Fazilka News: ਫਾਜ਼ਿਲਕਾ ਤੋਂ 102 ਸਾਲਾ ਬਜ਼ੁਰਗ ਮਹਿਲਾ ਨੇ ਵੋਟਰਾਂ ਨੂੰ ਵੋਟ ਪਾਉਣ ਲਈ ਕੀਤਾ ਉਤਸ਼ਾਹਿਤ
Fazilka News: ਲੋਕ ਸਭਾ ਚੋਣਾਂ 2024 ਦੇ ਐਲਾਨੇ ਗਏ ਪ੍ਰੋਗਰਾਮ ਤਹਿਤ ਪੰਜਾਬ ਵਿੱਚ ਵੋਟਾਂ ਪਹਿਲੀ ਜੂਨ, 2024 ਨੂੰ ਪੈਣਗੀਆਂ।
Fazilka News: ਦੇਸ਼ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਤਿਉਹਾਰ ਯਾਨੀ 'ਚੋਣਾਂ' ਭਾਰਤ 'ਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਚੋਣ ਕਮਿਸ਼ਨ ਲਗਾਤਾਰ ਨੌਜਵਾਨ ਪੀੜ੍ਹੀ ਅਤੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।
ਇਸ ਦੌਰਾਨ ਫਾਜ਼ਿਲਕਾ ਦੀ ਰਹਿਣ ਵਾਲੀ 102 ਸਾਲਾ ਔਰਤ ਰੇਸ਼ਮਾ ਦੇਵੀ ਅਨੇਜਾ ਦੀ ਤਸਵੀਰ ਸਾਹਮਣੇ ਆਈ ਹੈ। ਜਿਨ੍ਹਾਂ ਦੀ ਉਮਰ 100 ਸਾਲ ਤੋਂ ਵੱਧ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਬੂਥ 'ਤੇ ਜਾ ਕੇ ਵੋਟ ਪਾਕੇ ਆਉਣਗੇ।
ਬਜ਼ੁਰਗ ਔਰਤ ਰੇਸ਼ਮਾ ਦੇਵੀ ਅਨੇਜਾ ਨੇ ਕਿਹਾ ਕਿ ਉਹ ਆਪਣੀ ਉਮਰ ਦੇ ਇਸ ਪੜਾਅ 'ਤੇ ਵੀ ਕਿਸੇ ਮੁਟਿਆਰ ਤੋਂ ਘੱਟ ਨਹੀਂ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਸਵੇਰੇ ਉੱਠ ਕੇ ਬਿਨ੍ਹਾਂ ਕਿਸੇ ਸਹਾਰੇ ਦੇ ਇਸ਼ਨਾਨ ਕਰਦੀ ਹੈ। ਉਨ੍ਹਾਂ ਦਾ ਪੁੱਤਰ ਗੁਲਸ਼ਨ ਅਨੇਜਾ, ਨੂੰਹ ਅੰਜੂ ਅਨੇਜਾ, ਪੋਤੀ ਸਾਜਨ ਅਨੇਜਾ ਅਤੇ ਪੋਤੀ ਸਿਮਰਨ ਅਨੇਜਾ ਪੂਜਾ ਤੋਂ ਬਾਅਦ ਆਪਣੀ ਪੋਤੀ ਸਰਿਤਾ ਨਾਲ ਸਮਾਂ ਬਿਤਾਉਂਦੇ ਹਨ। ਉਹ ਅਜੇ ਵੀ ਵੋਟ ਪਾਉਣ ਲਈ ਉਤਸ਼ਾਹਿਤ ਹੈ।
ਇਹ ਵੀ ਪੜ੍ਹੋ: Patiala Boys Missing Ayodhya: ਪਟਿਆਲਾ ਦੇ ਦੋ ਬੱਚੇ ਅਯੁੱਧਿਆ 'ਚ ਹੋਏ ਲਾਪਤਾ; ਪ੍ਰਨੀਤ ਕੌਰ ਨੇ ਵਾਪਸੀ ਦੀ ਕੀਤੀ ਅਰਦਾਸ
ਦੂਜੇ ਪਾਸੇ ਬਜ਼ੁਰਗ ਔਰਤ ਦੇ ਬੇਟੇ ਗੁਲਸ਼ਨ ਅਨੇਜਾ ਨੇ ਦੱਸਿਆ ਕਿ ਉਸ ਦੀ ਮਾਂ ਅਜੇ ਵੀ ਆਪਣੀ ਖੁਰਾਕ ਦਾ ਪੂਰਾ ਧਿਆਨ ਰੱਖਦੇ ਹਨ, ਉਸ ਨੂੰ ਨਾ ਤਾਂ ਸ਼ੂਗਰ ਦੀ ਬਿਮਾਰੀ ਹੈ ਅਤੇ ਨਾ ਹੀ ਉਹ ਅੱਖਾਂ ਦੀ ਕਮਜ਼ੋਰੀ ਤੋਂ ਪੀੜਤ ਹਨ। ਉਨ੍ਹਾਂ ਨੇ ਕਿਹਾ ਕਿ ਉਸਦੀ ਮਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਆਪਣੀ ਮਾਂ ਅਤੇ ਉਸਦੇ ਪਰਿਵਾਰ ਦੇ ਨਾਲ ਲੋਕ ਸਭਾ ਚੋਣ ਦੌਰਾਨ ਪੰਜਾਬ ਵਿੱਚ ਜਦੋਂ ਵੋਟਿੰਗ ਹੋਵੇਗਾ ਤਾਂ ਉਹ ਵੋਟ ਪਾਉਣ ਲਈ ਜਾਣਗੇ।
ਇਹ ਵੀ ਪੜ੍ਹੋ: Farmers Protest: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਕਰਨ ਦਾ ਐਲਾਨ