਨੂੰ ਨੈਪਕਿਨ ਨਾ ਦੇਣ ਦੇ ਚਲਦਿਆਂ ਹਲਵਾਈ ਦਾ ਸਿਰ ਪਾੜ ਦਿੱਤਾ ਗਿਆ। ਜ਼ਖਮੀ ਹਲਵਾਈ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਲਵਾਈ ਦੇ ਬਿਆਨਾਂ ਦੇ ਅਧਾਰ ਤੇ ਮਾਮਲੇ ਦਰਜ ਕਰ ਲਿਆ ਹੈ।


ਇਹ ਵੀ ਪੜ੍ਹੋ: Khanna News: ਸਰਕਾਰੀ ਫੰਡ ਗਬਨ ਕਰਨ ਦੇ ਮਾਮਲੇ 'ਚ ਮੁਅੱਤਲ ਬੀਡੀਪੀਓ 'ਤੇ ਇੱਕ ਹੋਰ ਮਾਮਲਾ ਦਰਜ !