Fazilka News/ਸੁਨੀਲ ਨਾਗਪਾਲ: ਪੰਜਾਬ ਵਿੱਚ ਅੱਜ ਦੇ ਸਮੇਂ ਵਿੱਚ ਅਜੀਬ ਹੀ ਮਾਮਲੇ ਸਾਹਮਣੇ ਆਉਂਦੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਫਾਜਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਦਾ ਮੋਬਾਇਲ ਟਾਇਲਟ ਵਿੱਚ ਡਿੱਗ ਪਿਆ l ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਉਸ ਵੱਲੋਂ ਜਹਰੀਲੇ ਪਦਾਰਥ ਦਾ ਸੇਵਨ ਕਰ ਲਿਆ ਗਿਆ। ਹੁਣ ਇਸ ਨੌਜਵਾਨ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।


COMMERCIAL BREAK
SCROLL TO CONTINUE READING

ਦਰਅਸਲ ਇਹ ਮਾਮਲਾ ਪਿੰਡ ਬੰਨਵਾਲਾ ਹਨੁਵੰਤਾ ਵਿਖੇ ਇੱਟਾਂ ਦੇ ਭੱਠੇ ਤੇ ਕੰਮ ਕਰਦੇ ਇੱਕ ਨੌਜਵਾਨ ਨਾਲ ਵਾਪਰਿਆ ਹੈ। ਦਰਅਸਲ ਇਸ ਮੋਬਾਇਲ ਟਾਇਲਟ ਵਿੱਚ ਡਿੱਗ ਪਿਆ l ਜਿਸ ਤੋਂ ਬਾਅਦ ਉਸ ਵੱਲੋਂ ਜਹਰੀਲੇ ਪਦਾਰਥ ਦਾ ਸੇਵਨ ਕਰ ਲਿਆ ਗਿਆ। ਤਬੀਅਤ ਵਿਗੜਦੀ ਦੇਖ ਭੱਠਾ ਕਰਮਚਾਰੀਆਂ ਨੇ ਨੌਜਵਾਨ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। 


ਇਹ ਵੀ ਪੜ੍ਹੋ:  Navjot Singh Sidhu: ਨਵਜੋਤ ਸਿੰਘ ਸਿੱਧੂ ਅੱਜ ਰਾਜਪਾਲ ਨੂੰ ਮਿਲਣਗੇ, ਉਠਾਉਣਗੇ ਸੂਬੇ ਦੇ ਕਈ ਮੁੱਦੇ


ਜਿੱਥੇ ਉਹਨਾਂ ਦਾ ਕਹਿਣਾ ਕਿ ਉਕਤ ਨੌਜਵਾਨ ਵੱਲੋਂ ਉਹਨਾਂ ਨੂੰ ਕੁਝ ਨਹੀਂ ਦੱਸਿਆ ਗਿਆ ਤੇ ਜਹਰੀਲੇ ਪਦਾਰਥ ਦਾ ਸੇਵਨ ਕਰ ਲਿਆ ਗਿਆ l ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਨੌਜਵਾਨ ਦਾ ਨਵਾਂ ਮੋਬਾਈਲ ਟਾਇਲਟ ਵਿੱਚ ਡਿੱਗਿਆ ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ l


ਇਹ ਵੀ ਪੜ੍ਹੋ : Ludhiana News: ਲੁਧਿਆਣਾ 'ਚ ਲੁੱਟੇਰਿਆਂ ਨੇ ਖੋਹੀ ਆਈ-20 ਕਾਰ! ਕਾਰ ਮਾਲਕ ਨੇ ਬਹਾਦਰੀ ਦਿਖਾਉਂਦੇ ਪਤਨੀ ਨੂੰ ਬਚਾਇਆ